Birthday Special: ਕੜੇ ਸੰਘਰਸ਼ ਤੋਂ ਬਾਅਦ ਆਮ ਆਦਮੀ ਤੋਂ ਕਾਮੇਡੀ ਕਿੰਗ ਬਣੇ ਕਪਿਲ ਸ਼ਰਮਾ

Reported by: PTC Punjabi Desk | Edited by: Pushp Raj  |  April 02nd 2022 10:47 AM |  Updated: April 02nd 2022 10:47 AM

Birthday Special: ਕੜੇ ਸੰਘਰਸ਼ ਤੋਂ ਬਾਅਦ ਆਮ ਆਦਮੀ ਤੋਂ ਕਾਮੇਡੀ ਕਿੰਗ ਬਣੇ ਕਪਿਲ ਸ਼ਰਮਾ

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦਾ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਇਸ ਸਮੇਂ ਹਰ ਘਰ 'ਚ ਮਸ਼ਹੂਰ ਹੈ। ਹਾਲ ਹੀ 'ਚ ਕਪਿਲ ਸ਼ਰਮਾ ਅਤੇ ਉਨ੍ਹਾਂ ਦਾ ਸ਼ੋਅ ਵਿਵੇਕ ਅਗਨੀਹੋਤਰੀ ਦੀ ਫਿਲਮ 'ਦਿ ਕਸ਼ਮੀਰ ਫਾਈਲਜ਼' ਨੂੰ ਲੈ ਕੇ ਵੀ ਕਾਫੀ ਚਰਚਾ 'ਚ ਰਿਹਾ ਸੀ। ਕਪਿਲ ਦੇ ਜਨਮਦਿਨ ਦੇ ਮੌਕੇ 'ਤੇ ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਕੁਝ ਖ਼ਾਸ ਗੱਲਾਂ।

ਦੁਨੀਆ ਨੂੰ ਹਸਾਉਣ ਵਾਲੇ ਕਪਿਲ ਦਾ ਜਨਮ 2 ਅਪ੍ਰੈਲ 1981 ਨੂੰ ਅੰਮ੍ਰਿਤਸਰ 'ਚ ਹੋਇਆ ਸੀ। ਅੱਜ ਉਹ ਆਪਣਾ 41ਵਾਂ ਜਨਮ ਦਿਨ ਮਨਾ ਰਹੇ ਹਨ। ਕਪਿਲ ਦੀ ਮਾਂ ਹਾਊਸ ਵਾਈਫ ਸਨ ਤੇ ਕਪਿਲ ਦੇ ਪਿਤਾ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਸਨ।

ਕਪਿਲ ਨੇ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਕਪਿਲ ਦੇ ਪਿਤਾ ਦੀ ਸਾਲ 2004 ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਕਪਿਲ ਉੱਤੇ ਪਰਿਵਾਰ ਦੀ ਕਈ ਜ਼ਿੰਮੇਵਾਰੀਆਂ ਆ ਗਈਆਂ। ਇਸ ਮਗਰੋ ਕਪਿਲ ਨੇ ਘਰ ਚਲਾਉਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ।ਆਰਥਿਕ ਤੰਗੀ ਦੇ ਚਲਦੇ ਕਪਿਲ ਨੂੰ ਨਿਊਜ਼ ਪੇਪਰ ਵੰਡਣ ਤੋਂ ਲੈ ਕੇ ਪੀਸੀਓ ਤੱਕ ਵਿੱਚ ਕੰਮ ਕਰਨਾ ਪਿਆ। ਕਪਿਲ ਨੇ ਗ੍ਰੈਜੂਏਸ਼ਨ ਪੂਰੀ ਹੋਣ ਤੋਂ ਬਾਅਦ ਮੁੰਬਈ ਆਉਣ ਦਾ ਫੈਸਲਾ ਕੀਤਾ।

 

ਸਾਲ 2007 ਵਿੱਚ, ਉਹ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਸੀਜ਼ਨ 3 ਦਾ ਜੇਤੂ ਬਣਿਆ, ਉਸਨੂੰ ਇਨਾਮੀ ਰਾਸ਼ੀ ਵਜੋਂ 10 ਲੱਖ ਰੁਪਏ ਮਿਲੇ। ਜਦੋਂ ਕਪਿਲ ਸ਼ਰਮਾ ਨੇ ਇਹ ਸ਼ੋਅ ਜਿੱਤਿਆ ਤਾਂ ਉਨ੍ਹਾਂ ਨੇ ਫੋਨ ਕਰਕੇ ਪਰਿਵਾਰ ਵਾਲਿਆਂ ਨੂੰ ਇਹ ਗੱਲ ਦੱਸੀ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ। ਅਗਲੀ ਸਵੇਰ ਜਦੋਂ ਉਨ੍ਹਾਂ ਦੀ ਫੋਟੋ ਅਖਬਾਰ 'ਚ ਛਪੀ ਤਾਂ ਸਾਰਿਆਂ ਨੂੰ ਯਕੀਨ ਹੋ ਗਿਆ ਕਿ ਕਪਿਲ ਸ਼ਰਮਾ ਨੇ ਸੱਚਮੁੱਚ ਇੰਨੇ ਲੱਖਾਂ ਰੁਪਏ ਜਿੱਤੇ ਹਨ। ਕਪਿਲ ਨੇ ਇਹ ਖਰਚ ਆਪਣੀ ਭੈਣ ਦੇ ਵਿਆਹ ਲਈ ਕੀਤਾ ਸੀ।

ਹੋਰ ਪੜ੍ਹੋ : Birthday Special : ਅਜੇ ਦੇਵਗਨ ਇੱਕ ਅਜਿਹੇ ਅਦਾਕਾਰ ਜੋ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ ਤੋਂ ਬਣੇ ਸਟਾਰ

ਆਪਣੀ ਹੁਨਰ ਦੇ ਦਮ 'ਤੇ ਸ਼ੋਅ ਦੀ ਵਿਜੇਤਾ ਬਣੇ ਕਪਿਲ ਨੇ ਸਾਲ 2010 ਤੋਂ 2013 ਤੱਕ 'ਕਾਮੇਡੀ ਸਰਕਸ' ਦੇ ਵਿਜੇਤਾ ਬਣੇ। ਉਦੋਂ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਨੇ ਕਦੇ ਵੀ ਪਿਛੇ ਮੁੜ ਕੇ ਨਹੀਂ ਵੇਖਿਆ ਅਤੇ ਅੱਜ ਉਹ ਕਾਮੇਡੀਅਨਾਂ ਦੀ ਸੂਚੀ 'ਚ ਵੱਡਾ ਨਾਂ ਹੈ। ਜਿਸ ਕਪਿਲ ਨੂੰ ਕਦੇ ਆਰਥਿਕ ਤੰਗੀ ਕਾਰਨ ਕਈ ਥਾਵਾਂ 'ਤੇ ਕੰਮ ਕਰਨਾ ਪੈਂਦਾ ਸੀ ਅੱਜ ਉਸ ਕਪਿਲ ਖ਼ੁਦ ਆਪਣਾ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਚਲਾਉਂਦੇ ਹਨ ਤੇ ਹੁਣ ਉਹ ਕਰੋੜਾਂ ਦੀ ਜਾਇਦਾਦ ਦੇ ਮਾਲਿਕ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network