ਬਿੰਨੂ ਢਿੱਲੋਂ ਦੇ ਮਰਹੂਮ ਪਿਤਾ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਏ ਪੰਜਾਬੀ ਕਲਾਕਾਰ, ਅਦਾਕਾਰ ਦਾ ਦੁੱਖ ਕੀਤਾ ਸਾਂਝਾ
ਹਰ ਬੱਚੇ ਲਈ ਉਸਦੇ ਮਾਪੇ ਉਸਦੇ ਰੱਬ ਹੁੰਦੇ ਹਨ। ਬੱਚੇ ਤੇ ਮਾਪਿਆਂ ਦਾ ਰਿਸ਼ਤਾ ਹੀ ਬਹੁਤ ਹੀ ਖ਼ਾਸ ਹੁੰਦਾ ਹੈ। ਭਾਵੇਂ ਕੋਈ ਵਿਅਕਤੀ ਜਿੰਨਾ ਮਰਜ਼ੀ ਵੱਡਾ ਇਨਸਾਨ ਬਣ ਜਾਵੇ ਪਰ ਉਹ ਆਪਣੇ ਮਾਪਿਆਂ ਲਈ ਹਮੇਸ਼ਾ ਬੱਚਾ ਹੀ ਰਹਿੰਦਾ ਹੈ। ਪਰ ਇਸ ਸੰਸਾਰ ‘ਚ ਜੋ ਵੀ ਇਨਸਾਨ ਆਇਆ ਹੈ ਉਸ ਨੇ ਇੱਕ ਨਾ ਇੱਕ ਇਸ ਦੁਨੀਆ ਤੋਂ ਜਾਣਾ ਹੈ। ਜੀ ਹਾਂ ਆਪਣੇ ਮਾਪਿਆਂ ਦੇ ਇਸ ਸੰਸਾਰ ਦੇ ਚੱਲੇ ਜਾਣ ਦੇ ਦੁੱਖ ‘ਚ ਗੁਜ਼ਰ ਰਹੇ ਨੇ ਐਕਟਰ ਬਿੰਨੂ ਢਿੱਲੋਂ। ਇਸ ਸਾਲੇ ਫਰਵਰੀ ਮਹੀਨੇ ‘ਚ ਬਿੰਨੂ ਢਿੱਲੋਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਸੀ। ਹੁਣ ਕੁਝ ਦਿਨ ਪਹਿਲਾ ਉਨ੍ਹਾਂ ਦੇ ਪਿਤਾ ਇਸ ਸੰਸਾਰ ਤੋਂ ਰੁਖਸਤ ਹੋ ਗਏ ਸਨ।
ਹੋਰ ਪੜ੍ਹੋ : ਬਲਜੀਤ ਕੌਰ ਨੇ ਰਚਿਆ ਇਤਿਹਾਸ! 25 ਦਿਨਾਂ ਵਿੱਚ 8 ਹਜ਼ਾਰ ਮੀਟਰ ਦੀ 4 ਚੋਟੀ ਚੜ੍ਹਾਈ ਕਰਨ ਵਾਲੀ ਬਣੀ ਪਹਿਲੀ ਭਾਰਤੀ
ਅੱਜ ਬਿੰਨੂ ਢਿੱਲੋਂ ਦੇ ਪਿਤਾ ਸਰਦਾਰ ਹਰਬੰਸ ਸਿੰਘ ਢਿੱਲੋਂ ਦਾ ਭੋਗ ਅਤੇ ਅੰਤਿਮ ਅਰਦਾਸ ਨਵੀਂ ਅਨਾਜ ਮੰਡੀ ਧੂਰੀ ਵਿਖੇ ਚੱਲ ਰਿਹਾ ਹੈ। ਬਿੰਨੂ ਢਿੱਲੋਂ ਦਾ ਦੁੱਖ ਵੰਡਾਉਣ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਕਲਾਕਾਰ ਸ਼ਾਮਿਲ ਆਏ ਹਨ। ਗਿੱਪੀ ਗਰੇਵਾਲ, ਕਰਮਜੀਤ ਅਨਮੋਲ, ਹਾਰਬੀ ਸੰਘਾ, ਦੇਵ ਖਰੌੜ ਜੋ ਕਿ ਬਿੰਨੂ ਨੂੰ ਹੌਸਲਾ ਦਿੰਦੇ ਨਜ਼ਰ ਆਏ।
ਦੱਸ ਦਈਏ ਪਿਛਲੇ ਸਾਲ ਬਿੰਨੂ ਢਿੱਲੋਂ ਨੇ ਆਪਣੇ ਪਿਤਾ ਦੇ ਜਨਮ ਦਿਨ ਉੱਤੇ ਇੱਕ ਪਿਆਰੀ ਜਿਹੀ ਵੀਡੀਓ ਸ਼ੇਅਰ ਕਰਕੇ ਵਧਾਈ ਦਿੱਤੀ ਸੀ। ਵੀਡੀਓ ‘ਚ ਉਹ ਆਪਣੇ ਪਿਤਾ ਨੂੰ ਕੇਕ ਖਵਾਉਂਦੇ ਨਜ਼ਰ ਆਏ ਸੀ। ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ਲਿਖੀ ਸੀ। ਉਨ੍ਹਾਂ ਨੇ ਲਿਖਿਆ ਸੀ- ‘ਪਾਪਾ ਜੀ ਤੁਸੀਂ ਪਰਮਾਤਮਾ ਦੇ ਉਹ ਤੋਹਫ਼ਾ ਹੋ ਜਿਸ ਨੇ ਕਦੇ ਵੀ ਆਪਣੇ ਬਾਰੇ ਨਹੀਂ ਸੋਚਿਆ। ਹਮੇਸ਼ਾ ਸਾਡੇ ਬਾਰੇ ਹੀ ਸੋਚਿਆ। ਸਾਡੀਆਂ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ । ਸ਼ੁਕਰੀਆ ਇੰਨੀ ਸੋਹਣੀ ਦੁਨੀਆਂ ਦਿਖਾਉਣ ਲਈ ।ਪਰਮਾਤਮਾ ਕਰੇ ਸਾਡੀ ਉਮਰ ਵੀ ਤੁਹਾਨੂੰ ਲੱਗ ਜਾਵੇ। ਲਵ ਯੂ’।
ਜੇ ਗੱਲ ਕਰੀਏ ਬਿੰਨੂ ਢਿੱਲੋਂ ਦੀ ਤਾਂ ਉਹ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜ ਹੋਏ ਹਨ। ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਅਖੀਰਲੀ ਵਾਰ ਉਹ ਫੁੱਫੜ ਜੀ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ।