ਕਦੇ ਵੇਖਿਆ ਹੈ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀਆਂ 'ਚੋਂ ਇੱਕ ਨੂੰ ਲਾਈਨ 'ਚ ਖੜ੍ਹਕੇ ਬਰਗਰ ਖਰੀਦਦੇ , ਦੇਖੋ ਤਸਵੀਰਾਂ
ਕਦੇ ਵੇਖਿਆ ਹੈ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀਆਂ 'ਚੋਂ ਇੱਕ ਨੂੰ ਲਾਈਨ 'ਚ ਖੜ੍ਹ ਕੇ ਬਰਗਰ ਖਰੀਦਦੇ , ਦੇਖੋ ਤਸਵੀਰਾਂ : ਮਾਈਕ੍ਰੋਸਾਫ਼ਟ ਕੰਪਨੀ ਦੇ ਫਾਊਂਡਰ ਬਿਲ ਗੇਟਸ ਜਿੰਨ੍ਹਾਂ ਦਾ ਨਾਮ ਹਰ ਕੋਈ ਜਾਣਦਾ ਹੋਵੇਗਾ। ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀਆਂ 'ਚ ਆਉਣ ਵਾਲੇ ਬਿਲ ਗੇਟਸ ਆਪਣੀ ਸਾਦਗੀ ਦੇ ਚਲਦਿਆਂ ਹਮੇਸ਼ਾ ਚਰਚਾ 'ਚ ਰਹੇ ਹਨ। ਇਸ ਦਾ ਸਬੂਤ ਦੇ ਰਹੀ ਹੈ ਉਹਨਾਂ ਦੀ ਫੇਸਬੁੱਕ ਤੇ ਵਾਇਰਲ ਹੋ ਰਹੀ ਇੱਕ ਤਸਵੀਰ ਜਿਸ 'ਚ ਬਿਲ ਗੇਟਸ ਇੱਕ ਬਰਬਗਰ ਦੀ ਦੁਕਾਨ ਦੇ ਸਾਹਮਣੇ ਬਰਗਰ ਲੈਣ ਲਈ ਆਪਣੀ ਵਾਰੀ ਦਾ ਆਮ ਵਿਅਕਤੀਆਂ ਵਾਂਗ ਇੰਤਜ਼ਾਰ ਕਰ ਰਹੇ ਹਨ।
Bill Gates
ਬਿਲ ਗੇਟਸ ਦੀ ਸਾਦਗੀ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਦੁਨੀਆਂ ਦਾ ਦੂਸਰੇ ਨੰਬਰ ਦਾ ਸਭ ਤੋਂ ਅਮੀਰ ਵਿਅਕਤੀ 7-8 ਡਾਲਰਾਂ ਦਾ ਬਰਗਰ ਲੈਣ ਲਈ ਹਲਕੇ ਲਾਲ ਰੰਗ ਦਾ ਸਵੈਟਰ ਪਾਈ ਅਤੇ ਪੈਂਟ ਦੀਆਂ ਜੇਬਾਂ 'ਚ ਹੱਥ ਪਾਈ ਆਪਣੀ ਵਾਰੀ ਦਾ ਲਾਈਨ 'ਚ ਲੱਗ ਕੇ ਇੰਤਜ਼ਾਰ ਕਰ ਰਿਹਾ ਹੈ। ਇਹ ਤਸਵੀਰ ਅਮਰੀਕਾ ਦੇ ਸ਼ਹਿਰ ਸਿਆਟਲ ਦੀ ਦੱਸੀ ਜਾ ਰਹੀ ਹੈ।
Bill Gates
ਫੇਸਬੂਕ 'ਤੇ ਇਸ ਤਸਵੀਰ ਨੂੰ ਲੱਗ ਭੱਗ 12 ਹਜ਼ਾਰ ਸ਼ੇਅਰ ਹੋ ਚੁੱਕੇ ਹਨ। ਤੇ ਕਮੈਂਟ ਬਾਕਸ 'ਚ ਬਿੱਲ ਗੇਟਸ ਦੀ ਇਸ ਸਾਦਗੀ ਦੀ ਕਾਫੀ ਤਾਰੀਫ ਹੋ ਰਹੀ ਹੈ। ਬਿੱਲ ਗੇਟਸ ਨੂੰ ਬਰਗਰ ਕਾਫੀ ਪਸੰਦ ਹਨ ਉਹ ਅਕਸਰ ਹੀ ਬਰਬਗਰ ਦੀਆਂ ਦੁਕਾਨਾਂ ਤੇ ਬਰਗਰ ਖਰੀਦਦੇ ਨਜ਼ਰ ਆ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਆਪਣੀ ਲੋਕ ਭਲਾਈ ਦੇ ਕੰਮਾਂ ਦੇ ਚਲਦਿਆਂ ਬਿੱਲ ਗੇਟਸ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ।
ਹੋਰ ਵੇਖੋ :ਆਮਿਰ – ਸ਼ਾਹਰੁਖ ਨੇ ਪਹਿਲੀ ਵਾਰ ਕੀਤਾ ਇਕੱਠੇ ਸ਼ਾਨਦਾਰ ਡਾਂਸ , ਦੇਖੋ ਵੀਡੀਓ
https://www.facebook.com/mikegalos/posts/10161428076590341
ਦੱਸ ਦੇਈਏ ਕਿ ਦੁਨੀਆਂ ਦੇ ਉਸ ਸਮੇਂ ਦੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਨੇ 4.6 ਅਰਬ ਡਾਲਰ ਦਾਨ ਕੀਤੇ ਸਨ।ਦੱਸਿਆ ਜਾਂਦਾ ਹੈ ਕਿ ਸਾਲ 2000 ਦੇ ਬਾਅਦ ਤੋਂ ਗੇਟਸ ਵੱਲੋਂ ਦਿੱਤੇ ਗਏ ਦਾਨਾਂ ਵਿੱਚੋਂ ਇਹ ਸੱਭ ਤੋਂ ਵੱਡੀ ਰਕਮ ਸੀ।