The Kapil Sharma show: ਬਿਨੂੰ ਢਿੱਲੋਂ ਤੇ ਪੰਜਾਬੀ ਗਾਇਕ ਨਿੰਜਾ ਬਣੇ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ,ਲੱਗੀ ਪੰਜਾਬੀਆਂ ਦੀ ਮਹਫਿਲ

Reported by: PTC Punjabi Desk | Edited by: Pushp Raj  |  February 06th 2023 11:36 AM |  Updated: February 06th 2023 12:41 PM

The Kapil Sharma show: ਬਿਨੂੰ ਢਿੱਲੋਂ ਤੇ ਪੰਜਾਬੀ ਗਾਇਕ ਨਿੰਜਾ ਬਣੇ ਕਪਿਲ ਸ਼ਰਮਾ ਦੇ ਸ਼ੋਅ ਦਾ ਹਿੱਸਾ,ਲੱਗੀ ਪੰਜਾਬੀਆਂ ਦੀ ਮਹਫਿਲ

The Kapil Sharma show: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਤੇ ਗਾਇਕ ਗੁਰੂ ਰੰਧਾਵਾ ਨਾਲ ਆਪਣੇ ਨਵੇਂ ਗੀਤ ਨੂੰ ਲੈ ਕੇ (The Kapil Sharma show) ਸੁਰਖੀਆਂ 'ਚ ਹਨ। ਕਪਿਲ ਦੇ ਇਸ ਸ਼ੋਅ ਵਿੱਚ ਕਈ ਬਾਲੀਵੁੱਡ ਸੈਲਬਸ ਬਤੌਰ ਮਹਿਮਾਨ ਸ਼ਿਰਕਤ ਕਰਦੇ ਹਨ, ਪਰ ਇਸ ਵਾਰ ਕਪਿਲ ਦੇ ਇਸ ਸ਼ੋਅ ਦੇ ਵਿੱਚ ਪੰਜਾਬੀ ਕਲਾਕਾਰਾਂ ਦੀ ਮਹਫਿਲ ਵੇਖਣ ਨੂੰ ਮਿਲੀ।

image source: Instagram

ਦੱਸ ਦਈਏ ਕਿ ਕਮਾਡੇ ਦੇ ਨਾਲ ਕਪਿਲ ਹੁਣ ਅਦਾਕਾਰੀ ਤੇ ਗਾਇਕੀ ਦੇ ਵਿੱਚ ਵੀ ਆਪਣਾ ਹੁਨਰ ਵਿਖਾਜਾ ਰਹੇ ਹਨ। ਜਿੱਥੇ ਇੱਕ ਪਾਸੇ ਕਪਿਲ ਨੰਦਿਤਾ ਦਾਸ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'Zwigato' ਵਿੱਚ ਨਜ਼ਰ ਆਉਣ ਵਾਲੇ ਹਨ, ਉੱਥੇ ਹੀ ਦੂਜੇ ਪਾਸੇ ਕਪਿਲ ਸ਼ਰਮਾ ਜਲਦ ਹੀ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਨਾਲ ਆਉਣ ਵਾਲੇ ਨਵੇਂ ਗੀਤ 'Alone' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਜੇਕਰ ਸ਼ੋਅ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਕਪਿਲ ਸ਼ਰਮਾ ਦੇ ਨਾਲ ਸੈੱਟ ਉੱਪਰ ਪੰਜਾਬੀ ਸਿਤਾਰਿਆਂ ਦੀ ਮਹਫਿਲ ਦੇਖਣ ਨੂੰ ਮਿਲ ਰਹੀ ਹੈ।

image source: Instagram

ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਕਪਿਲ ਦੇ ਸ਼ੋਅ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਪੰਜਾਬੀ ਕਲਾਕਾਰ ਦਿਖਾਈ ਦੇ ਰਹੇ ਹਨ। ਸਤਿੰਦਰ ਸਰਤਾਜ, ਨੀਰੂ ਬਾਜਵਾ, ਗੁਰਦਾਸ ਮਾਨ ਤੋਂ ਬਾਅਦ ਹੁਣ ਸ਼ੋਅ ਵਿੱਚ ਬਿਨੂੰ ਢਿੱਲੋਂ ਅਤੇ ਪੰਜਾਬੀ ਗਾਇਕ ਨਿੰਜਾ ਪਹੁੰਚੇ ਹਨ। ਸ਼ੋਅ ਦੇ ਸੈੱਟ ਤੋਂ ਇਨ੍ਹਾਂ ਕਲਾਕਾਰਾਂ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਪੰਜਾਬੀ ਗਾਇਕ ਨਿੰਜਾ ਵੱਲੋਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸ ਦੇ ਕੈਪਸ਼ਨ 'ਚ ਗਾਇਕ ਨਿੰਜਾ ਨੇ 'TKSS ?' ਲਿਖਿਆ। ਦੱਸ ਦੇਈਏ ਕਿ ਇਸ ਦੌਰਾਨ ਸੋਨੂੰ ਸੂਦ, ਸੋਹੇਲ ਖ਼ਾਨ ਵੀ ਸੈੱਟ ਤੇ ਨਜ਼ਰ ਆਏ। ਸਾਰੇ ਕਲਾਕਾਰਾਂ ਨੇ ਸੈੱਟ ਉੱਪਰ ਖੂਬ ਮਸਤੀ ਕੀਤੀ।

image source: Instagram

ਹੋਰ ਪੜ੍ਹੋ: Grammy award 2023: 'ਗ੍ਰੈਮੀ ਐਵਾਰਡਜ਼' 'ਚ ਮੁੜ ਲਹਿਰਾਇਆ ਭਾਰਤ ਦਾ ਝੰਡਾ, ਸੰਗੀਤਕਾਰ ਰਿੱਕੀ ਕੇਜ ਨੇ ਤੀਜੀ ਵਾਰ ਜਿੱਤਿਆ ਐਵਾਰਡ

ਗਾਇਕ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਕਪਿਲ ਵੀਰ ਤੁਸੀਂ ਪੰਜਾਬ ਤੋਂ ਹੋ। ਤੁਸੀਂ ਪੰਜਾਬ ਤੇ ਪੰਜਾਬੀ ਕਲਾਕਾਰਾਂ ਨੂੰ ਪੂਰੀ ਇੱਜਤ ਤੇ ਸਨਮਾਨ ਦਿੰਦੇ ਓ..ਇਹ ਬਹੁਤ ਮਾਣ ਵਾਲੀ ਗੱਲ ਹੈ ... ਗੋਡ ਬਲੈਸ ਯੂ...।' ਵਰਕਫਰੰਟ ਦੀ ਗੱਲ ਕਰਿਏ ਤਾਂ ਗਾਇਕ ਨਿੰਜਾ ਆਪਣੇ ਗੀਤਾਂ ਅਤੇ ਕਾਮੇਡੀ ਕਲਾਕਾਰ ਬਿਨੂੰ ਢਿੱਲੋਂ ਆਪਣੀ ਅਦਾਕਾਰੀ ਨਾਲ ਪੰਜਾਬੀਆਂ ਦਾ ਮਨ ਮੋਹ ਰਹੇ ਹਨ।

 

View this post on Instagram

 

A post shared by NINJA (@its_ninja)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network