ਬਿੰਨੂ ਢਿੱਲੋਂ ਬਣੇ ਨੇ 'ਨੌਕਰ ਵਹੁਟੀ ਦੇ' ,ਕਿਵੇਂ ਵੇਖੋ ਤਸਵੀਰਾਂ 

Reported by: PTC Punjabi Desk | Edited by: Shaminder  |  November 19th 2018 05:20 AM |  Updated: December 03rd 2018 12:34 PM

ਬਿੰਨੂ ਢਿੱਲੋਂ ਬਣੇ ਨੇ 'ਨੌਕਰ ਵਹੁਟੀ ਦੇ' ,ਕਿਵੇਂ ਵੇਖੋ ਤਸਵੀਰਾਂ 

ਬਿੰਨੂ ਢਿੱਲੋਂ ਜਲਦ ਲੈ ਕੇ ਆ ਰਹੇ ਨੇ ਆਪਣੀ ਨਵੀਂ ਫਿਲਮ 'ਨੌਕਰ ਵਹੁਟੀ ਦਾ'। ਇਸ ਫਿਲਮ 'ਚ ਉਹ ਮੁਖ ਕਿਰਦਾਰ ਦੇ ਤੌਰ ਤੇ ਨਜ਼ਰ ਆਉਣਗੇ । ਜਦਕਿ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਕਵਿਤਾ ਕੌਸ਼ਿਕ ਅਤੇ ਰਣਜੀਤ ਬਾਵਾ । ਇਸ ਤੋਂ ਇਲਾਵਾ ਅਦਾਕਾਰ ਅਤੇ ਆਪਣੀ ਕਾਮੇਡੀ ਰਾਹੀਂ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ ਦੀ ਜੋੜੀ ਵੀ ਨਜ਼ਰ ਆਏਗੀ । ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਫਿਲਮ ਦਾ ਫ੍ਰਸਟ ਲੁਕ ਜਾਰੀ ਕਰਦਿਆਂ ਹੋਇਆਂ ਲਿਖਿਆ ਕਿ ਵਾਹਿਗੁਰੂ ਮਿਹਰ ਕਰਨ ।

ਹੋਰ ਵੇਖੋ : ਜਦੋਂ ਐਕਟਰ ਤੋਂ ਬਿੰਨੂ ਢਿੱਲੋਂ ਬਣ ਗਏ ਐਂਕਰ ਅਤੇ ਕੀਤਾ ਟਿਕਟੈਕ

https://www.instagram.com/p/BqSlNEEAqt0/

ਇਹ ਫਿਲਮ ਅਗਲੇ ਸਾਲ ਯਾਨੀ 2019'ਚ ਤੇਈ ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ਨੂੰ ਸਮੀਪ ਕੰਗ ਅਤੇ ਸੰਜੀਵ ਕੁਮਾਰ ,ਰੋਹਿਤ ਕੁਮਾਰ ਪ੍ਰੋਡਿਊਸ ਕਰ ਰਹੇ ਨੇ । ਫਿਲਮ ਦੀ ਕਹਾਣੀ ਵੈਭਵ ਸ਼੍ਰੈਆ ਨੇ ਲਿਖੀ ਹੈ ।

ਹੋਰ ਵੇਖੋ :  ਬਿੰਨੂ ਢਿੱਲੋਂ ਨੇ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ ,ਪੰਜਾਬੀ ਯੂਨੀਵਰਸਿਟੀ ‘ਚ ਪੁੱਜੇ ਬਿੰਨੂ

jaswinder-binnu

ਇਸ ਫਿਲਮ ਦੀ ਕਹਾਣੀ ਕਿਸ ਤਰ੍ਹਾਂ ਦੀ ਹੈ ਇਸ ਬਾਰੇ ਤਾਂ ਖੁਲਾਸਾ ਬਿੰਨੂ ਢਿੱਲੋਂ ਨੇ ਨਹੀਂ ਕੀਤਾ ਪਰ ਜੇ ਫਿਲਮ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਦੇ ਟਾਈਟਲ ਨੂੰ ਵੇਖ ਕੇ ਤਾਂ ਇੰਝ ਹੀ ਲੱਗਦਾ ਹੈ ਕਿ ਇਹ ਫਿਲਮ ਰੋਮਾਂਟਿਕ ਕਾਮੇਡੀ ਹੋ ਸਕਦੀ ਹੈ ।

binnu-kavita

ਹੁਣ ਇਹ ਨੌਕਰ ਵਹੁਟੀ ਦੇ ਇਸ਼ਾਰਿਆਂ 'ਤੇ ਚੱਲਣ ਵਾਲਾ ਹੈ ਪਰ ਇਹ ਵਹੁਟੀ ਦਾ ਇਹ ਨੌਕਰ ਜਾਣ ਬੁੱਝ ਕੇ ਆਪਣੀ ਵਹੁਟੀ ਦਾ ਨੌਕਰ ਬਣਿਆ  ਹੋਇਆ ਹੈ ਜਾਂ ਉਸ ਦੇ ਪਿਆਰ 'ਚ ਏਨਾ ਗ੍ਰਿਫਤਾਰ ਹੈ ਕਿ ਉਸ ਦੀ ਹਰ ਗੱਲ ਮੰਨਦਾ ਹੈ । ਇਹ ਤਾਂ ਫਿਲਮ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਤੁਸੀਂ ਵੇਖੋ ਇਸ ਫਿਲਮ ਦੀ ਫ੍ਰਸਟ ਲੁਕ । ਜੋ ਕਿ ਫਿਲਮ 'ਚ ਮੁਖ ਕਿਰਦਾਰ ਨਿਭਾ ਰਹੇ ਬਿੰਨੂ ਢਿੱਲੋਂ ਨੇ ਸਾਂਝੀ ਕੀਤੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network