Bigg Boss 16 Winner: MC ਸਟੈਨ ਨੇ ਜਿੱਤਿਆ ਸ਼ੋਅ, ਟਰਾਫੀ ਦੇ ਨਾਲ ਮਿਲੀ ਲੱਖਾਂ ਦੀ ਇਨਾਮੀ ਰਾਸ਼ੀ ਅਤੇ ਕਾਰ
Bigg Boss 16 Winner Name: ਲਓ ਜੀ ਅਖਿਰਕਾਰ ਬਿੱਗ ਬੌਸ ਦਾ ਸੀਜ਼ਨ 16 ਆਪਣਾ ਅੰਤਿਮ ਪੜਾਅ ਪੂਰਾ ਕਰ ਗਿਆ ਹੈ ਅਤੇ ਜੇਤੂ ਦਾ ਨਾਮ ਵੀ ਸਾਹਮਣੇ ਆ ਗਿਆ ਹੈ। ਜੀ ਹਾਂ ਬਿੱਗ ਬੌਸ ਦੀ ਟਰਾਫੀ MC ਸਟੈਨ ਦੀ ਝੋਲੀ ਪਈ ਹੈ। ਉਨ੍ਹਾਂ ਨੇ ਸ਼ਿਵ ਠਾਕਰੇ ਨੂੰ ਪਿੱਛੇ ਛੱਡ ਕੇ ਇਹ ਸ਼ੋਅ ਆਪਣੇ ਨਾਂ ਕਰ ਲਿਆ ਹੈ। ਸ਼ੋਅ 'ਚ ਪਹਿਲਾਂ ਪ੍ਰਿਯੰਕਾ ਚਾਹਰ ਚੌਧਰੀ ਅਤੇ ਸ਼ਿਵ ਵਿਚਾਲੇ ਲੜਾਈ ਹੋਣੀ ਸੀ ਪਰ ਆਖਰੀ ਸਮੇਂ 'ਚ ਵੱਡੀ ਉਥਲ-ਪੁਥਲ ਹੋ ਗਈ।
image source: Instagram
ਪ੍ਰਿਯੰਕਾ ਤੀਜੇ ਨੰਬਰ 'ਤੇ ਰਹੀ। ਐਮਸੀ ਸਟੈਨ ਨੇ ਸਾਰਿਆਂ ਨੂੰ ਹਰਾ ਕੇ ਸੀਜ਼ਨ ਦਾ ਜੇਤੂ ਬਣ ਗਿਆ ਹੈ। ਸ਼ਿਵ ਦੂਜੇ ਨੰਬਰ 'ਤੇ ਸੀ। ਐਮਸੀ ਸਟੈਨ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ। ਉਸਨੂੰ ਬਿੱਗ ਬੌਸ 16 ਦੀ ਟਰਾਫੀ, 31 ਲੱਖ ਰੁਪਏ ਅਤੇ ਇੱਕ ਗ੍ਰੈਂਡ ਆਈ10 ਨਿਓਸ ਕਾਰ ਇਨਾਮ ਵਜੋਂ ਦਿੱਤੀ ਗਈ ਹੈ।
image source: Instagram
ਹੋਰ ਪੜ੍ਹੋ : ਉਰਫੀ ਜਾਵੇਦ ਨੇ ਦੱਸੀ ਵਜ੍ਹਾ ਕਿਉਂ ਨਹੀਂ ਪਾਉਂਦੀ ਜ਼ਿਆਦਾ ਕੱਪੜੇ, ਲੱਤਾਂ ਦਾ ਬੁਰਾ ਹਾਲ ਦਿਖਾਉਂਦੇ ਹੋਏ ਦੱਸੀ ਇਹ ਗੱਲ
ਜਾਣੋ ਐਮ ਸੀ ਸਟੈਨ ਬਾਰੇ
ਐਮਸੀ ਸਟੈਨ ਦੀ ਗੱਲ ਕਰੀਏ ਤਾਂ ਉਸਦਾ ਅਸਲੀ ਨਾਮ ਅਲਤਾਫ ਸ਼ੇਖ ਹੈ ਅਤੇ ਉਹ ਪੁਣੇ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਛੋਟੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ, ਇੰਨਾ ਹੀ ਨਹੀਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਐਮਸੀ ਸਟੈਨ ਨੇ ਮਸ਼ਹੂਰ ਰੈਪਰ ਰਫਤਾਰ ਨਾਲ ਵੀ ਗਾਇਆ ਹੈ। ਐਮਸੀ ਸਟੈਨ ਨੂੰ ਆਪਣੇ ਗੀਤ 'ਵਾਤਾ' ਲਈ ਸਭ ਤੋਂ ਵੱਧ ਨਾਮ ਮਿਲਿਆ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ।
image source: Instagram
ਕ੍ਰਿਸ਼ਨਾ-ਭਾਰਤੀ ਨੇ ਮੇਜ਼ਬਾਨੀ ਕੀਤੀ
ਫਾਈਨਲ ਦਾ ਪ੍ਰਸਾਰਣ ਐਤਵਾਰ ਸ਼ਾਮ 7 ਵਜੇ ਸ਼ੁਰੂ ਹੋਇਆ। ਗ੍ਰੈਂਡ ਫਿਨਾਲੇ ਵਿੱਚ ਸਭ ਤੋਂ ਪਹਿਲਾਂ ਕ੍ਰਿਸ਼ਨਾ ਅਭਿਸ਼ੇਕ ਅਤੇ ਭਾਰਤੀ ਸਿੰਘ ਨੇ ਮੇਜ਼ਬਾਨੀ ਦੀ ਜ਼ਿੰਮੇਵਾਰੀ ਸੰਭਾਲੀ। ਉਸ ਨੇ ਇਸ ਐਕਟਿੰਗ ਨਾਲ ਸਾਰਿਆਂ ਨੂੰ ਖੂਬ ਹਸਾਇਆ। ਬਿੱਗ ਬੌਸ 16 ਦੇ ਸਾਰੇ ਸਾਬਕਾ ਮੁਕਾਬਲੇਬਾਜ਼ ਵੀ ਫਿਨਾਲੇ ਵਿੱਚ ਪਹੁੰਚੇ।
image source: Instagram
View this post on Instagram