ਗੁਰੂ ਰੰਧਾਵਾ ਦੇ ਨੱਕ ਵਿੱਚੋਂ ਨਿਕਲਿਆ ਖੂਨ, ਪ੍ਰਸ਼ੰਸਕਾਂ ਨੂੰ ਹੋਈ ਚਿੰਤਾ

Reported by: PTC Punjabi Desk | Edited by: Rupinder Kaler  |  January 28th 2021 06:42 PM |  Updated: January 28th 2021 07:08 PM

ਗੁਰੂ ਰੰਧਾਵਾ ਦੇ ਨੱਕ ਵਿੱਚੋਂ ਨਿਕਲਿਆ ਖੂਨ, ਪ੍ਰਸ਼ੰਸਕਾਂ ਨੂੰ ਹੋਈ ਚਿੰਤਾ

ਇੱਕ ਗਾਣੇ ਨੂੰ ਤਿਆਰ ਕਰਨ ਵਿੱਚ ਕਿੰਨੀ ਮਿਹਨਤ ਲੱਗਦੀ ਹੈ ਗੁਰੂ ਰੰਧਾਵਾ ਨੇ ਇੱਕ ਤਸਵੀਰ ਸ਼ੇਅਰ ਕਰਕੇ ਬਿਆਨ ਕੀਤਾ ਹੈ । ਇਸ ਤਸਵੀਰ ਵਿੱਚ ਵਿਚ ਗੁਰੂ ਰੰਧਾਵਾ ਦੇ ਨੱਕ ਚੋਂ ਲਹੂ ਨਿਕਲਦਾ ਨਜ਼ਰ ਆ ਰਿਹਾ ਹੈ। ਜਿਵੇਂ ਹੀ ਗੁਰੂ ਰੰਧਾਵਾ ਨੇ ਇਹ ਤਸਵੀਰ ਸ਼ੇਅਰ ਕੀਤੀ ਲੋਕਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ।

ਹੋਰ ਪੜ੍ਹੋ :

ਪੀਟੀਸੀ ਪੰਜਾਬੀ ‘ਤੇ ਭਾਈ ਸਤਿੰਦਰਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਹੋਵੇਗਾ ਰਿਲੀਜ਼

ਦੀਪ ਸਿੱਧੂ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕਰਦੇ ਹੋਏ ਦੱਸੀ 26 ਜਨਵਰੀ ਵਾਲੇ ਦਿਨ ਦੀ ਸਚਾਈ

inside pic of guru randhawa and sanjana

ਗੁਰੂ ਦੇ ਕੁਝ ਪ੍ਰਸ਼ੰਸਕਾਂ ਨੂੰ ਤਾਂ ਉਹਨਾਂ ਦੀ ਫ਼ਿਕਰ ਲੱਗ ਗਈ । ਜਿਸ ਤੋਂ ਬਾਅਦ ਗੁਰੂ ਨੇ ਦੱਸਿਆ ਕਿ ਇਹ ਤਸਵੀਰ ਕਸ਼ਮੀਰ ‘ਚ ਸ਼ੂਟਿੰਗ ਦੌਰਾਨ ਦੀ ਹੈ। ਇਸ ਸਮੇਂ ਉਹ ਮਨਫੀ 9 ਡਿਗਰੀ ਸੈਲਸੀਅਸ ਤਾਪਮਾਨ 'ਚ ਕੰਮ ਕਰ ਰਹੇ ਹਨ ਜ਼ਿਆਦਾ ਠੰਢ ਕਰਕੇ ਉਹਨਾਂ ਦੇ ਨੱਕ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਗਿਆ।

guru randhawa picture

ਖਾਸ ਗੱਲ ਇਹ ਹੈ ਕਿ ਗੁਰੂ ਰੰਧਾਵਾ ਨੇ ਇਹ ਤਸਵੀਰ ਟਵਿੱਟਰ 'ਤੇ ਪੋਸਟ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਸ ਨੇ ਲਿਖਿਆ, "-9 ਡਿਗਰੀ ਵਿਚ ਸ਼ੂਟ ਕਰਨਾ ਕਿੰਨਾ ਮੁਸ਼ਕਲ ਹੈ ਪਰ ਸਖ਼ਤ ਮਿਹਨਤ ਅੱਗੇ ਵਧਣ ਦਾ ਇਕੋ ਇੱਕ ਰਸਤਾ ਹੈ। ਅਸੀਂ ਕਸ਼ਮੀਰ ਵਿਚ ਸ਼ਾਨਦਾਰ ਸ਼ੂਟ ਕੀਤਾ ਹੈ। ਜਲਦੀ ਹੀ ਵੇਖੋ ਟੀਸੀਰੀਜ਼ 'ਤੇ।"


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network