ਸੁਰਜੀਤ ਬਿੰਦਰਖੀਆ ਨੇ ਕਾਇਮ ਕੀਤਾ ਸੀ ਅਜਿਹਾ ਰਿਕਾਰਡ,ਜਿਸ ਨੂੰ ਅੱਜ ਤੱਕ ਨਹੀਂ ਤੋੜ ਸਕਿਆ ਕੋਈ ਗਾਇਕ 

Reported by: PTC Punjabi Desk | Edited by: Shaminder  |  January 19th 2019 03:20 PM |  Updated: January 19th 2019 03:20 PM

ਸੁਰਜੀਤ ਬਿੰਦਰਖੀਆ ਨੇ ਕਾਇਮ ਕੀਤਾ ਸੀ ਅਜਿਹਾ ਰਿਕਾਰਡ,ਜਿਸ ਨੂੰ ਅੱਜ ਤੱਕ ਨਹੀਂ ਤੋੜ ਸਕਿਆ ਕੋਈ ਗਾਇਕ 

ਸੁਰਜੀਤ ਬਿੰਦਰਖੀਆ ਇੱਕ ਅਜਿਹਾ ਨਾਂਅ ਜਿਸ ਨੇ ਆਪਣੀ ਹੇਕ ਅਤੇ ਗੀਤਾਂ ਨਾਲ ਸਰੋਤਿਆਂ ਨੂੰ ਕੀਲ ਲਿਆ ।ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੇ ਸੰਗੀਤਕ ਸਫਰ ਬਾਰੇ । ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਨਾ ਭੁੱਲਣ ਵਾਲੇ ਸਿਤਾਰੇ ਦਾ ਜਨਮ ਪੰਦਰਾਂ :ਅਪ੍ਰੈਲ ਉੱਨੀ ਸੌ ਬਾਹਠ 'ਚ ਹੋਇਆ ਸੀ । ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਫਨਕਾਰ ਨੂੰ ਲੰਬੀ ਹੇਕ ਲਈ ਜਾਣਿਆ ਜਾਂਦਾ ਸੀ ।

ਹੋਰ ਵੇਖੋ:ਗਾਇਕ ਧਰਮਪ੍ਰੀਤ ਨੂੰ ਰਾਤੋ-ਰਾਤ ਸਟਾਰ ਬਨਾਉਣ ਪਿੱਛੇ ਇਸ ਸਖਸ਼ ਦਾ ਸੀ ਸਭ ਤੋਂ ਵੱਡਾ ਹੱਥ

 surjit bindrakhia surjit bindrakhia

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਾਏ ਗਏ ਇਸ ਯੋਗਦਾਨ ਲਈ ਉਨ੍ਹਾਂ ਨੂੰ ਦੋ ਹਜ਼ਾਰ 'ਚ ਸਪੈਸ਼ਲ ਜਿਉਰੀ ਫਿਲਮ ਫੇਅਰ ਅਵਾਰਡ ਦੇ ਨਾਲ ਵੀ ਨਵਾਜ਼ਿਆ ਗਿਆ ਸੀ । ਉਨ੍ਹਾਂ ਦਾ ਪੂਰਾ ਨਾਂਅ ਸੁਰਜੀਤ ਸਿੰਘ ਬੈਂਸ ਸੀ ।

ਹੋਰ ਵੇਖੋ:ਰੱਬੀ ਸ਼ੇਰਗਿੱਲ ਤੋਂ ਸੁਣੋ ਕੌਣ ਕਮਾ ਰਿਹਾ ਹੈ ਪਾਪ ,ਵੇਖੋ ਵੀਡਿਓ

 surjit bindrakhia surjit bindrakhia

੧੯੮੯ 'ਚ ਆਪਣੀ ਮੌਜੂਦਗੀ ਦਰਜ ਕਰਵਾਈ ।ਉਨ੍ਹਾਂ ਦਾ ਜਨਮ ਸੁੱਚਾ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਪਿੰਡ ਬਿੰਦਰਖ ਜੋ ਕਿ ਜ਼ਿਲ੍ਹਾ ਰੋਪੜ 'ਚ ਪੈਂਦਾ ਹੈ ਹੋਇਆ ਸੀ । ਉਨ੍ਹਾਂ ਦੇ ਪਿਤਾ ਪਿੰਡ ਦੇ ਇੱਕ ਪ੍ਰਸਿੱਧ ਰੈਸਲਰ ਸਨ ਅਤੇ ਸੁਰਜੀਤ ਬਿੰਦਰਖੀਆ ਨੇ ਵੀ ਰੈਸਲਿੰਗ ਅਤੇ ਕਬੱਡੀ ਦੇ ਗੁਰ ਆਪਣੇ ਪਿਤਾ ਤੋਂ ਸਿੱਖੇ ।

ਹੋਰ ਵੇਖੋ:ਬਾਲੀਵੁੱਡ ਦੇ ਇਸ ਸਟਾਰ ਨੇ ਓਸ਼ੋ ਲਈ ਤਿਆਗ ਦਿੱਤੀ ਸੀ ਪੂਰੀ ਦੁਨੀਆ, ਜਾਣੋਂ ਪੂਰੀ ਕਹਾਣੀ

 surjit bindrakhia surjit bindrakhia

ਸੁਰਜੀਤ ਬਿੰਦਰਖੀਆ ਨੇ ਯੂਨੀਵਰਸਿਟੀ ਪੱਧਰ 'ਤੇ ਰੈਸਲਿੰਗ ਦੇ ਕਈ ਮੁਕਾਬਲਿਆਂ 'ਚ ਵੀ ਭਾਗ ਲਿਆ ਸੀ । ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਬੋਲੀਆਂ ਤੋਂ ਆਪਣੇ ਕਾਲਜ ਦੀ ਭੰਗੜਾ ਟੀਮ ਨਾਲ ਕੀਤੀ ਸੀ । ਉਨ੍ਹਾਂ ਨੇ ਗਾਇਕੀ ਦੇ ਗੁਰ ਆਪਣੇ ਗੁਰੁ ਅਤੁਲ ਸ਼ਰਮਾ ਤੋਂ ਸਿੱਖੇ ।

ਹੋਰ ਵੇਖੋ:ਦੀਪਕ ਕਲਾਲ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਡਰਾਮਾ ਕੁਈਨ ਰਾਖੀ ਸਾਵੰਤ ਨੇ ਦਿੱਤੀ ਇਹ ਚਿਤਾਵਨੀ, ਦੇਖੋ ਵੀਡਿਓ

ਸ਼ਮਸ਼ੇਰ ਸੰਧੂ ਨੇ ਬਿੰਦਰਖੀਆ ਦੇ ਹੁਨਰ ਨੂੰ ਪਛਾਣਿਆ

ਗੀਤਕਾਰ ਸ਼ਮਸ਼ੇਰ ਸੰਧੂ ਨੇ ਉਨ੍ਹਾਂ ਵਿਚਲੇ ਹੁਨਰ ਨੂੰ ਪਛਾਣਿਆ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਲੈ ਕੇ ਆਏ । ਸ਼ਮਸ਼ੇਰ ਸੰਧੂ ਵੱਲੋਂ ਲਿਖੇ ਗਏ ਅਨੇਕਾਂ ਹੀ ਹਿੱਟ ਗੀਤ ਸੁਰਜੀਤ ਬਿੰਦਰਖੀਆ ਨੇ ਗਾਏ ਜਿਨ੍ਹਾਂ ਨੂੰ ਕਿ ਅਤੁਲ ਸ਼ਰਮਾ ਨੇ ਪ੍ਰੋਡਿਊਸ ਕੀਤਾ ਸੀ । ਉਨ੍ਹਾਂ ਦਾ ਵਿਆਹ ਪ੍ਰੀਤ ਕਮਲ ਨਾਲ ਹੋਇਆ ਜਿਨ੍ਹਾਂ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਇੱਕ ਪੁੱਤਰ ਗੀਤਾਜ਼ ਬਿੰਦਰਖੀਆ ਅਤੇ ਧੀ ਮਿਨਾਜ਼ ਬਿੰਦਰਖੀਆ ।

ਸੁਰਜੀਤ ਬਿੰਦਰਖੀਆ ਆਪਣੀ ਬੁਲੰਦ ਅਵਾਜ਼ ਕਰਕੇ ਕੁਝ ਹੀ ਸਾਲਾਂ 'ਚ ਮਸ਼ਹੂਰ ਹੋ ਗਈ । ਨੱਬੇ ਦੇ ਦਹਾਕੇ 'ਚ ਸੁਰਜੀਤ ਬਿੰਦਰਖੀਆ ਅਜਿਹੇ ਗਾਇਕ ਸਨ ਜੋ ਆਪਣੀ ਬੁਲੰਦ ਅਤੇ ਬਿਹਤਰੀਨ ਅਵਾਜ਼ ਦੇ ਨਾਲ –ਨਾਲ ਪੰਜਾਬੀ ਮਿਊੋਜ਼ਿਕ ਇੰਡਸਟਰੀ ਨੂੰ ਪੰਜਾਬ ਦੀਆਂ ਰਹੁ ਰੀਤਾਂ ਨੂੰ ਬੜੇ ਹੀ ਸੋਹਣੇ ਅਤੇ ਨਿਵੇਕਲੇ ਢੰਗ ਨਾਲ ਆਪਣੇ ਗੀਤਾਂ 'ਚ ਪੇਸ਼ ਕਰਦੇ ਸਨ । ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਹਿਲਾ ਮੌਕਾ ਉੱਨੀ ਸੌ ਨੱਬੇ 'ਚ ਮਿਲਿਆ 'ਅੱਡੀ aੱਤੇ ਘੁੰਮ' ਉਨ੍ਹਾਂ ਦੀ ਪਹਿਲੀ ਐਲਬਮ ਸੀ ।

ਹੋਰ ਵੇਖੋ:ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਦਾਦਾ ਜੀ ਨਾਲ ਕੀਤੀ ਖੂਬ ਮਸਤੀ, ਦੇਖੋ ਵੀਡਿਓ

ਇਸ 'ਚ ਬਿੰਦਰਖੀਆ ਦਾ ਗੀਤ 'ਜੁਗਨੀ' ਵੀ ਸ਼ਾਮਿਲ ਸੀ । ਜਿਸ 'ਚ ਉਨ੍ਹਾਂ ਨੇ ਬੱਤੀ ਸਕਿੰਟਾਂ ਦੀ ਹੇਕ ਲਗਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ । ਉਨ੍ਹਾਂ ਦੇ ਗੀਤ 'ਦੁੱਪਟਾ ਤੇਰਾ ਸੱਤ ਰੰਗ ਦਾ' ਯੂਕੇ ਚਾਰਟਸ ਫਾਰ ਵੀਕਸ 'ਚ ਨੰਬਰ ਇੱਕ ਪੰਜਾਬੀ ਗੀਤ ਬਣ ਗਿਆ ਸੀ । ਪਰ ਇਸ ਤੋਂ ਪਹਿਲਾਂ ਹੀ ਉੱਨੀ ਸੌ ਅੱਸੀ ਅਤੇ ਉੱਨੀ ਸੌ ਨੱਬੇ ਤੋਂ ਹੀ ਉਹ ਪੰਜਾਬ ਦੇ ਪੇਂਡੂ ਇਲਾਕਿਆਂ 'ਚ ਉਹ ਲੋਕ ਗਾਇਕ ਦੇ ਤੌਰ 'ਤੇ ਮਸ਼ਹੂਰ ਹੋ ਚੁੱਕੇ ਸਨ ।ਉਨ੍ਹਾਂ ਨੇ ਆਪਣੇ ਸੰਗੀਤਕ ਕਰੀਅਰ 'ਚ ਬੱਤੀ ਦੇ ਕਰੀਬ ਸੋਲੋ ਆਡਿਓ ਕੈਸੇਟਾਂ ਕੱਢੀਆਂ ।

ਹੋਰ ਵੇਖੋ:ਸਿੱਧੂ ਮੂਸੇਵਾਲਾ ਦੀ ਪਿੰਡ ‘ਚ ਗੇੜੀ,ਵੇਖੋ ਵੀਡਿਓ

ਕੌਮਾਂਤਰੀ ਪੱਧਰ 'ਤੇ ਇਸ ਗੀਤ ਨੇ ਦਿਵਾਈ ਪਛਾਣ

ਕੌਮਾਂਤਰੀ ਪੱਧਰ 'ਤੇ ਉਨ੍ਹਾਂ ਨੂੰ ਸਭ ਤੋਂ ਵੱਡਾ ਬਰੇਕ ਉੱਨੀ ਸੌ ਚਰਾਨਵੇਂ 'ਚ ਮਿਲਿਆ ਜਦੋਂ ਉਨ੍ਹਾਂ ਨੇ ਦੁੱਪਟਾ ਤੇਰਾ ਸੱਤ ਰੰਗ ਦਾ ਨੇ ਉਨ੍ਹਾਂ ਨੂੰ ਸ਼ੌਹਰਤ ਦੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਸੀ ।

ਬਿੰਦਰਖੀਆ ਦੀ ਕਾਮਯਾਬੀ ਨੂੰ ਵੇਖਦਿਆਂ ਹੋਇਆਂ ਕਈ ਗਾਇਕਾਂ ਨੇ ਉਨ੍ਹਾਂ ਦੀ ਕਾਮਯਾਬੀ ਨੂੰ ਵੇਖਦਿਆਂ ਹੋਇਆਂ ਪੁਰਾਣੇ ਗੀਤਾਂ ਨੂੰ ਰਿਮਿਕਸ ਕਰਕੇ ਚਲਾਉਣਾ ਸ਼ੁਰੂ ਕੀਤਾ । ਪਰ ਬਿੰਦਰਖੀਆ ਇੱਕ ਲੋਕ ਗੀਤਾਂ ਨੂੰ ਤਰਜੀਹ ਦਿੰਦੇ ਸਨ ਅਤੇ ਇੱਕ ਭੰਗੜਾ ਗਾਇਕ ਸਨ । ਉਨ੍ਹਾਂ ਦੀ ਗਾਇਕੀ ਦੇ ਅੱਗੇ ਕੋਈ ਵੀ ਗਾਇਕ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਿਆ ।

ਹੋਰ ਵੇਖੋ:ਸਿੱਧੂ ਮੂਸੇਵਾਲਾ ਦਾ ਇੱਕ ਰੂਪ ਇਹ ਵੀ ,ਵੇਖੋ ਕਿਸ ਤਰ੍ਹਾਂ ਕਰ ਰਹੇ ਨੇ ਪਿੰਡ ‘ਚ ਲੋਕ ਭਲਾਈ ਦੇ ਕੰਮ

੨੦੦੩ 'ਚ ਸਿਹਤ ਸਬੰਧੀ ਸਮੱਸਿਆਵਾਂ ਹੋਈਆਂ ਸ਼ੁਰੂ

ਦੋ ਹਜ਼ਾਰ ਦੋ ਅਤੇ ਦੋ ਹਜ਼ਾਰ ਤਿੰਨ 'ਚ ਉਨ੍ਹਾਂ ਨੂੰ ਸਿਹਤ ਸਬੰਧੀ ਕੁਝ ਸਮੱਸਿਆਵਾਂ ਆਉਣ ਲੱਗੀਆਂ । ਉਨ੍ਹਾਂ ਨੂੰ ਕਈ ਵਾਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ।ਪਰ ਆਖਿਰਕਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸਿਤਾਰਾ ਆਖਿਰਕਾਰ ਸਤਾਰਾਂ ਨਵੰਬਰ ਦੀ ਸਵੇਰ ਨੂੰ ਮੋਹਾਲੀ ਦੇ ਫੇਸ-ਸੱਤ 'ਚ ਸਥਿਤ ਆਪਣੇ ਘਰ 'ਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ।ਸੁਰਜੀਤ ਬਿੰਦਰਖੀਆ ਇੱਕ ਅਜਿਹੇ ਗਾਇਕ ਸਨ ਜਿਨ੍ਹਾਂ ਦੇ ਬਜ਼ਾਰ 'ਚ ਢਾਈ ਸੌ ਮਿਲੀਅਨ ਦੇ ਕਰੀਬ ਹਿੱਟ ਗੀਤਾਂ ਦੀਆਂ ਕੈਸੇਟਾਂ ਜਿਨ੍ਹਾਂ ਚੋਂ ਇੱਕ ਸੌ ਪਚੱਤਰ ਦੇ ਕਰੀਬ ਸਿਰਫ ਭਾਰਤ 'ਚ ਵਿਕੀਆਂ ਹਨ ।

ਹੋਰ ਵੇਖੋ:ਸਾਈਂ ਲਾਡੀ ਸ਼ਾਹ ਨਾਲ ਗੁਰਦਾਸ ਮਾਨ ਦੀ ਇਸ ਤਰ੍ਹਾਂ ਹੋਈ ਸੀ ਪਹਿਲੀ ਮੁਲਾਕਾਤ, ਦੇਖੋ ਵੀਡਿਓ

ਹੋਰ ਵੇਖੋ:ਜੁਗਰਾਜ ਸੰਧੂ ਨੇ ਰਚਾਇਆ ਵਿਆਹ ,ਵੇਖੋ ਕਿਸ ਨੇ ਪਾਇਆ ਸੰਧੂ ਦੇ ਨਾਂਅ ਦਾ ਚੂੜਾ

ਕਈਆਂ ਗਾਇਕਾਂ ਨੇ ਗੀਤ ਕੱਢ ਕੇ ਦਿੱਤੀ ਸ਼ਰਧਾਂਜਲੀ

ਤੁਹਾਨੂੰ ਦੱਸ ਦਈਏ ਕਿ ਇਸ ਮਹਾਨ ਗਾਇਕ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਨੇ ਸ਼ਰਧਾਂਜਲੀ ਦੇਣ ਲਈ ਦੋ ਹਜ਼ਾਰ ਪੰਜ 'ਚ ਪਿਆਸ ਨਾਂਅ ਦੀ ਐਲਬਮ ਕੱਢੀ ਸੀ ਜੋ ਕਿ ਬਿੰਦਰਖੀਆ ਨੂੰ ਸਮਰਪਿਤ ਸੀ ਜਿਸ ਦਾ ਟਾਈਟਲ ਸੀ ਪਿੰਡ ਦੀਆਂ ਜੂਹਾਂ ।

ਇਸ ਤੋਂ ਬਾਅਦ ਡੀਜੇ ਹਾਰਵੇ ਅਤੇ ਨਿਰਮਲ ਸਿੱਧੂ ਨੇ ਵੀ ਸੁਰਜੀਤ ਬਿੰਦਰਖੀਆ ਨੂੰ ਸਮਰਪਿਤ ਕੀਤਾ ਸੀ ਬੋਲੀਆਂ ਇਸ ਗੀਤ ਨੇ ਰਿਲੀਜ਼ ਹੋਣ ਦੇ ਪਹਿਲੇ ਹਫਤੇ 'ਚ ਹੀ ਨੰਬਰ ਇੱਕ ਦਾ ਗੀਤ ਬਣ ਗਿਆ ਸੀ ।

ਹੋਰ ਵੇਖੋ:ਪੁਲਿਸ ਵਾਲੀ ਬਣਕੇ ਸਪਨਾ ਚੌਧਰੀ ਨੇ ਜਿੱਤਿਆ ਸਭ ਦਾ ਦਿਲ, ਦੇਖੋ ਵੀਡਿਓ

ਸੁਰਜੀਤ ਬਿੰਦਰਖੀਆ ਨੇ ਉਨੀ ਸੌ ਉਨਾਨਵੇਂ 'ਚ ਮੁੰਡੇ ਆਖਦੇ ਪਟਾਕਾ ,ਨੱਬੇ 'ਚ ਅੱਡੀ ਉੱਤੇ ਘੁੰਮ,ਗੱਲ ਦੱਸ ਦੇ ਦਿਲ ਦੀ ,ਮੁੰਡਾ ਕੀ ਮੰਗਦਾ ,ਮੁੰਡਾ ਗੁਲਾਬ ਵਰਗਾ ,ਪਿਆਰ ਕਰ ਲੈ ,ਗਲਤੀ ਮਲਤੀ ਮਾਫ ਕਰ ਦਿਓ ਸਣੇ ਕਈ ਹਿੱਟ ਗੀਤ ਗਾਏ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫਿਲਮਾਂ 'ਚ ਵੀ ਕੰਮ ਕੀਤਾ ਅਤੇ ਫਿਲਮਾਂ ਲਈ ਵੀ ਗੀਤ ਗਾਏ ਬਦਲਾ ਜੱਟੀ ਦਾ 'ਚ ਉਨ੍ਹਾਂ ਨੇ ਸੁਰਿੰਦਰ ਛਿੰਦਾ ਦੇ ਨਾਲ ਬੋਲੀਆਂ ਗਾਈਆਂ ।

ਹੋਰ ਵੇਖੋ :ਸ਼੍ਰੀ ਦੇਵੀ ਦੇ ਜੀਵਨ ‘ਤੇ ਫਿਲਮ ਨਹੀਂ ਬਣਨ ਦੇਣਾ ਚਾਹੁੰਦੇ ਬੋਨੀ ਕਪੂਰ, ਇਹ ਹਨ ਵਿਵਾਦਿਤ ਕਾਰਨ

ਇਸ ਤੋਂ ਇਲਾਵਾ ਹੋਰ ਕਈ ਫਿਲਮਾਂ ਲਈ ਵੀ ਉਨ੍ਹਾਂ ਨੇ ਗਾਇਆ । ਕੱਚੇ ਤੰਦਾ ਜਿਹੀਆਂ ਅੱਜ ਕੱਲ ਯਾਰੀਆਂ ,ਦਿਲ ਤਾਂ ਪਤਾ ਨਹੀਂ ਕਿਹੋ ਹੋਣਾ,ਜੱਟ ਦੀ ਪਸੰਦ ਅਨੇਕਾਂ ਹੀ ਅਜਿਹੇ ਗੀਤ ਗਾਏ ਜੋ ਅੱਜ ਵੀ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦੇ ਨੇ । ਜਿਸ ਗਾਇਕੀ ਦੇ ਬੂਟੇ ਨੂੰ ਸੁਰਜੀਤ ਬਿੰਦਰਖੀਆ ਨੇ ਲਾਇਆ ਸੀ ਉਸ ਨੂੰ ਪਾਲ ਪੋਸ ਰਹੇ ਨੇ ਉਨ੍ਹਾਂ ਦੇ ਪੁੱਤਰ ਗੀਤਾਜ਼ ਬਿੰਦਰਖੀਆ ਅਤੇ ਉਹ ਵੀ ਇੱਕ ਗਾਇਕ ਨੇ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਹੁਣ ਤੱਕ ਦਿੱਤੇ ਨੇ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network