ਕਾਲਾ-ਹਿਰਨ ਮਾਮਲਾ: ਸਲਮਾਨ ਖਾਨ ਅਦਾਲਤ ਵਿਚ ਹੋਏ ਪੇਸ਼, ਕਿੱਤੀ ਇਹ ਬੇਨਤੀ
ਸਲਮਾਨ ਖਾਨ ਕਾਂਕਾਣੀ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਚ ਅੱਜ ਜੋਧਪੁਰ ਕੋਰਟ 'ਚ ਪੇਸ਼ ਹੋਏ। ਇਸ ਮਾਮਲੇ ਦੀ ਸੁਣਵਾਈ ਟਾਲ ਦਿੱਤੀ ਗਈ ਹੈ ਅਤੇ ਹੁਣ ਇਸ ਦੀ ਅਗਲੀ ਸੁਣਵਾਈ 17 ਜੁਲਾਈ ਨੂੰ ਹੋਵੇਗੀ। ਇਸ ਕੇਸ 'ਚ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਸੀ। ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹਨ। ਸੈਸ਼ਨ ਕੋਰਟ ਨੇ ਸਜ਼ਾ ਵਿਰੁੱਧ ਕੀਤੀ ਗਈ ਅਪੀਲ ਦੀ ਸੁਣਵਾਈ ਦੌਰਾਨ 7 ਮਈ ਨੂੰ ਉਨ੍ਹਾਂ ਨੂੰ ਕੋਰਟ 'ਚ ਹਾਜ਼ਿਰ ਹੋਣ ਲਈ ਕਿਹਾ ਸੀ। ਇਸ ਸੁਣਵਾਈ 'ਚ ਇਹ ਤੈਅ ਹੋਣਾ ਸੀ ਕਿ ਉਨ੍ਹਾਂ ਦੀ ਅਪੀਲ ਸਵੀਕਾਰ ਕੀਤੀ ਜਾਂਦੀ ਹੈ ਜਾਂ ਨਹੀਂ? ਕੋਰਟ 'ਚ ਪੇਸ਼ੀ ਲਈ ਸਲਮਾਨ Salman Khan ਐਤਵਾਰ ਸ਼ਾਮ ਹੀ ਜੋਧਪੁਰ ਪਹੁੰਚ ਗਏ ਸਨ।
ਜਾਣਕਾਰੀ ਮੁਤਾਬਕ ਸਲਮਾਨ ਖਾਨ Salman Khan ਇਨ੍ਹੀਂ ਦਿਨੀਂ ਫਿਲਮ 'ਰੇਸ 3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਕਸ਼ਮੀਰ ਤੋਂ ਫਿਲਮ ਦੇ ਗੀਤ ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਸਲਮਾਨ ਮੁੰਬਈ ਪਰਤੇ। ਐਤਵਾਰ ਦੁਪਹਿਰ ਉਨ੍ਹਾਂ ਨੂੰ ਏਅਰਪੋਰਟ 'ਤੇ ਟੀ-ਸ਼ਰਟ ਤੇ ਡੈਨਿਮ 'ਚ ਦੇਖਿਆ ਗਿਆ।
ਪਿਛਲੇ ਮਹੀਨੇ ਜੋਧਪੁਰ ਦੀ ਸੀ. ਜੇ. ਐੱਮ. ਕੋਰਟ ਨੇ ਸਲਮਾਨ Salman Khan ਨੂੰ 20 ਸਾਲ ਪੁਰਾਣੇ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਦੋਸ਼ੀ ਕਰਾਰ ਦਿੰਦਿਆਂ 5 ਸਾਲ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਰਟ ਨੇ ਸਿੱਧਾ ਜੋਧਪੁਰ ਸੈਂਟਰਲ ਜੇਲ ਭੇਜ ਦਿੱਤਾ ਸੀ। ਜੋਧਪੁਰ ਕੋਰਟ ਨੇ ਇਸ ਮਾਮਲੇ 'ਚ ਬਾਕੀ ਸਾਰੇ ਮੁਲਜ਼ਮਾਂ ਸੈਫ ਅਲੀ ਖਾਨ, ਤੱਬੂ, ਸੋਨਾਲੀ ਬੇਂਦਰੇ ਤੇ ਨੀਲਮ ਕੋਠਰੀ ਨੂੰ ਬਰੀ ਕਰ ਦਿੱਤਾ ਸੀ।
ਜੋਧਪੁਰ ਜੇਲ 'ਚ ਦੋ ਦਿਨ ਕੱਟਣ ਤੋਂ ਬਾਅਦ ਸੈਸ਼ਨ ਕੋਰਟ ਨੇ 7 ਅਪ੍ਰੈਲ ਨੂੰ ਸਲਮਾਨ ਖਾਨ ਨੂੰ 50-50 ਹਜ਼ਾਰ ਦੇ ਦੋ ਮੁਚਲਕਿਆਂ ਦੀ ਸ਼ਰਤ 'ਤੇ ਜ਼ਮਾਨਤ ਦਿੱਤੀ ਸੀ। ਕੋਰਟ ਨੇ ਸਲਮਾਨ ਨੂੰ ਦੋ ਸ਼ਰਤਾਂ ਨਾਲ ਜ਼ਮਾਨਤ ਦਿੱਤੀ ਸੀ, ਜਿਨ੍ਹਾਂ 'ਚ ਸਲਮਾਨ ਖਾਨ Salman Khan ਨੂੰ ਬਿਨਾਂ ਕੋਰਟ ਦੀ ਇਜਾਜ਼ਤ ਦੇ ਵਿਦੇਸ਼ ਜਾਣ ਤੇ ਅਗਲੀ ਪੇਸ਼ੀ 'ਤੇ ਹਾਜ਼ਰ ਹੋਣ ਲਈ ਕਿਹਾ ਗਿਆ ਸੀ।
ਸਲਮਾਨ ਖਾਨ Salman Khan ਨੂੰ ਸਜ਼ਾ ਸੁਣਾਉਣ ਵਾਲੇ ਸੀ. ਜੇ. ਐੱਮ. ਦੇਵਕੁਮਾਰ ਖਤਰੀ ਅਤੇ ਜ਼ਮਾਨਤ ਦੇਣ ਵਾਲੇ ਜ਼ਿਲਾ ਅਤੇ ਸੈਸ਼ਨ ਜੱਜ ਰਵਿੰਦਰ ਕੁਮਾਰ ਜੋਸ਼ੀ ਦੋਹਾਂ ਦਾ ਹੀ ਤਬਾਦਲਾ ਹੋ ਚੁੱਕਾ ਹੈ। ਹੁਣ ਜ਼ਿਲਾ ਅਤੇ ਸੈਸ਼ਨ ਜੱਜ ਚੰਦਰਕੁਮਾਰ ਸੋਨਗਰਾ ਸਲਮਾਨ ਦੇ ਇਸ ਮਾਮਲੇ 'ਚ ਸੁਣਵਾਈ ਕਰਨਗੇ।