Bigg Boss 16: ਬਿੱਗ ਬੌਸ ਹਾਊਸ 'ਚ ਹੋਈ ਰਸ਼ਮਿਕਾ ਮੰਡਾਨਾ ਦੀ ਐਂਟਰੀ, ਜਾਣੋ ਕਿਸ ਕੰਟੈਸਟੈਂਟ 'ਤੇ ਆਇਆ ਅਦਾਕਾਰਾ ਦਾ ਦਿਲ
Rashmika Mandana in Bigg Boss 16: ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ 16 ਸ਼ੁਰੂ ਹੋ ਚੁੱਕਿਆ ਹੈ। ਸਲਮਾਨ ਖ਼ਾਨ ਦੇ ਇਸ ਸ਼ੋਅ ਵਿੱਚ ਇਸ ਵਾਰ ਬਹੁਤ ਕੁਝ ਨਵਾਂ ਵੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ਵਿੱਚ ਸਾਊਥ ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਬਿੱਗ ਬੌਸ ਹਾਊਸ ਵਿੱਚ ਬਤੌਰ ਮਹਿਮਾਨ ਸ਼ਿਰਕਤ ਕੀਤੀ ਹੈ। ਇਸ ਦੌਰਾਨ ਇੱਕ ਕੰਟੈਸਟੈਂਟ ਅਜਿਹਾ ਵੀ ਹੈ ਜਿਸ ਨੇ ਰਸ਼ਮਿਕਾ ਦਾ ਦਿਲ ਜਿੱਤ ਲਿਆ। ਆਓ ਜਾਣਦੇ ਹਾਂ ਕਿ ਉਹ ਪ੍ਰਤੀਭਾਗੀ ਕੌਣ ਹੈ।
Image Source : Instagram
ਰਿਐਲਿਟੀ ਸ਼ੋਅ ਬਿੱਗ ਬੌਸ 16 ਨੇ ਆਪਣੇ ਪਹਿਲੇ ਹਫਤੇ 'ਚ ਕਾਫੀ ਕਮਾਲ ਕੀਤਾ ਹੈ। ਘਰ ਦਾ ਪਹਿਲਾ ਹਫ਼ਤਾ ਲੜਾਈ ਝਗੜੇ ਨਾਲ ਭਰਪੂਰ ਰਿਹਾ। ਹੁਣ ਇਸ ਵੀਕੈਂਡ ਦੀ ਵਾਰ ਵਿੱਚ ਦੋ ਵਿਸ਼ੇਸ਼ ਮਹਿਮਾਨ ਸ਼ੋਅ ਵਿੱਚ ਪਹੁੰਚ ਰਹੇ ਹਨ।
ਚੈਨਲ ਦੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਵੀਕੈਂਡ ਕਾ ਵਾਰ ਦਾ ਪ੍ਰੋਮੋ ਸਾਂਝਾ ਕੀਤਾ ਗਿਆ ਹੈ। ਇਸ ਵਿੱਚ ਇਨ੍ਹਾਂ ਦੋਹਾਂ ਮਹਿਮਾਨਾਂ ਦਾ ਸੁਆਗਤ ਕੀਤਾ ਜਾ ਰਿਹਾ ਹੈ। ਇਹ ਮਹਿਮਾਨ ਹਨ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਗੁੱਡਬਾਏ' ਦੀ ਸਟਾਰਕਾਸਟ ਨੀਨਾ ਗੁਪਤਾ ਅਤੇ ਸਾਊਥ ਅਦਾਕਾਰਾ ਰਸ਼ਮਿਕਾ ਮੰਡਾਨਾ। ਹੈਰਾਨੀਜਨਕ ਗੱਲ ਇਹ ਹੈ ਕਿ ਸ਼ੋਅ 'ਚ ਪਹੁੰਚੀ ਰਸ਼ਮਿਕਾ ਮੰਡਾਨਾ ਨੂੰ ਇੱਕ ਕੰਟੈਸਟੈਂਟ ਨਾਲ ਪਿਆਰ ਹੋ ਗਿਆ ਹੈ। ਇਸ ਦੌਰਾਨ ਸਲਮਾਨ ਖ਼ਾਨ ਵੀ ਸ਼ੋਅ ਵਿੱਚ ਆਏ ਮਹਿਮਾਨਾਂ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆਏ।
Image Source : Instagram
ਰਸ਼ਮਿਕਾ ਮੰਡਾਨਾ ਇਸ ਵੀਕੈਂਡ ਕਾ ਵਾਰ ਵਿੱਚ ਆਪਣੇ ਅੰਦਾਜ਼ ਨਾਲ ਦਰਸ਼ਕਾਂ ਅਤੇ ਪ੍ਰਤੀਭਾਗੀਆਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ। ਰਿਲੀਜ਼ ਹੋਏ ਪ੍ਰੋਮੋ ਵਿੱਚ, ਰਸ਼ਮਿਕਾ ਮੰਡਾਨਾ ਨੇ ਸ਼ੋਅ ਦੇ ਸਭ ਤੋਂ ਘੱਟ ਉਮਰ ਦੇ ਕੰਟੈਸਟੈਂਟ ਅੱਬਦੁ ਰੌਜ਼ਿਕ ਬਾਰੇ ਨਾਲ ਆਪਣੇ ਦਿਲ ਦੀ ਗੱਲ ਕੀਤੀ।
ਰਸ਼ਮੀਕਾ ਨੇ ਕਿਹਾ ਅੱਬਦੁ ਤੁਸੀਂ ਮੇਰੇ ਫੇਵਰੇਟ ਹੋ ਅਸੀਂ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਰਸ਼ਮਿਕਾ ਦੀ ਇਹ ਗੱਲ ਸੁਣ ਕੇ ਅੱਬਦੁ ਸ਼ਰਮਾਉਂਦੇ ਹੋਏ ਨਜ਼ਰ ਆਏ। ਅੱਬਦੁ ਨੇ ਮੁਸਕੁਰਾਉਂਂਦੇ ਹੋਏ ਜਵਾਬ ਵਿੱਚ ਕਿਹਾ ਮੈਂ ਵੀ ਤੁਹਾਨੂੰ ਸਭ ਨੂੰ ਪਿਆਰ ਕਰਦਾ ਹਾਂ।
Image Source : Instagram
ਹੋਰ ਪੜ੍ਹੋ: ਕਰਨ ਜੌਹਰ ਨੇ ਧਰਮਾ ਪ੍ਰੋਡਕਸ਼ਨ ਦੇ 42 ਸਾਲ ਪੂਰੇ ਹੋਣ 'ਤੇ ਸ਼ੇਅਰ ਕੀਤੀ ਖ਼ਾਸ ਪੋਸਟ, ਵੇਖੋ ਵੀਡੀਓ
ਦੱਸ ਦਈਏ ਕਿ ਅੱਬਦੁ ਰੌਜ਼ੀਕ ਨੂੰ ਬਿੱਗ ਬੌਸ ਹਾਊਸ ਤੇ ਬਾਹਰ ਵੀ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ। ਅੱਬਦੁ ਇਸ ਸ਼ੋਅ ਵਿੱਚ ਸਭ ਦਾ ਮਨੋਰੰਜਨ ਕਰਦੇ ਅਤੇ ਦਿਲ ਜਿੱਤਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਕਿਊਟਨੈਸ ਦੀ ਚਰਚਾ ਹਰ ਪਾਸੇ ਹੈ।
View this post on Instagram