ਬਿੰਨੂ ਢਿੱਲੋਂ ਨੇ ਇੱਕ ਹੋਰ ਫ਼ਿਲਮ ਦਾ ਕੀਤਾ ਐਲਾਨ, ਨਵੀਂ ਫ਼ਿਲਮ ਦਾ ਫ੍ਰਸਟ ਲੁੱਕ ਕੀਤਾ ਸਾਂਝਾ
ਬਿੰਨੂ ਢਿੱਲੋਂ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ‘ਪਟਾਕੇ ਪੈਣਗੇ’ ਦਾ ਐਲਾਨ ਕਰ ਦਿੱਤਾ ਹੈ । ਇਸ ਫ਼ਿਲਮ ਨੂੰ ਸਮੀਪ ਕੰਗ ਡਾਇਰੈਕਟ ਕਰਨਗੇ ਅਤੇ ਓਮਜੀ ਸਟਾਰ ਸਟੂਡੀਓ ਵੱਲੋਂ ਇਸ ਨੂੰ ਪ੍ਰੋਡਿਊਸ ਕੀਤਾ ਜਾਵੇਗਾ। ਬਿੰਨੂ ਢਿੱਲੋਂ ਨੇ ਇਸ ਦਾ ਫ੍ਰਸਟ ਲੁੱਕ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
‘ਪਟਾਕੇ ਪੈਣਗੇ’ ਨਾਂਅ ਦੇ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ ਬਿੰਨੂ ਆਪਣੀ ਕਾਮੇਡੀ ਦੇ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣ ਦੇ ਲਈ ਤਿਆਰ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬਿੰਨੂ ਢਿੱਲੋਂ ਏਨੀਂ ਦਿਨੀਂ ਆਪਣੀ ਫ਼ਿਲਮ ‘ਭੂਤ ਜੀ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ ।
ਹੋਰ ਪੜ੍ਹੋ : ਬਿੰਨੂ ਢਿੱਲੋਂ ਨੇ ਆਪਣੀ ਫ਼ਿਲਮ ‘ਭੂਤ ਜੀ’ ਦੀ ਝਲਕ ਕੀਤੀ ਸਾਂਝੀ
ਇਸ ਫ਼ਿਲਮ ‘ਚ ਵੀ ਬਿੰਨੂ ਡਰਾਉਣ ਦੇ ਨਾਲ-ਨਾਲ ਆਪਣੇ ਕਮੇਡੀ ਭਰੇ ਅੰਦਾਜ਼ ਦੇ ਨਾਲ ਹਸਾਉਣਗੇ । ਇਸ ਫ਼ਿਲਮ ਨੂੰ ਵੀ ਸਮੀਪ ਕੰਗ ਹੀ ਡਾਇਰੈਕਟ ਕਰ ਰਹੇ ਹਨ ।
ਇਸ ਫ਼ਿਲਮ ‘ਚ ਬਿੰਨੂ ਢਿੱਲੋਂ ਦੇ ਨਾਲ ਨਾਲ ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਜ਼ਰੀਨ ਖ਼ਾਨ ਨਜ਼ਰ ਆਉਣਗੇ ।