Birthday Special : ਵਹੀਦਾ ਰਹਿਮਾਨ ਇੱਕ ਅਜਿਹੀ ਅਦਾਕਾਰਾ ਜਿਸ ਨੇ ਕਈ ਦਸ਼ਕਾਂ ਤੱਕ ਕੀਤਾ ਫਿਲਮੀ ਪਰਦੇ 'ਤੇ ਰਾਜ

Reported by: PTC Punjabi Desk | Edited by: Pushp Raj  |  February 03rd 2022 12:32 PM |  Updated: February 03rd 2022 12:32 PM

Birthday Special : ਵਹੀਦਾ ਰਹਿਮਾਨ ਇੱਕ ਅਜਿਹੀ ਅਦਾਕਾਰਾ ਜਿਸ ਨੇ ਕਈ ਦਸ਼ਕਾਂ ਤੱਕ ਕੀਤਾ ਫਿਲਮੀ ਪਰਦੇ 'ਤੇ ਰਾਜ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਹੀਦਾ ਰਹਿਮਾਨ (Waheeda Rehman) ਅੱਜ ਆਪਣਾ 83 ਵਾਂ ਜਨਮਦਿਨ ਮਨਾ ਰਹੀ ਹੈ। ਵਹੀਦਾ ਰਹਿਮਾਨ ਇੱਕ ਅਜਿਹੀ ਦਿੱਗਜ ਅਦਾਕਾਰਾ ਹਨ, ਜਿਨ੍ਹਾਂ ਨੇ ਫਿਲਮੀ ਪਰਦੇ ਉੱਤੇ ਕਈ ਦਸ਼ਕਾਂ ਤੱਕ ਰਾਜ ਕੀਤਾ ਹੈ।

ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਵਹੀਦਾ ਰਹਿਮਾਨ ਦਾ ਜਨਮ 3 ਫਰਵਰੀ 1938 ਨੂੰ ਚੇਂਗਲਪੱਟੂ, ਤਾਮਿਲਨਾਡੂ ਵਿੱਚ ਹੋਇਆ ਸੀ। ਵਹੀਦਾ ਰਹਿਮਾਨ 50 ਅਤੇ 60 ਦੇ ਦਹਾਕੇ 'ਚ ਆਪਣੀ ਖੂਬਸੂਰਤੀ ਅਤੇ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਸੀ।

ਵਹੀਦਾ ਨੂੰ ਬਚਪਨ ਤੋਂ ਹੀ ਸੰਗੀਤ ਅਤੇ ਡਾਂਸ ਦਾ ਸ਼ੌਕ ਸੀ, ਹਾਲਾਂਕਿ ਉਹ ਡਾਕਟਰ ਬਣਨਾ ਚਾਹੁੰਦੀ ਸੀ, ਪਰ ਘਰੇਲੂ ਪਰੇਸ਼ਾਨੀਆਂ ਦੇ ਚਲਦੇ ਉਨ੍ਹਾਂ ਨੂੰ ਫਿਲਮਾਂ ਵਿੱਚ ਕੰਮ ਕਰਨਾ ਪਿਆ। ਇਸ ਦੇ ਬਾਅਦ ਉਨ੍ਹਾਂ ਦੇ ਹੁਨਰ ਨੇ ਉਨ੍ਹਾਂ ਨੂੰ ਹਿੰਦੀ ਫਿਲਮਾਂ ਵਿੱਚ ਵੀ ਇੱਕ ਵੱਖਰਾ ਮੁਕਾਮ ਦਿਵਾਇਆ।

ਆਪਣੇ ਫ਼ਿਲਮੀ ਕਰੀਅਰ 'ਚ ਵਹੀਦਾ ਨੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਹੈ, ਜਿਨ੍ਹਾਂ 'ਚ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਵੀ ਸ਼ਾਮਲ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ 'ਤੇ ਅਜਿਹਾ ਹੀ ਇੱਕ ਦਿਲਚਸਪ ਕਿੱਸਾ ਜਦੋਂ ਵਹੀਦਾ ਰਹਿਮਾਨ ਨੇ ਫਿਲਮ ਦੇ ਸੈੱਟ 'ਤੇ ਅਮਿਤਾਭ ਬੱਚਨ ਨੂੰ ਥੱਪੜ ਮਾਰਿਆ ਸੀ।

ਹੋਰ ਪੜ੍ਹੋ : ਦਿਲ ਦਾ ਦੌਰਾ ਪੈਣ ਕਾਰਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਮੇਸ਼ ਦੇਵ ਦਾ ਹੋਇਆ ਦੇਹਾਂਤ 

ਫਿਲਮ ਦੀ ਸ਼ੂਟਿੰਗ ਦੌਰਾਨ ਵੀ ਕਈ ਕਹਾਣੀਆਂ ਅਤੇ ਕਿੱਸੇ ਬਣਦੇ ਹਨ। ਅਜਿਹੀ ਹੀ ਇੱਕ ਘਟਨਾ ਫਿਲਮ ‘ਰੇਸ਼ਮਾ ਔਰ ਸ਼ੇਰਾ’ ਦੌਰਾਨ ਵਾਪਰੀ। ਇਸ ਫਿਲਮ ਦੇ ਇੱਕ ਸੀਨ ਦੌਰਾਨ ਅਮਿਤਾਭ ਬੱਚਨ ਨੂੰ ਵਹੀਦਾ ਰਹਿਮਾਨ ਨੂੰ ਜ਼ੋਰ ਨਾਲ ਥੱਪੜ ਮਾਰਨਾ ਪਿਆ ਸੀ। ਬਸ ਫਿਰ ਕੀ ਸੀ, ਉਨ੍ਹਾਂ ਨੇ ਸ਼ੂਟਿੰਗ ਤੋਂ ਪਹਿਲਾਂ ਹੀ ਅਮਿਤਾਭ ਬੱਚਨ ਨੂੰ ਚੇਤਾਵਨੀ ਦਿੱਤੀ ਸੀ। ਵਹੀਦਾ ਰਹਿਮਾਨ ਨੇ ਮਜ਼ਾਕ ਵਿਚ ਕਿਹਾ, ਤਿਆਰ ਰਹੋ, ਮੈਂ ਤੁਹਾਨੂੰ ਜ਼ੋਰਦਾਰ ਥੱਪੜ ਮਾਰਨ ਜਾ ਰਹੀ ਹਾਂ।

ਸ਼ੂਟਿੰਗ ਦੇ ਦੌਰਾਨ ਵਹੀਦਾ ਨੇ ਡਾਇਰੈਕਟਰ ਦੇ ਕਹੇ 'ਤੇ ਸੀਨ ਸ਼ੂਟ ਕਰਨ ਲਈ ਅਮਿਤਾਭ ਨੂੰ ਥੱਪੜ ਮਾਰਿਆ, ਪਰ ਬਾਅਦ ਵਿੱਚ ਪਤਾ ਲੱਗਾ ਕਿ ਸੱਚ ਵਿੱਚ ਅਮਿਤਾਭ ਬੱਚਨ ਨੂੰ ਇਹ ਥੱਪੜ ਕਾਫੀ ਜ਼ੋਰ ਨਾਲ ਲੱਗਾ। ਵਹੀਦਾ ਇੱਹ ਕਿੱਸਾ ਮਸ਼ਹੂਰ ਕਾਮੇਡੀ ਸ਼ੋਅ, ਕਪਿਲ ਸ਼ਰਮਾ ਵਿੱਚ ਵੀ ਦੱਸਿਆ ਸੀ।

ਸਿਨੇਮਾ ਜਗਤ ਵਿੱਚ ਵੱਡੇ ਯੋਗਦਾਨ ਤੇ ਸ਼ਾਨਦਾਰ ਅਦਾਕਾਰੀ ਲਈ ਵਹੀਦਾ ਰਹਿਮਾਨ ਨੂੰ ਪਦਮ ਸ਼੍ਰੀ ਅਤੇ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network