ਕਦੇ ਸੜਕਾਂ ‘ਤੇ ਰਾਤਾਂ ਗੁਜ਼ਾਰਦਾ ਸੀ ਬਿੱਗ ਬੌਸ 16 ਦਾ ਜੇਤੂ ਐੱਮ ਸੀ ਸਟੈਨ, ਲੋਕਾਂ ਦੇ ਸਹਿਣੇ ਪਏ ਸਨ ਤਾਅਨੇ, ਜਾਣੋ ਰੈਪਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਐੱਮ ਸੀ ਸਟੈਨ (MC Stan) ਨੇ ਬਿੱਗ ਬੌਸ 16 (Bigg Boss 16)ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ । ਬਿੱਗ ਬੌਸ ‘ਚ ਹਾਲਾਂਕਿ ਪ੍ਰਿਯੰਕਾ ਚਾਹਰ ਚੌਧਰੀ ਅਤੇ ਹੋਰ ਕਈ ਪ੍ਰਤੀਭਾਗੀਆਂ ਦਾ ਨਾਮ ਅੱਗੇ ਚੱਲ ਰਿਹਾ ਸੀ । ਪਰ ਐੱਮ ਸੀ ਸਟੈਨ ਨੇ ਸਭ ਨੂੰ ਪਛਾੜਦੇ ਹੋਏ ਬਿੱਗ ਬੌਸ ਦਾ ਖਿਤਾਬ ਆਪਣੇ ਨਾਮ ਕਰ ਲਿਆ ।
ਹੋਰ ਪੜ੍ਹੋ : ਰਾਖੀ ਸਾਵੰਤ ਨੇ ਕਿਆਰਾ ਅਤੇ ਸਿਧਾਰਥ ਨੂੰ ਲੈ ਕੇ ਦਿੱਤਾ ਬਿਆਨ, ਕਿਹਾ ‘ਦੋਨਾਂ ਨੂੰ ਵੇਖ ਕੇ ਆਉਂਦੀ ਹੈ ਘਿਣ’
ਕੌਣ ਹਨ ਐੱਮ ਸੀ ਸਟੈਨ
ਐੱਮ ਸੀ ਸਟੈਨ ਪੁਣੇ ਦੇ ਰਹਿਣ ਵਾਲੇ ਹਨ ।ਉਨ੍ਹਾਂ ਦਾ ਨਾਮ ਅਲਤਾਫ ਸ਼ੇਖ ਹੈ ਅਤੇ ਉਸ ਨੇ ਮਹਿਜ਼ ਬਾਰਾਂ ਸਾਲ ਦੀ ਉਮਰ ਤੋਂ ਕੱਵਾਲੀ ਗਾਉਣ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਹ ਮਸ਼ਹੂਰ ਰੈਪਰ ਰਫਤਾਰ ਦੇ ਨਾਲ ਵੀ ਪਰਫਾਰਮ ਕਰ ਚੁੱਕੇ ਹਨ। ਐੱਮ ਸੀ ਸਟੈਨ ਨੇ ਉਂਝ ਤਾਂ ਕਈ ਗੀਤ ਗਾਏ ਹਨ । ਪਰ ਉਸ ਨੂੰ ਲੋਕਪ੍ਰਿਯਤਾ ‘ਵਾਟਾ’ ਗਾਣੇ ਦੇ ਨਾਲ ਮਿਲੀ ਸੀ ।
ਹੋਰ ਪੜ੍ਹੋ : Bigg Boss 16 Winner: MC ਸਟੈਨ ਨੇ ਜਿੱਤਿਆ ਸ਼ੋਅ, ਟਰਾਫੀ ਦੇ ਨਾਲ ਮਿਲੀ ਲੱਖਾਂ ਦੀ ਇਨਾਮੀ ਰਾਸ਼ੀ ਅਤੇ ਕਾਰ
ਉਸ ਨੂੰ ਭਾਰਤ ਦਾ ਟੁਪਾਕ ਕਿਹਾ ਜਾਂਦਾ ਹੈ । ਐੱਮ ਸੀ ਸਟੇਨਾ ਹਿੱਪ ਹੌਪ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਨਾਮ ਬਣ ਚੁੱਕੇ ਹਨ ।ਉਹ ਪਹਿਲਾਂ ਬੌਕਸਿੰਗ ਕਰਦੇ ਸਨ ਅਤੇ 23 ਸਾਲ ਦੀ ਉਮਰ ‘ਚ ਉਹ ਆਪਣੀ ਮਿਹਨਤ ਦੇ ਨਾਲ ਕਰੋੜਪਤੀ ਬਣ ਚੁੱਕਿਆ ਹੈ । ਐੱਮ ਸੀ ਸਟੈਨ ਨੇ ਦੌਲਤ ਅਤੇ ਸ਼ੌਹਰਤ ਤਿੰਨ ਚਾਰ ਦੇ ਅੰਦਰ ਹੀ ਹਾਸਲ ਕੀਤੀ ਹੈ । ਐੱਮ ਸੀ ਸਟੈਨ ਦੀ ਨੈੱਟਵਰਥ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ । ਉਨ੍ਹਾਂ ਦੀ ਨੈੱਟ ਵਰਥ ਪੰਜਾਹ ਲੱਖ ਦੇ ਆਸ ਪਾਸ ਹੈ । ਇਸ ਤੋਂ ਇਲਾਵਾ ਉਹ ਆਪਣੇ ਗੀਤਾਂ ਅਤੇ ਕੰਸਰਟ ਦੇ ਜ਼ਰੀਏ ਲੱਖਾਂ ਰੁਪਏ ਕਮਾੳੇੁਂਦੇ ਹਨ ।
ਗਰੀਬ ਪਰਿਵਾਰ ‘ਚ ਪੈਦਾ ਹੋਏ ਐੱਮ ਸੀ ਸਟੈਨ
ਅੱਜ ਭਾਵੇਂ ਐੱਮ ਸੀ ਸਟੈਨ ਲੱਖਾਂ ਰੁਪਏ ਕਮਾਉਂਦੇ ਹਨ । ਪਰ ਆਪਣੇ ਕਰੀਅਰ ਦੀ ਸ਼ੁਰੂਆਤ ‘ਚ ਉਨ੍ਹਾਂ ਨੂੰ ਲੋਕਾਂ ਦੇ ਬਹੁਤ ਤਾਅਨੇ ਸੁਣਨੇ ਪਏ ਸਨ । ਕਿਉਂਕਿ ਉਹ ਆਪਣੀ ਪੜ੍ਹਾਈ ਤੋਂ ਜ਼ਿਆਦਾ ਗਾਣਿਆਂ ਅਤੇ ਰੈਪ ‘ਤੇ ਧਿਆਨ ਦਿੰਦੇ ਸਨ।ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਸ ਦੇ ਕੋਲ ਪੈਸੇ ਨਹੀਂ ਸਨ ਅਤੇ ਸਟੈਨ ਨੂੰ ਸੜਕਾਂ ‘ਤੇ ਰਾਤ ਗੁਜ਼ਾਰਨੀ ਪਈ ਸੀ । ਆਪਣੇ ਗੀਤਾਂ ‘ਚ ਵੀ ਉਸ ਨੇ ਆਪਣੀ ਜ਼ਿੰਦਗੀ ਦੇ ਹਾਲਾਤਾਂ ਨੂੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।
View this post on Instagram