ਬਿੰਨੂ ਢਿੱਲੋਂ ਨੇ ਆਪਣੇ ਪਿਤਾ ਜੀ ਦਾ ਮਨਾਇਆ ਜਨਮ ਦਿਨ, ਲਿਖਿਆ ਭਾਵੁਕ ਸੁਨੇਹਾ
ਬਿੰਨੂ ਢਿੱਲੋਂ (Binnu Dhillon) ਨੇ ਆਪਣੇ ਪਿਤਾ ਜੀ ਦੇ ਜਨਮ ਦਿਨ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਪਾਪਾ ਜੀ ਤੁਸੀਂ ਪਰਮਾਤਮਾ ਦੇ ਉਹ ਤੋਹਫ਼ਾ ਹੋ ਜਿਸ ਨੇ ਕਦੇ ਵੀ ਆਪਣੇ ਬਾਰੇ ਨਹੀਂ ਸੋਚਿਆ। ਹਮੇਸ਼ਾਂ ਸਾਡੇ ਬਾਰੇ ਹੀ ਸੋਚਿਆ।ਸਾਡੀਆਂ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ।
Image From Instagram
ਹੋਰ ਪੜ੍ਹੋ : ਕਦੇ ਸਲਮਾਨ ਖ਼ਾਨ ਨੂੰ ਬਿਲਕੁਲ ਪਸੰਦ ਨਹੀਂ ਸਨ ਕਰਦੇ ਆਮਿਰ ਖ਼ਾਨ, ਇਸ ਘਟਨਾ ਤੋਂ ਬਾਅਦ ਬਣ ਗਏ ਜਿਗਰੀ ਦੋਸਤ
ਸ਼ੁਕਰੀਆ ਇੰਨੀ ਸੋਹਣੀ ਦੁਨੀਆਂ ਦਿਖਾਉਣ ਲਈ ।ਪਰਮਾਤਮਾ ਕਰੇ ਸਾਡੀ ਉਮਰ ਵੀ ਤੁਹਾਨੂੰ ਲੱਗ ਜਾਵੇ, ਲਵ ਯੂ । ਬਿੰਨੂ ਢਿੱਲੋਂ ਦੇ ਪਿਤਾ ਦੇ ਜਨਮ ਦਿਨ ‘ਤੇ ਉਸ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਪਿਤਾ ਜੀ ਨੂੰ ਵਧਾਈ ਦੇ ਰਹੇ ਹਨ ।
View this post on Instagram
ਬਿੰਨੂ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ।
ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਭਾਵੇਂ ਉਹ ਸੰਜੀਦਾ ਹੋਣ ਜਾਂ ਫਿਰ ਕਾਮੇਡੀ । ਪਰ ਦਰਸ਼ਕਾਂ ਦੇ ਵੱਲੋਂ ਉਨ੍ਹਾਂ ਦੇ ਕਾਮੇਡੀ ਅਵਤਾਰ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਉਂਝ ਬਿੰੰਨੂ ਢਿੱਲੋਂ ਨੂੰ ਖੁਦ ਨੂੰ ਵੀ ਸੰਜੀਦਾ ਅਤੇ ਨੈਗਟਿਵ ਕਿਰਦਾਰ ਨਿਭਾਉਣੇ ਜ਼ਿਆਦਾ ਪਸੰਦ ਨੇ । ਇਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਸੀ ।