Birthday Special: ਰਾਜੂ ਸ਼੍ਰੀਵਾਸਤਵ ਦੇ ਆਟੋ ਡਰਾਈਵਰ ਤੋਂ ਕਾਮੇਡੀ ਕਿੰਗ ਬਨਣ ਤੱਕ ਦੀ ਕਹਾਣੀ

Reported by: PTC Punjabi Desk | Edited by: Pushp Raj  |  December 25th 2021 10:55 AM |  Updated: December 25th 2021 10:55 AM

Birthday Special: ਰਾਜੂ ਸ਼੍ਰੀਵਾਸਤਵ ਦੇ ਆਟੋ ਡਰਾਈਵਰ ਤੋਂ ਕਾਮੇਡੀ ਕਿੰਗ ਬਨਣ ਤੱਕ ਦੀ ਕਹਾਣੀ

ਜਦੋਂ ਵੀ ਅਸੀਂ ਬਾਲੀਵੁੱਡ ਦੇ ਕਾਮੇਡੀ ਕਿੰਗਸ ਬਾਰੇ ਗੱਲ ਕਰਦੇ ਹਾਂ ਉਨ੍ਹਾਂ ਚੋਂ ਇੱਕ ਨਾਂਅ ਰਾਜੂ ਸ਼੍ਰੀਵਾਸਤਵ ਦਾ ਵੀ ਹੈ। ਉਹ ਨਾਂ ਮਹਿਜ਼ ਚੰਗੇ ਕਲਾਕਾਰ ਬਲਕਿ ਇੱਕ ਚੰਗੇ ਇਨਸਾਨ ਵੀ ਹਨ। ਰਾਜੂ ਸ਼੍ਰੀਵਾਸਤਵ ਮੁੰਬਈ ਵਿੱਚ ਇੱਕ ਆਟੋ ਡਰਾਈਵਰ ਵਜੋਂ ਕੰਮ ਕਰਦੇ ਸੀ, ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰਾਜੂ ਨੇ ਆਟੋ ਡਰਾਈਵਰ ਤੋਂ ਕਾਮੇਡੀ ਕਿੰਗ ਬਨਣ ਤੱਕ ਦਾ ਸਫ਼ਰ ਕਿੰਝ ਤੈਅ ਕੀਤਾ।

RAJU SHRIVASTAV PIc 3 Image Source: Google

ਰਾਜੂ ਸ਼੍ਰੀਵਾਸਤਵ ਇਸ ਸਾਲ ਆਪਣਾ 58ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 25 ਦਸੰਬਰ ਸਾਲ 1963 ਨੂੰ ਹੋਇਆ ਸੀ। ਰਾਜੂ ਦਾ ਬਚਪਨ ਦਾ ਨਾਂਅ ਸਤਿਆ ਪ੍ਰਕਾਸ਼ ਹੈ, ਪਰ ਦੁਨੀਆਂ ਉਨ੍ਹਾਂ ਨੂੰ ਰਾਜੂ ਸ਼੍ਰੀਵਾਸਤਵ ਦੇ ਨਾਂਅ ਨਾਲ ਜਾਣਦੀ। ਰਾਜੂ ਲੋਕਾਂ ਵਿੱਚ ਗਜੋਧਰ ਭਈਆ ਦੇ ਨਾਂਅ ਤੋਂ ਮਸ਼ਹੂਰ ਹਨ। ਉਹ ਉੱਤਰ ਪ੍ਰਦੇਸ਼ ਦੇ ਉਨਾਲਵ ਜ਼ਿਲ੍ਹੇ ਦੇ ਵਸਨੀਕ ਸਨ।

ਰਾਜੂ ਦੇ ਪਿਤਾ ਕਾਨਪੁਰ ਦੇ ਇੱਕ ਮਸ਼ਹੂਰ ਕਵਿ ਸਨ, ਪਿਤਾ ਤੋਂ ਉਲਟ ਰਾਜੂ ਨੂੰ ਬਚਪਨ ਤੋਂ ਹੀ ਕਾਮੇਡੀ ਦਾ ਸ਼ੌਕ ਸੀ। ਉਹ ਵੱਡੇ ਹੋ ਕੇ ਕਾਮੇਡੀਅਨ ਹੀ ਬਣਨਾ ਚਾਹੁੰਦੇ ਸੀ। ਅਕਸਰ ਆਪਣੇ ਚੂਟਕਲੀਆਂ ਦੇ ਨਾਲ ਲੋਕਾਂ ਨੂੰ ਹਸਾਉਂਦੇ ਰਹਿੰਦੇ ਹਨ। ਉਨ੍ਹਾਂ ਨੇ ਲੰਮੇਂ ਸਮੇਂ ਤੱਕ ਕਾਮੇਡੀ ਦੀ ਦੁਨੀਆਂ 'ਤੇ ਰਾਜ ਕੀਤਾ।

RAJU SHRIVASTAV PIC2 Image Source: Google

ਹੋਰ ਪੜ੍ਹੋ : ਹਰਭਜਨ ਸਿੰਘ ਨੇ ਕ੍ਰਿਕਟ ਜਗਤ ਤੋਂ ਲਿਆ ਸੰਨਿਆਸ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾਣਕਾਰੀ

ਕਾਮੇਡੀਅਨ ਬਨਣ ਦੇ ਲਈ ਰਾਜੂ ਸ਼੍ਰੀਵਾਸਤਵ ਮੁੰਬਈ ਆ ਗਏ, ਇਥੇ ਉਨ੍ਹਾਂ ਨੂੰ ਕਈ ਮੁਸ਼ਕਲਾ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਕਈ ਕੰਮ ਕੀਤੇ। ਮੁੰਬਈ ਵਿੱਚ ਆਪਣਾ ਖ਼ਰਚਾ ਚਲਾਉਣ ਲਈ ਉਨ੍ਹਾਂ ਨੇ ਬਤੌਰ ਆਟੋ ਡਰਾਈਵਰ ਕੰਮ ਕੀਤਾ। ਉਨ੍ਹਾਂ ਨੂੰ ਪਹਿਲਾ ਬ੍ਰੇਕ ਵੀ ਆਟੋ ਵਿੱਚ ਬੈਠੀ ਇੱਕ ਸਵਾਰੀ ਦੇ ਕਾਰਨ ਮਿਲਿਆ। ਉਨ੍ਹਾਂ ਨੇ ਆਪਣਾ ਪਹਿਲਾ ਕਾਮੇਡੀ ਸ਼ੋਅ ਮਹਿਜ਼ 50 ਰੁਪਏ ਵਿੱਚ ਕੀਤਾ।

RAJU SHRIVASTAV PIC1 Image Source: Google

ਰਾਜੂ ਸ਼੍ਰੀਵਾਸਤਵ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ 'ਟੀ ਟਾਈਮ ਮਨੋਰੰਜਨ' ਨਾਲ ਕੀਤੀ ਸੀ। ਕਾਮੇਡੀ ਦੇ ਖੇਤਰ 'ਚ ਮਸ਼ਹੂਰ ਹੋਣ ਤੋਂ ਪਹਿਲਾਂ ਉਹ ਕਈ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਹਾਲਾਂਕਿ ਉਨ੍ਹਾਂ ਨੂੰ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਤੋਂ ਪਛਾਣ ਮਿਲੀ। ਇਸ ਸ਼ੋਅ 'ਚ ਉਨ੍ਹਾਂ ਨੇ ਯੂਪੀ ਦੇ ਰੰਗ ਦਿਖਾਏ ਅਤੇ ਆਪਣੀ ਪੰਚ ਲਾਈਨ ਨਾਲ ਲੋਕਾਂ ਨੂੰ ਹਸਾਇਆ। ਹਾਲਾਂਕਿ ਇਸ ਸ਼ੋਅ 'ਚ 'ਗਜੋਧਰ ਭਈਆ' ਰਨਰਅੱਪ ਰਹੇ ਪਰ ਦਰਸ਼ਕਾਂ ਨੇ ਉਸ ਨੂੰ 'ਕਾਮੇਡੀ ਦਾ ਬਾਦਸ਼ਾਹ' ਦਾ ਖਿਤਾਬ ਦਿੱਤਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network