'ਚੁੰਨੀ ਚੋਂ ਆਸਮਾਨ' ਗੀਤ ‘ਚ ਬੀਰ ਸਿੰਘ ਨੇ ਆਪਣੀ ਆਵਾਜ਼ ਨਾਲ ਕੀਤਾ ਰੂਹਾਨ
‘ਭੱਜੋ ਵੀਰੋ ਵੇ’ ਜੋ ਕਿ ਪਿਛਲੇ ਮਹੀਨੇ ਸਰੋਤਿਆਂ ਦੇ ਦੇ ਰੂਬਰੂ ਹੋ ਚੁੱਕੀ ਹੈ ਤੇ ਇਸ ਫਿਲਮ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਹੈ। ਜੇ ਗੱਲ ਕਰੀਏ ਫਿਲਮ ਦੇ ਗੀਤਾਂ ਦੀ ਤਾਂ ਇਸ ਫਿਲਮ ਦੇ ਕਈ ਗੀਤ ਆ ਚੁੱਕੇ ਹਨ ਜਿਵੇਂ ਅਮਰਿੰਦਰ ਗਿੱਲ ਦੀ ਆਵਾਜ਼ ਚ ‘ਛੱੜੇ’, ‘ਕਾਰ ਰੀਬਨਾਂ ਵਾਲੀ,’ ਤੇ ਗੁਰਸ਼ਬਦ ਦੀ ਆਵਾਜ਼ ਚ ‘ਖਿਆਲ’ , ‘ਲਹਿੰਗਾ’ ਗੀਤ ਆਏ ਸਨ ਜਿਹਨਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਹੁਣ ਗੱਲ ਕਰਦੇ ਹਾਂ ਇਸ ਫਿਲਮ ਦੇ ਇੱਕ ਹੋਰ ਗੀਤ ‘ਚੁੰਨੀ ਚੋਂ ਆਸਮਾਨ’ ਦੀ ਜਿਸ ਨੂੰ ਬੀਰ ਸਿੰਘ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਰੂਹ ਨੂੰ ਖੂਸ਼ ਕਰਨ ਵਾਲ ਗੀਤ ਹੈ ਚੁੰਨੀ ਚੋਂ ਆਸਮਾਨ ਤੇ ਬੀਰ ਸਿੰਘ ਨੇ ਬਾਖੂਬੀ ਦੇ ਨਾਲ ਇਸ ਗੀਤ ਨੂੰ ਗਾਇਆ ਹੈ। ਗੀਤ ਨੂੰ ਫਿਲਮ ਦੇ ਨਾਇਕ ਅੰਬਰਦੀਪ ਤੇ ਨਾਇਕਾ ਸਿੰਮੀ ਚਾਹਲ ਦੇ ਉਪਰ ਫਿਲਮਾਇਆ ਗਿਆ ਹੈ।
https://www.youtube.com/watch?v=c84M6s2bRfY
ਇਸ ਗੀਤ ਨੂੰ ਬੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ। ਪੰਜਾਬੀ ਇੰਡਸਟਰੀ ਦੇ ਅਦਾਕਾਰ ਹਰੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਤੋਂ ਗੀਤ ਨੂੰ ਸ਼ੇਅਰ ਕਰਦੇ ਹੋਏ ਗਾਇਕ ਤੇ ਗੀਤਕਾਰ ਬੀਰ ਸਿੰਘ ਦੀ ਕਾਫੀ ਤਾਰੀਫ ਕੀਤੀ ਹੈ।
https://www.instagram.com/p/BsE8MswH7vb/
ਚੁੰਨੀ ਚੋਂ ਆਸਮਾਨ ਗੀਤ ਦੇ ਬੋਲ ਖੁਦ ਬੀਰ ਸਿੰਘ ਨੇ ਹੀ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ ਤੇ ਰਿਦਮ ਬੁਆਏਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।