ਜਾਣੋ ਮਾਸਟਰ ਸਲੀਮ ਨੂੰ ਕਿਵੇਂ ਅਤੇ ਕਦੋਂ ਮਿਲਿਆ ਸੀ ਮਾਸਟਰ ਹੋਣ ਦਾ ਖਿਤਾਬ
ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ ਦੀ ਛੋਹ ਪ੍ਰਾਪਤ ਹੈ । ਇਹੀ ਕਾਰਨ ਹੈ ਕਿ ਇਹ ਧਰਤੀ ਹਰ ਪੱਖੋਂ ਸੁੱਖ ਅਤੇ ਸਮਰਿੱਧੀ ਨਾਲ ਲਬਰੇਜ਼ ਹੈ । ਇਸ ਰੰਗਲੀ ਧਰਤੀ ਤੇ ਅਜਿਹੇ ਫਨਕਾਰਾਂ ਨੇ ਜਨਮ ਲਿਆ ਜਿਨਾਂ ਨੇ ਗਾਇਕੀ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ । ਇਨਾਂ ਵਿਚੋਂ ਇੱਕ ਹਨ ਮਾਸਟਰ ਸਲੀਮ ।ਗਾਇਕੀ ਦੀ ਤਾਲੀਮ ਉਨਾਂ ਨੇ ਆਪਣੇ ਪਿਤਾ ਪੂਰਨ ਸ਼ਾਹ ਕੋਟੀ ਤੋਂ ਲਈ। ਕਹਿੰਦੇ ਹਨ ਕਿ ਪੂਤ ਦੇ ਪੈਰ ਪਾਲਣੇ ਵਿੱਚ ਹੀ ਦਿੱਸਣ ਲੱਗ ਪੈਂਦੇ ਹਨ ।
ਹੋਰ ਵੇਖੋ : ਸਲਮਾਨ ਖਾਨ ਤੋਂ ਬਾਅਦ ਕੈਟਰੀਨਾ ਕੈਫ ਨੇ ਵੀ ਲਗਾਏ ਚੌਕੇ-ਛੱਕੇ, ਦੇਖੋ ਵੀਡਿਓ
https://www.youtube.com/watch?v=oSUG7Pz52vg
ਇਸੇ ਤਰਾਂ ਹੀ ਹੋਇਆ ਮਾਸਟਰ ਸਲੀਮ ਨਾਲ ਜਿਨਾਂ ਦੀ ਦਿਲਚਸਪੀ ਬਚਪਨ ਤੋਂ ਹੀ ਗਾਇਕੀ ਵਿੱਚ ਸੀ । ਸਲੀਮ ਜਦੋਂ ੬ ਸਾਲ ਦੇ ਸਨ ਤਾਂ ਉਨਾਂ ਨੇ ਗਾਇਕੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ । ਅੱਠ ਸਾਲ ਦੀ ਉਮਰ ਵਿੱਚ ਉਨਾਂ ਨੇ ਬਠਿੰਡਾ ਦੂਰਦਰਸ਼ਨ ਸਟੇਸ਼ਨ 'ਤੇ ਚਰਖੇ ਦੀ ਘੂਕ ਗੀਤ ਗਾ ਕੇ ਧੁੰਮਾਂ ਪਾ ਦਿੱਤੀਆਂ ਸਨ ।
ਹੋਰ ਵੇਖੋ: ਰਾਖੀ ਦੇ ਮੂੰਹ ‘ਤੇ ਕਿਸ ਨੇ ਮਲਿਆ ਗਾਂ ਦਾ ਗੋਬਰ ਦੇਖੋ ਵੀਡਿਓ
https://www.youtube.com/watch?v=D_Cy58Ho0I0
ਇਸ ਗੀਤ ਤੋਂ ਬਾਅਦ ਹੀ ਉਨਾਂ ਨੂੰ ਨਾਮ ਮਿਲਿਆ ਮਾਸਟਰ ਸਲੀਮ । ਇਸ ਤੋਂ ਬਾਅਦ ਉਨਾਂ ਨੇ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ 'ਝਿਲਮਿਲ ਤਾਰੇ' ਵਿੱਚ ਵੀ ਪਰਫਾਰਮ ਕਰਨਾ ਸ਼ੁਰੂ ਕੀਤਾ । ਉਨਾਂ ਦੀ ਚਰਖੇ ਦੀ ਘੂਕ ਜਦੋਂ ਰਿਲੀਜ ਹੋਈ ਤਾਂ ਉਨਾਂ ਦੀ ਉਮਰ ਮਹਿਜ਼ ਦਸ ਸਾਲ ਸੀ ।
ਹੋਰ ਵੇਖੋ: ਇਹ ਕਿਊਟ ਬੱਚੀ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਮਸ਼ਹੂਰ ਚਿਹਰਾ ,ਪਛਾਣੋ ਕੌਣ ਹੈ ਇਹ
https://www.youtube.com/watch?v=XV5oQGYzB9I
ਇਸ ਤੋਂ ਬਾਅਦ ਉਨਾਂ ਨੇ ਕਈ ਲਾਈਵ ਸ਼ੋਅ ਕੀਤੇ ਅਤੇ ਕਈ ਧਾਰਮਿਕ ਐਲਬਮ ਵੀ ਕੱਢੀਆਂ । ਉਨਾਂ ਦਾ ਗੀਤ 'ਢੋਲ ਜਗੀਰੋ ਦਾ' ਹਿੱਟ ਰਿਹਾ ਜਿਸਨੇ ਉਨਾਂ ਨੂੰ ਕਾਮਯਾਬੀ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ ।ਉਨਾਂ ਨੇ ਸੰਨ ੨੦੦੦ ਵਿੱਚ ਨਵੇਂ ਸਾਲ ਦੇ ਮੌਕੇ aੁੱਤੇ ਦੂਰਦਰਸ਼ਨ 'ਤੇ ਸੂਫੀ ਗੀਤ 'ਅੱਜ ਹੋਣਾ ਦੀਦਾਰ ਮਾਹੀ ਦਾ' ਗਾਇਆ ਇਸ ਤੋਂ ਬਾਅਦ ੨੦੦੪ 'ਚ ਉਨਾਂ ਨੇ ਮਾਤਾ ਦੀਆਂ ਕਈ ਭੇਂਟਾਂ ਵੀ ਗਾਈਆਂ।
ਹੋਰ ਵੇਖੋ: ਮਿਸ ਪੂਜਾ ਆਪਣੇ ਟੁੱਟੇ ਦਿਲ ਨੂੰ ਕਿਸ ਤਰ੍ਹਾਂ ਦੇ ਰਹੀ ਦਿਲਾਸੇ ,ਵੇਖੋ ਵੀਡਿਓ
https://www.youtube.com/watch?v=OSGlNhuLfZM
ਮਾਸਟਰ ਸਲੀਮ ਨੂੰ ਬਾਲੀਵੁੱਡ ਵਿੱਚ ਗਾਉਣ ਦਾ ਮੌਕਾ ਉਸ ਸਮੇਂ ਮਿਲਿਆ ਜਦੋਂ ੨੦੦੭ ਵਿੱਚ ਆਈ 'ਹੇ ਬੇਬੀ' ਫਿਲਮ ਵਿੱਚ ਉਨਾਂ ਨੇ ਪਲੇ ਬੈਕ ਸਿੰਗਰ ਵਜੋਂ ਗਾਇਆ ।ਇਸ ਗਾਣੇ ਨਾਲ ਹੀ ਉਨਾਂ ਨੇ ਬਾਲੀਵੁੱਡ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ।
ਹੋਰ ਵੇਖੋ: ਪਿਆਰ ਪਾਉਣ ਲਈ ਸੜਕ ‘ਤੇ ਬਿਨਾਂ ਕੱਪੜਿਆਂ ਦੇ ਦੌੜੀ ਸੀ, ਬਾਲੀਵੁੱਡ ਦੀ ਇਹ ਹੈਰੋਇਨ
https://www.youtube.com/watch?v=bkTOzzx1_cY
ਇਸ ਤੋਂ ਬਾਅਦ ਉਨਾਂ ਨੇ ਫਿਲਮ ਟਸ਼ਨ ਵਿੱਚ 'ਟਸ਼ਨ ਮੇਂ' ਅਤੇ ੨੦੦੮ ਵਿੱਚ ਆਈ ਫਿਲਮ 'ਮਾਂ ਦਾ ਲਾਡਲਾ ਵਿਗੜ ਗਿਆ' ਗੀਤ ਗਾਇਆ ।੨੦੧੦ ਵਿੱਚ ਉਨਾਂ ਨੇ 'ਹਮਕਾ ਪੀਣੀ ਹੈ' ਅਤੇ ਇਸ ਤੋਂ ਬਾਅਦ 'ਦਬੰਗ' ਸਮੇਤ ਕਈ ਫਿਲਮਾਂ ਲਈ ਹਿੱਟ ਗੀਤ ਦਿੱਤੇ ।
ਹੋਰ ਵੇਖੋ: ਸਾਬਰ ਕੋਟੀ ਨੇ ਨੌਂ ਸਾਲ ਦੀ ਉਮਰ ‘ਚ ਕਰਨੇ ਸ਼ੂਰੂ ਕੀਤੇ ਸਨ ਸਟੇਜ਼ ਸ਼ੋਅ, ਪਰ ਮੌਤ ਦਾ ਰਿਹਾ ਇਹ ਵੱਡਾ ਕਾਰਨ
https://www.youtube.com/watch?v=TNLNV20aMGU&list=PLFc3oyK_O2Na6RXnqb2RI4KjXIM-MS3l5
ਉਨਾਂ ਦੇ ਇਹ ਗੀਤ ਅੱਜ ਬੱਚੇ ਬੱਚੇ ਦੀ ਜ਼ੁਬਾਨ 'ਤੇ ਚੜੇ ਹੋਏ ਹਨ । ਉਨਾਂ ਦੀ ਅਵਾਜ਼ ਵਿੱਚ ਏਨੀ ਕਸ਼ਿਸ਼ ਹੈ ਕਿ ਸੁਣਨ ਵਾਲੇ ਖੁਦ ਬ ਖੁਦ ਉਨਾਂ ਦੀ ਅਵਾਜ਼ ਵੱਲ ਖਿੱਚੇ ਚਲੇ ਆਉਂਦੇ ਹਨ । ਇਨਾਂ ਗੀਤਾਂ ਤੋਂ ਇਲਾਵਾ ਉਨਾਂ ਨੂੰ ਬਾਲੀਵੁੱਡ ਅਤੇ ਹੁਣ ਕਈ ਪਾਲੀਵੁੱਡ ਦੀਆਂ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ।
https://www.youtube.com/watch?v=mNcAreKuv8c
ਇਸ ਤਰਾਂ ਬਚਪਨ ਤੋਂ ਹੀ ਸਲੀਮ ਸ਼ਹਿਜ਼ਾਦਾ ਨੇ ਗਾਣਾ ਸ਼ੁਰੂ ਕੀਤਾ ਸੀ ਅਤੇ ਗਾਇਕੀ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ ।ਗਾਇਕੀ ਦੇ ਇਸ ਸਿਰਮੌਰ ਸਿਤਾਰੇ ਨੂੰ ਸੁਰਾਂ ਦੀ ਸਮਝ ਹੈ ਅਤੇ ਇਨਾਂ ਸੁਰਾਂ ਦੀ ਸਮਝ ਦੀ ਬਦੌਲਤ ਉਨਾਂ ਨੇ ਗਾਇਕੀ 'ਚ ਏਨਾ ਵੱਡਾ ਨਾਮ ਕਮਾਇਆ ਹੈ ਕਿ ਅੱਜ ਇੱਕ ਗੀਤ ਲਈ ਉਹ ਲੱਖਾਂ ਰੁਪਏ ਲੈਂਦੇ ਹਨ ।