ਬਿੱਗ ਬੌਸ ਫੇਮ ਨਿੱਕੀ ਤੰਬੋਲੀ ਨੂੰ ਮੁੜ ਹੋਇਆ ਕੋਰੋਨਾ, ਅਭਿਨਵ ਸ਼ੁਕਲਾ ਨੇ ਇੰਝ ਕੀਤਾ ਰਿਐਕਟ
Nikki Tamboli tested Corona Positive: ਦੇਸ਼ 'ਚ ਮੁੜ ਕੋਰੋਨਾ ਵਾਇਰਸ ਸੰਕਰਮਣ ਵੱਧ ਰਿਹਾ ਹੈ। ਦੇਸ਼ ਦੇ ਕਈ ਹਿੱਸਿਆ ਸਣੇ ਹੁਣ ਬਾਲੀਵੁੱਡ ਵਿੱਚ ਇਸ ਮਹਾਂਮਾਰੀ ਦਾ ਅਸਰ ਵਿਖਾਈ ਦੇ ਰਿਹਾ ਹੈ। ਜਨਵਰੀ ਮਹੀਨੇ ਤੋਂ ਬਾਅਦ ਮੁੜ ਬਾਲੀਵੁੱਡ ਸਿਤਾਰਿਆਂ ਦੇ ਕੋਰੋਨਾ ਪੌਜ਼ੀਟਿਵ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ ਵਿੱਚ ਬਿੱਗ ਬੌਸ ਫੇਮ ਨਿੱਕੀ ਤੰਬੋਲੀ ਦੇ ਮੁੜ ਕੋਰੋਨਾ ਪੌਜ਼ੀਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
Image Source: Twitter
ਕੋਰੋਨਾ ਵਾਇਰਸ ਮੁੜ ਤੋਂ ਬਾਲੀਵੁੱਡ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਕਈ ਕਲਾਕਾਰਾਂ ਦੇ ਕੋਰੋਨਾ ਪੌਜ਼ੀਟਿਵ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਬਿੱਗ ਬੌਸ 14 ਦੀ ਪ੍ਰਤੀਭਾਗੀ ਰਹਿ ਚੁੱਕੀ ਅਦਾਕਾਰਾ ਨਿੱਕ ਤੰਬੋਲੀ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ।
ਦੱਸ ਦਈਏ ਕਿ ਇਹ ਦੂਜੀ ਵਾਰ ਹੈ ਜਦੋਂ ਨਿੱਕੀ ਤੰਬੋਲੀ ਦੂਜੀ ਵਾਰ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਈ ਹੈ। ਨਿੱਕੀ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਖ਼ੁਦ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਸੂਚਨਾ ਦਿੱਤੀ ਹੈ।
Image Source: Instagram
ਆਪਣੀ ਇੰਸਟਾਗ੍ਰਾਮ ਪੋਸਟ ਉੱਤੇ ਕੋਰੋਨਾ ਪੌਜ਼ੀਟਿਵ ਹੋਣ ਦੀ ਜਾਣਕਾਰੀ ਸ਼ੇਅਰ ਕਰਦੇ ਹੋਏ ਨਿੱਕੀ ਨੇ ਲਿਖਿਆ, " Hello everyone! ਮੈਨੂੰ ਗੰਭੀਰ ਲੱਛਣ ਨਜ਼ਰ ਆਉਣ 'ਤੇ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ, ਜੋ ਕਿ ਪੌਜ਼ੀਟਿਵ ਆਇਆ ਹੈ। ਰਿਪੋਰਟ ਪੌਜ਼ੀਟਿਵ ਆਉਂਦੇ ਹੀ ਮੈਂ ਖ਼ੁਦ ਨੂੰ ਕੁਆਰੰਟਿਨ ਕਰ ਲਿਆ ਹੈ। ਮੈਂ ਸਾਰੀ ਹੀ ਲੋੜੀਂਦਾ ਸਾਵਧਾਨੀਆਂ ਵਰਤ ਰਹੀ ਹਾਂ। ਮੇਰੇ ਸੰਪਰਕ ਵਿੱਚ ਆਏ ਲੋਕਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਉਹ ਆਪਣਾ ਕੋਵਿਡ ਟੈਸਟ ਕਰਵਾ ਲੈਣ, ਅਤੇ ਹੋਰਨਾਂ ਲੋਕਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਮਾਸਕ ਪਾਓ ਤੇ ਕੋਵਿਡ ਨਿਯਮਾਂ ਦੀ ਪਾਲਣਾ ਕਰੋ।
ਹੋਰ ਪੜ੍ਹੋ: ਰਣਬੀਰ ਕਪੂਰ ਦੇ ਪਿਤਾ ਬਣਨ 'ਤੇ ਰਣਧੀਰ ਕਪੂਰ ਨੇ ਦਿੱਤਾ ਰਿਐਕਸ਼ਨ, ਜਾਣੋ ਕੀ ਕਿਹਾ
ਇਸ ਜਾਣਕਾਰੀ ਨੂੰ ਸ਼ੇਅਰ ਕਰਦੇ ਹੋਏ ਨਿੱਕੀ ਤੰਬੋਲੀ ਨੇ ਆਪਣੇ ਫੈਨਜ਼ ਅਤੇ ਸਾਥੀ ਕਲਾਕਾਰਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕੀਤਾ ਤੇ ਉਨ੍ਹਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਹੈ। ਇਸ ਦੇ ਨਾਲ ਹੀ ਕਈ ਬਾਲੀਵੁੱਡ ਸੈਲੇਬਸ ਵੀ ਕਮੈਂਟ ਕਰਕੇ ਉਸ ਦੀ ਹੌਸਲਾ ਅਫਜ਼ਾਈ ਕਰ ਰਹੇ ਹਨ। ਬਿੱਗ ਬੌਸ ਫੇਮ ਟੀਵੀ ਅਦਾਕਾਰ ਅਭਿਨਵ ਸ਼ੁਕਲਾ ਨੇ ਵੀ ਨਿੱਕੀ ਲਈ ਚਿੰਤਾ ਪ੍ਰਗਟ ਕਰਦੇ ਹੋਏ ਲਿਖਿਆ, " ਓਹ ਮਾਈ ਗਾਡ ! GET WELL SOON Nikki'. ਨਿੱਕੀ ਦੀ ਪੋਸਟ 'ਤੇ ਫੈਨਜ਼ ਕਮੈਂਟ ਕਰਕੇ ਉਸ ਦੇ ਜਲਦ ਹੀ ਸਿਹਤਯਾਬ ਹੋਣ ਦੀ ਦੁਆ ਕਰ ਰਹੇ ਹਨ।
View this post on Instagram