ਦੇਵ ਖਰੌੜ ਨੂੰ ਪਿਆਰ ‘ਚ ਕਿਸ ਤੋਂ ਮਿਲਿਆ ਧੋਖਾ, ਸੁਣੋ ਕਰਮਜੀਤ ਅਨਮੋਲ ਦੀ ਆਵਾਜ਼ ‘ਚ, ਵੇਖੋ ਵੀਡੀਓ
ਦੇਵ ਖਰੌੜ ਦੀ ਫ਼ਿਲਮ ਬਲੈਕੀਆ ਜਿਸਦੀ ਦਰਸ਼ਕ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ। ਇਹ ਉਹ ਪੰਜਾਬੀ ਫ਼ਿਲਮ ਹੈ ਜੋ 1970 ਦੇ ਪੰਜਾਬ ਦੇ ਹਲਾਤਾਂ ਨੂੰ ਪੇਸ਼ ਕਰੇਗੀ। ਇਹ ਫ਼ਿਲਮ ਬਾਕੀਆਂ ਫ਼ਿਲਮਾਂ ਤੋਂ ਵੱਖਰੀ ਰੂਪਰੇਖਾ ਵਾਲੀ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਦੇਵ ਖਰੌੜ ਤੇ ਇਹਾਨਾ ਢਿੱਲੋਂ ਨਜ਼ਰ ਆਉਣਗੇ।
ਗੱਲ ਕਰਦੇ ਹਾਂ ਬਲੈਕੀਆ ਫ਼ਿਲਮ ਦੇ ਨਵੇਂ ਰਿਲੀਜ਼ ਹੋਏ ਗੀਤ ‘ਕੋਕਾ’ ਦੀ ਜਿਸ ਨੂੰ ਕਰਮਜੀਤ ਅਨਮੋਲ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ‘ਕੋਕਾ’ ਗੀਤ ਫੋਕ ਸਟਾਈਲ ਦੀ ਸ਼ੈਲੀ ਦਾ ਹੈ ਤੇ ਕਰਨਜੀਤ ਅਨਮੋਲ ਨੇ ਇਸ ਨੂੰ ਬਹੁਤ ਹੀ ਸ਼ਾਨਦਾਰ ਗਾਇਆ ਹੈ। ਗੀਤ ‘ਚ ਦੇਵ ਖਰੌੜ ਦੇ ਪਿਆਰ ਦੇ ਦਰਦ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਪੇਸ਼ ਕੀਤਾ ਗਿਆ ਹੈ। ਗੀਤ ਦੇ ਬੋਲ ਅਤੇ ਮਿਊਜ਼ਿਕ ਨੂੰ ਟ੍ਰੈਡੀਸ਼ਨਲ ਸ਼ੈਲੀ ਦਾ ਰੱਖਿਆ ਗਿਆ ਹੈ। ਗੀਤ ਨੂੰ ਟੀਵੀ ‘ਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੀਤ ਨੂੰ ਯੈਲੋ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਬਲੈਕੀਆ ਮੂਵੀ ਨੂੰ ਡਾਇਰੈਕਟਰ ਸੁਖਮਿੰਦਰ ਧਨਜਾਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਕਈ ਹੋਰ ਦਿੱਗਜ ਅਦਾਕਾਰ ਜੰਗ ਬਹਾਦਰ ਸਿੰਘ, ਅਸ਼ੀਸ਼ ਦੁੱਗਲ, ਇਹਾਨਾ ਢਿੱਲੋਂ, ਅਰਸ਼ ਹੁੰਦਲ ਆਦਿ ਨਜ਼ਰ ਆਉਣਗੇ। ਫ਼ਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ 3 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।