ਬਲਵੀਰ ਬੋਪਾਰਾਏ ਨੇ ਮਨਾਇਆ ਜਨਮ ਦਿਨ, ਤਸਵੀਰ ਕੀਤੀ ਸਾਂਝੀ
ਬਲਵੀਰ ਬੋਪਾਰਾਏ ਨੇ ਆਪਣੇ ਜਨਮ ਦਿਨ ‘ਤੇ ਬੀਤੇ ਦਿਨ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਦੇ ਨਾਲ ਉਸ ਨੇ ਬਰਥਡੇ ਕੇਕ ਵੀ ਸਾਂਝਾ ਕੀਤਾ ਹੈ । ਇਸ ਬਰਥਡੇ ਕੇਕ ਦੀ ਤਸਵੀਰ ਨੁੰ ਸਾਂਝਾ ਕਰਦੇ ਹੋਏ ਬਲਵੀਰ ਬੋਪਾਰਾਏ ਨੇ ਲਿਖਿਆ ਕਿ ‘ਪਿਛਲੇ ਸਾਲ ਦੀ ਤਰ੍ਹਾਂ ਤੁਹਾਡੀ ਜ਼ੋਰਦਾਰ ਫਰਮਾਇਸ਼ ‘ਤੇ ਇੱਕ ਵਾਰ ਫੇਰ ੨੧ ਜੁਲਾਈ’ । ਇਸ ਪੋਸਟ ਨੂੰ ਸਾਂਝਾ ਕਰਨ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੁੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਬਲਵੀਰ ਬੋਪਾਰਾਏ ਇੱਕ ਅਜਿਹਾ ਗਾਇਕ ਅਤੇ ਗੀਤਕਾਰ ਹੋਇਆ ਹੈ ।
ਹੋਰ ਪੜ੍ਹੋ : ਸੰਨੀ ਲਿਓਨੀ ਦੇ ਚਿਹਰੇ ‘ਤੇ ਸੱਟ ਦੇ ਨਿਸ਼ਾਨ, ਫਿਰ ਵੀ ਮੁਸਕਰਾਉਂਦੀ ਹੋਈ ਇਹ ਕੰਮ ਕਰਦੀ ਰਹੀ ਅਦਾਕਾਰਾ
ਜਿਸ ਨੇ ਆਪਣੀ ਕਲਮ ਦੇ ਨਾਲ ਅਨੇਕਾਂ ਹੀ ਗੀਤਾਂ ਨੂੰ ਸਿਰਜਿਆ । ਉਸ ਦੇ ਲਿਖੇ ਗੀਤ ਕਈ ਗਾਇਕਾਂ ਨੇ ਗਾਏ ।ਦਿਲਜੀਤ ਦੋਸਾਂਝ,ਰਣਜੀਤ ਮਣੀ,ਜੈਜ਼ੀ ਬੀ,ਦਿਲਸ਼ਾਦ ਅਖ਼ਤਰ ਸਣੇ ਕਈ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਏੇ। ਲੁਧਿਆਣਾ ਦੇ ਪਿੰਡ ਬੋਪਾਰਾਏ ਕਲਾਂ ਦੇ ਰਹਿਣ ਵਾਲੇ ਬਲਵੀਰ ਬੋਪਾਰਾਏ ਨੇ ਆਪਣੀ ਲੇਖਣੀ ਦੀ ਸ਼ੁਰੂਆਤ ਕਹਾਣੀ ਤੋਂ ਕੀਤੀ ਸੀ ਕਹਾਣੀ ਲਿਖਣ ਦਾ ਉਨ੍ਹਾਂ ਨੂੰ ਸ਼ੌਂਕ ਸੀ ਅਤੇ ਇਹ ਸ਼ੌਂਕ ਗੀਤਕਾਰੀ 'ਚ ਕਦੋਂ ਬਦਲ ਗਿਆ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ।
ਉਹ ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹਦੇ ਹਨ ਅਤੇ ਉਨ੍ਹਾਂ ਨੂੰ ਫਾਲੋ ਕਰਦੇ ਹਨ ।ਗੀਤਕਾਰਾਂ 'ਚ ਉਨ੍ਹਾਂ ਨੂੰ ਹੈਪੀ ਰਾਏਕੋਟੀ ਅਤੇ ਵੀਤ ਬਲਜੀਤ ਦੀ ਲੇਖਣੀ ਬਹੁਤ ਪਸੰਦ ਹੈ । ਇੱਕ ਕਾਮਯਾਬ ਗੀਤਕਾਰ ਦੇ ਤੌਰ 'ਤੇ ਸਥਾਪਿਤ ਹੋਣ ਤੋਂ ਬਾਅਦ ਬਲਵੀਰ ਬੋਪਾਰਾਏ ਨੇ ਗਾਇਕੀ ਦੇ ਖੇਤਰ 'ਚ ਕਦਮ ਰੱਖਿਆ ਤਾਂ ਜਿਸ ਤਰ੍ਹਾਂ ਉਨ੍ਹਾਂ ਦੇ ਲਿਖੇ ਗੀਤਾਂ ਨੂੰ ਹੋਰਨਾਂ ਗਾਇਕਾਂ ਦੀ ਆਵਾਜ਼ 'ਚ ਪਸੰਦ ਕੀਤਾ ਗਿਆ,ਉਸ ਤੋਂ ਵੱਧ ਉਨ੍ਹਾਂ ਨੂੰ ਖ਼ੁਦ ਦੇ ਗਾਏ ਗੀਤਾਂ ਨੂੰ ਪਿਆਰ ਮਿਲਿਆ ।
View this post on Instagram
ਬਲਵੀਰ ਬੋਪਾਰਾਏ ਨੇ ਸੰਗੀਤ ਦੀਆਂ ਬਰੀਕੀਆਂ ਸੁਰਿੰਦਰ ਬੱਚਨ ਹੋਰਾਂ ਤੋਂ ਸਿੱਖੀਆਂ । ਬਲਵੀਰ ਬੋਪਾਰਾਏ ਨੇ 'ਦੇ ਦੇ ਗੇੜਾ ਸ਼ੌਂਕ ਦਾ ਨਨਾਣੇ ਗੋਰੀਏ' ਗਾ ਕੇ ਅਜਿਹਾ ਰਿਕਾਰਡ ਕਾਇਮ ਕੀਤਾ ਕਿ ਇਹ ਗਾਣਾ ਹਰ ਵਿਆਹ ਸ਼ਾਦੀ ਦੇ ਮੌਕੇ ਦੀ ਸ਼ਾਨ ਬਣ ਗਿਆ । ਹਰ ਖ਼ੁਸ਼ੀ ਦੇ ਮੌਕੇ 'ਤੇ ਇਹ ਗੀਤ ਵੱਜਦਾ ਸੀ ।ਇਸ ਤੋਂ ਇਲਾਵਾ ਉਨ੍ਹਾਂ ਨੇ ਸੈਡ ਸੌਂਗ ਵੀ ਕੱਢੇ ਜਿਸ 'ਚ 'ਮੇਰੀਏ ਜਾਨੇ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ',ਨਾਗ -੩,ਇਸ਼ਕ ਦਾ ਉੜਾ ਐੜਾ ,ਹੌਸਟਲ,ਛਰਾਟੇ ਮਿਸ ਪੂਜਾ ਨਾਲ ਗਾਏ ਗੀਤ ਨੂੰ ਵੀ ਕਾਫੀ ਪਿਆਰ ਮਿਲਿਆ ।