ਬਿਪਾਸ਼ਾ ਬਾਸੂ ਨੂੰ ਪ੍ਰੈਗਨੈਂਸੀ ਦੌਰਾਨ ਹੋਈ ਮਿੱਠਾ ਖਾਣ ਦੀ ਕ੍ਰੇਵਿੰਗ, ਅਦਾਕਾਰਾ ਨੇ ਜਮ ਕੇ ਖਾਧੀ ਜਲੇਬੀ
Bipasha Basu Sugar Cravings: ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਬਿਪਾਸ਼ਾ ਬਾਸੂ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦਾ ਆਨੰਦ ਮਾਣ ਰਹੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀਆਂ ਨਵੀਆਂ ਤਸਵੀਰਾਂ ਸ਼ਾਂਝੀਆਂ ਕੀਤੀਆਂ ਹਨ ਤੇ ਆਪਣੀ ਪ੍ਰੈਗਨੈਂਸੀ ਦੇ ਤਜ਼ਰਬੇ ਨੂੰ ਸ਼ੇਅਰ ਕੀਤਾ ਹੈ।
Image Source : Instagram
ਦੱਸ ਦਈਏ ਕਿ ਬਿਪਾਸ਼ਾ ਬਾਸੂ ਆਪਣੀ ਪ੍ਰੈਗਨੈਂਸੀ ਦੇ ਸਮੇਂ ਦਾ ਆਨੰਦ ਮਾਣ ਰਹੀ ਹੈ। ਇਸ ਦੌਰਾਨ ਬਿਪਾਸ਼ਾ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੀ ਤਸਵੀਰਾਂ ਸ਼ੇਅਰ ਕਰਕੇ ਪ੍ਰੈਗਨੈਂਸੀ ਦੌਰਾਨ ਹੋਣ ਵਾਲੇ ਸਰੀਰਕ ਬਦਲਾਅ ਤੇ ਇਸ ਨਾਲ ਸਬੰਧਤ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਬਿਪਾਸ਼ਾ ਬਾਸੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਬਿਪਾਸ਼ਾ ਜਮ ਕੇ ਜਲੇਬੀਆਂ ਖਾਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬਿਪਾਸ਼ਾ ਨੇ ਲਿਖਿਆ, " Finally some sugar cravings ☺️"
Image Source : Instagram
ਇਸ ਵੀਡੀਓ ਨਾਲ ਇਹ ਸਪਸ਼ੱਟ ਹੋ ਜਾਂਦਾ ਹੈ ਕਿ ਬਿਪਾਸ਼ਾ ਬਾਸੂ ਨੂੰ ਪ੍ਰੈਗਨੈਂਸੀ ਦੌਰਾਨ ਹੋਈ ਮਿੱਠਾ ਖਾਣ ਦੀ ਕ੍ਰੇਵਿੰਗ ਹੋ ਰਹੀ ਸੀ, ਜਿਸ ਦੇ ਚੱਲਦੇ ਉਸ ਨੇ ਜਮ ਕੇ ਜਲੇਬੀ ਖਾਧੀ ਤੇ ਆਨੰਦ ਮਾਣਿਆ। ਇਸ ਵੀਡੀਓ ਵਿੱਚ ਬਿਪਾਸ਼ਾ ਬੜੇ ਮਜ਼ੇ ਨਾਲ ਜਲੇਬੀਆਂ ਖਾਂਦੀ ਹੋਈ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਹਾਲ ਹੀ ਵਿੱਚ ਬਿਪਾਸ਼ਾ ਬਾਸੂ ਦਾ ਬੇਬੀ ਸ਼ਾਵਰ ਹੋਇਆ ਸੀ। ਇਸ ਖ਼ਾਸ ਮੌਕੇ 'ਤੇ ਬਿਪਾਸ਼ਾ ਖੂਬਸੂਰਤ ਬਨਾਰਸੀ ਸਾੜੀ ਦੇ ਵਿੱਚ ਸਜੀ ਹੋਈ ਵਿਖਾਈ ਦਿੱਤੀ। ਬਿਪਾਸ਼ਾ ਨੇ ਪਤੀ ਕਰਨ ਨਾਲ ਆਪਣੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ।
ਬਿਪਾਸ਼ਾ ਨੇ ਆਪਣੀ ਮਾਂ ਦੇ ਨਾਲ ਵੀ ਬੇਬੀ ਸ਼ਾਵਰ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਬਿਪਾਸ਼ਾ ਅਤੇ ਕਰਨ ਬਹੁਤ ਜਲਦੀ ਮਾਤਾ-ਪਿਤਾ ਬਣਨ ਵਾਲੇ ਹਨ। ਇਸ ਜੋੜੇ ਨੇ ਪਿਛਲੇ ਮਹੀਨੇ ਅਗਸਤ 'ਚ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਸੀ ਕਿ ਉਹ ਮਾਤਾ-ਪਿਤਾ ਬਣਨ ਜਾ ਰਹੇ ਹਨ।
Image Source : Instagram
ਹੋਰ ਪੜ੍ਹੋ: ਮਨੀ ਲਾਂਡਰਿੰਗ ਮਾਮਲੇ 'ਚ ਜੈਕਲੀਨ ਫਰਨਾਂਡੀਜ਼ ਨਾਲ ਅੱਜ ਮੁੜ ਪੁਛੱਗਿੱਛ ਕਰੇਗੀ ਦਿੱਲੀ ਪੁਲਿਸ
ਬਿਪਾਸ਼ਾ ਤੇ ਕਰਨ ਵਿਆਹ ਦੇ ਛੇ ਸਾਲ ਬਾਅਦ ਪਹਿਲੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ। ਜੋੜੇ ਨੇ ਸਾਲ 2016 ਵਿੱਚ ਵਿਆਹ ਕੀਤਾ ਸੀ। ਦੋਵੇਂ ਪਹਿਲੀ ਵਾਰ ਫ਼ਿਲਮ 'Alone' (2015) ਦੇ ਸੈੱਟ 'ਤੇ ਮਿਲੇ ਸਨ ਅਤੇ ਉੱਥੋਂ ਹੀ ਦੋਵਾਂ ਦੀ ਲਵ ਸਟੋਰੀ ਸ਼ੁਰੂ ਹੋਈ ਸੀ।
View this post on Instagram