ਬੀਰ ਖਾਲਸਾ ਗਰੁੱਪ ਪਹੁੰਚਿਆ ਅਮਰੀਕਾਜ਼ ਗੌਟ ਟੈਲੇਂਟ ਦੇ ਤੀਜੇ ਰਾਉਂਡ ‘ਚ
ਪੰਜਾਬੀਆਂ ਦਾ ਨਾਂਅ ਰੌਸ਼ਨ ਕਰਨ ਵਾਲੇ ਬੀਰ ਖਾਲਸਾ ਗਰੁੱਪ ਜਿਨ੍ਹਾਂ ਨੇ ਆਪਣੇ ਜੋਸ਼ੀਲੇ ਅੰਦਾਜ਼ ਵਿੱਚ ਸਿੱਖਾਂ ਦੀ ਮਾਰਸ਼ਲ ਆਰਟ ਗੱਤਕੇ ਦੇ ਜੌਹਰ ਨੂੰ ਦੁਨੀਆ ਭਰ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿੱਤਾ ਹੈ। ਜਦੋਂ ਇਹ ਗਰੁੱਪ ਆਪਣੇ ਕਰਤਬ ਦਿਖਾਉਂਦੇ ਨੇ ਤਾਂ ਉਸ ਸਮੇਂ ਉਨ੍ਹਾਂ ਦੇ ਚਿਹਰੇ ਉੱਤੇ ਖੌਫ ਦੀ ਇੱਕ ਵੀ ਸ਼ਿਕਨ ਤੱਕ ਨਜ਼ਰ ਨਹੀਂ ਆਉਂਦੀ ਹੈ। ਜਿਸਦੇ ਚੱਲਦੇ ਦਰਸ਼ਕਾਂ ਦੇ ਨਾਲ ਜੱਜਿਸ ਨੂੰ ਵੀ ਖੜ੍ਹੇ ਹੋ ਕੇ ਤਾੜੀਆਂ ਮਾਰਨ ਤੇ ਮਜ਼ਬੂਰ ਕਰ ਦਿੰਦੇ ਹਨ।
ਹੋਰ ਵੇਖੋ:ਸਿਕੰਦਰ 2: ਦਰਸ਼ਕਾਂ ਨੂੰ ਭਾਵੁਕ ਕਰ ਰਿਹਾ ਹੈ ਗੁਰੀ ਵੱਲੋਂ ਗਾਇਆ ਗੀਤ ‘ਦੂਰ ਹੋ ਗਿਆ’
ਹੁਣ ਬੀਰ ਖਾਲਸਾ ਗਰੁੱਪ ਅਮਰੀਕਾ ਨੂੰ ਫਤਿਹ ਕਰਨ ਦੇ ਮਿਸ਼ਨ ‘ਤੇ ਹੈ। ਜੀ ਹਾਂ ਇਹ ਗਰੁੱਪ ਅਮਰੀਕਾਜ਼ ਗੌਟ ਟੈਲੇਂਟ ਦੇ ਤੀਜੇ ਰਾਉਂਡ ਵਿੱਚ ਪਹੁੰਚ ਚੁੱਕਿਆ ਹੈ। ਅਮਰੀਕਾਜ਼ ਗੌਟ ਟੈਲੇਂਟ ਵਿੱਚ ਹਿੱਸਾ ਲੈਣ ਜਾ ਰਹੇ ਇਸ ਗਰੁੱਪ ਦੀ ਅਗਲੀ ਪਰਫਾਰਮੈਂਸ 13 ਅਗਸਤ ਨੂੰ ਹੈ।
ਜਿਸਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵੀ ਮੁਲਾਕਾਤ ਕੀਤੀ। ਜਿੱਥੇ ਸੁਖਬੀਰ ਸਿੰਘ ਬਾਦਲ ਨੇ ਪੂਰੀ ਦੁਨੀਆ ‘ਚ ਵੱਸਦੇ ਪੰਜਾਬੀਆਂ ਤੋਂ ਇਸ ਗਰੁੱਪ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਜੇ ਗੱਲ ਕਰੀਏ ਬੀਰ ਖਾਲਸਾ ਗਰੁੱਪ ਦੀ ਤਾਂ ਉਹ ਆਪਣੇ ਕਰਤਬਾਂ ਨਾਲ 4 ਵਾਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਨਾਂ ਦਰਜ ਕਰਵਾ ਚੁੱਕੇ ਹਨ।