ਬਰਿੰਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦੀ ਆਵਾਜ਼ ‘ਚ ਧਾਰਮਿਕ ਗੀਤ ਰਿਲੀਜ਼, ਵੇਖੋ ਵੀਡੀਓ
ਗਾਇਕ ਬਰਿੰਦਰ ਢਿੱਲੋਂ (Birender Dhillon)ਅਤੇ ਸ਼ਮਸ਼ੇਰ ਲਹਿਰੀ (Shamsher Lehri) ਦੀ ਆਵਾਜ਼ ‘ਚ ਨਵਾਂ ਧਾਰਮਿਕ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਧਾਰਮਿਕ ਗੀਤ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਹੈ ।ਇਸ ਗੀਤ ‘ਚ ਦੱਸਿਆ ਗਿਆ ਹੈ ਕਿ ਕਿਵੇਂ ਜਦੋਂ ਸੰਸਾਰ ‘ਤੇ ਰਹਿੰਦੇ ਹੋਏ ਕਿਸੇ ਮਨੁੱਖ ‘ਤੇ ਮੁਸੀਬਤ ਆਉਂਦੀ ਹੈ ਤਾਂ ਉਸ ਵੇਲੇ ਸਿਰਫ਼ ਗੁਰੁ ਹੀ ਆਪਣੇ ਸਿੱਖ ਦਾ ਸਹਾਰਾ ਬਣਦਾ ਹੈ ਅਤੇ ਉਸ ਨੂੰ ਹਰ ਮੁਸੀਬਤ ਤੋਂ ਬਾਹਰ ਕੱਢਦਾ ਹੈ ।
Image Source : Youtube
ਹੋਰ ਪੜ੍ਹੋ : ਚਾਰੂ ਅਸੋਪਾ ਦੇ ਨਾਲ ਹੀ ਰਹਿਣਾ ਚਾਹੁੰਦੇ ਹਨ ਰਾਜੀਵ ਸੇਨ, ਕਿਹਾ ‘ਮੇਰੇ ਦਿਲ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਹਨ’
ਜਦੋਂ ਹਰ ਥਾਂ ਤੋਂ ਮਨੁੱਖ ਹਾਰ ਜਾਂਦਾ ਹੈ ਅਤੇ ਉਹ ਪ੍ਰਮਾਤਮਾ ਹੀ ਮਨੁੱਖ ਦਾ ਸਹਾਰਾ ਬਣਦਾ ਹੈ । ਕਿਉਂਕਿ ਸਾਨੂੰ ਤਾਂ ਆਪਣੀ-ਆਪਣੀ ਫਿਕਰ ਹੈ, ਪਰ ਉਸ ਨੂੰ ਪੂਰੀ ਦੁਨੀਆ ਦੀ ਚਿੰਤਾ ਹੈ ਅਤੇ ਜੋ ਜੀਵ ਉਸ ‘ਤੇ ਵਿਸ਼ਵਾਸ਼ ਰੱਖਦਾ ਹੈ। ਉਸ ਦੀ ਪ੍ਰਮਾਤਮਾ ਹਮੇਸ਼ਾ ਲਾਜ ਰੱਖਦਾ ਹੈ ।
Image Source : Youtube
ਹੋਰ ਪੜ੍ਹੋ : 11 ਨਵੰਬਰ ਨੂੰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ‘ਪੂਰੇ ਅਧੂਰੇ’
ਗੀਤ ਦੇ ਬੋਲ ਸ਼ਮਸ਼ੇਰ ਲਹਿਰੀ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਬਾਵਾ ਗੁਲਜ਼ਾਰ ਨੇ ।ਇਸ ਧਾਰਮਿਕ ਗੀਤ ਨੂੰ ਸੰਗਤਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਨੂੰ ਸੁਣ ਕੇ ਨਿਹਾਲ ਹੋ ਰਹੇ ਹਨ ।
Image source : Youtube
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੋਵਾਂ ਗਾਇਕਾਂ ਨੇ ਇਸ ਤੋਂ ਪਹਿਲਾਂ ਵੀ ਕਈ ਧਾਰਮਿਕ ਗੀਤ ਗਾਏ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਪਿਆਰ ਮਿਲਦਾ ਰਿਹਾ ਹੈ ।