ਬੌਬੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਨਾਲ ਸ਼ੇਅਰ ਕੀਤੀ ਖੂਬਸੂਰਤ ਤਸਵੀਰ, ਫੈਨਜ਼ ਨੂੰ ਆ ਰਹੀ ਪਸੰਦ
Bobby Deol with mom Parkash Kaur: ਬਾਲੀਵੁੱਡ ਅਦਾਕਾਰ ਧਰਮਿੰਦਰ ਅਕਸਰ ਸੋਸ਼ਲ ਮੀਡੀਆ 'ਤੇ ਅਕਸਰ ਆਪਣੀ ਦੂਜੀ ਪਤਨੀ ਹੇਮਾ ਮਾਲਿਨੀ ਅਤੇ ਬੱਚਿਆਂ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਵਿਆਹ ਕਰਵਾਉਣ ਮਗਰੋਂ ਕਦੇ ਵੀ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਦੀ ਤਸਵੀਰ ਸ਼ੇਅਰ ਨਹੀਂ ਕੀਤੀ। ਹਾਲ ਹੀ ਵਿੱਚ ਕਾਫੀ ਲੰਬੇ ਸਮੇਂ ਬਾਅਦ ਪ੍ਰਕਾਸ਼ ਕੌਰ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
Image source: Instagram
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਹ ਤਸਵੀਰ ਬਾਲੀਵੁੱਡ ਅਦਾਕਾਰ ਬੌਬੀ ਦਿਓਲ ਵੱਲੋਂ ਸ਼ੇਅਰ ਕੀਤੀ ਗਈ ਹੈ। ਹਾਲ ਹੀ ਵਿੱਚ ਬੌਬੀ ਦਿਓਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਮਾਂ ਪ੍ਰਕਾਸ਼ ਕੌਰ ਦੇ ਨਾਲ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਤਸਵੀਰ 'ਚ ਮਾਂ ਪ੍ਰਕਾਸ਼ ਕੌਰ ਨੇ ਬੌਬੀ ਨੂੰ ਜੱਫੀ ਪਾਈ ਹੋਈ ਹੈ, ਜਦੋਂ ਕਿ ਦੂਜੀ ਤਸਵੀਰ 'ਚ ਪ੍ਰਕਾਸ਼ ਕੌਰ ਬੌਬੀ ਦਿਓਲ ਨੂੰ ਬੜੇ ਹੀ ਪਿਆਰ ਨਾਲ ਦੇਖ ਰਹੀ ਹੈ। ਬੌਬੀ ਵੱਲੋਂ ਸ਼ੇਅਰ ਕੀਤੀ ਗਈ ਫੋਟੋ ਵਿੱਚ ਉਸ ਨੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਅਤੇ ਲਾਲ ਰੰਗ ਦੀ ਪੱਗ ਬੰਨੀ ਹੋਈ ਹੈ। ਇਸ ਦੇ ਨਾਲ ਹੀ ਉਸ ਦੀ ਮਾਂ ਨੇ ਗ੍ਰੇ ਕਲਰ ਦਾ ਸੂਟ ਪਾਇਆ ਹੋਇਆ ਹੈ। ਫੋਟੋ ਸ਼ੇਅਰ ਕਰਦੇ ਹੋਏ ਬੌਬੀ ਨੇ ਕੈਪਸ਼ਨ ਵਿੱਚ ਲਿਖਿਆ, "Love u Maa❤️❤️❤️❤️❤️"
Image source: Instagram
ਕਈ ਬਾਲੀਵੁੱਡ ਸੈਲਬਸ ਅਤੇ ਫੈਨਜ਼ ਬੌਬੀ ਦਿਓਲ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਹਰ ਕੋਈ ਬੌਬੀ ਦੀ ਇਸ ਫੋਟੋ 'ਤੇ ਬਹੁਤ ਪਿਆਰ ਦੀ ਵਰਖਾ ਕਰ ਰਿਹਾ ਹੈ। ਬੌਬੀ ਦੇ ਕਈ ਫੈਨਜ਼ ਨੇ ਉਨ੍ਹਾਂ ਦੀ ਇਸ ਪੋਸਟ 'ਤੇ ਦਿਲ ਵਾਲੇ ਈਮੋਜੀ ਬਣਾਏ ਹਨ। ਇੱਕ ਯੂਜ਼ਰ ਨੇ ਲਿਖਿਆ, " Mom is something special in the universe ?❤️❤️"
ਬੌਬੀ ਦਿਓਲ ਦੀ ਮਾਂ ਪ੍ਰਕਾਸ਼ ਕੌਰ ਧਰਮਿੰਦਰ ਦੀ ਪਹਿਲੀ ਪਤਨੀ ਹੈ। ਧਰਮਿੰਦਰ ਦਾ ਪਹਿਲਾਂ ਪ੍ਰਕਾਸ਼ ਕੌਰ ਨਾਲ ਵਿਆਹ ਹੋਇਆ ਸੀ। ਦੋਵਾਂ ਦੇ 2 ਪੁੱਤਰ ਅਤੇ 2 ਧੀਆਂ ਹਨ। ਪੁੱਤਰ ਸੰਨੀ ਅਤੇ ਬੌਬੀ ਦਿਓਲ ਅਤੇ ਧੀਆਂ ਅਜੀਤਾ ਅਤੇ ਵਿਜੇਤਾ ਹਨ।
Image source: Instagram
ਹੋਰ ਪੜ੍ਹੋ: ਰਣਵੀਰ ਸਿੰਘ ਦੇ ਫੋਟੋਸ਼ੂਟ 'ਤੇ ਮਿਲਿੰਦ ਸੋਮਨ ਨੇ ਤੋੜੀ ਚੁੱਪ, ਕਿਹਾ- 'ਹੁਣ ਵੀ ਕੁਝ ਨਹੀਂ ਬਦਲਿਆ'
ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਦੂਜਾ ਵਿਆਹ ਕੀਤਾ। ਹਾਲਾਂਕਿ ਉਸ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਨਹੀਂ ਦਿੱਤਾ ਸੀ। ਧਰਮਿੰਦਰ ਹੇਮਾ ਮਾਲਿਨੀ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਪਰ ਪਹਿਲੀ ਪਤਨੀ ਦੀ ਤਸਵੀਰ ਸ਼ੇਅਰ ਨਹੀਂ ਕਰਦੇ ਜਦੋਂਕਿ ਸੰਨੀ ਦਿਓਲ ਅਤੇ ਬੌਬੀ ਦਿਓਲ ਕਈ ਵਾਰ ਆਪਣੀ ਮਾਂ ਨਾਲ ਤਸਵੀਰਾਂ ਸ਼ੇਅਰ ਕਰਦੇ ਹਨ।
View this post on Instagram