ਬਿੱਗ ਬੌਸ 15: ਕਰਨ ਕੁੰਦਰਾ ਦੇ ਸ਼ਮਿਤਾ ਸ਼ੈਟੀ ਨੂੰ ‘ਆਂਟੀ’ ਕਹਿਣ ‘ਤੇ ਭਖਿਆ ਮੁੱਦਾ, ਨੇਹਾ ਭਸੀਨ ਨੇ ਗੁੱਸੇ ਵਿੱਚ ਆ ਕੇ ਕਹੀ ਇਹ ਗੱਲ
Bigg Boss 15: ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 15 ਸ਼ੁਰੂ ਹੋ ਗਿਆ ਹੈ ਅਤੇ ਇਸਦੇ ਨਾਲ ਹੀ ਇਸ ਵਿੱਚ ਲੜਾਈ ਅਤੇ ਹਾਈ ਵੋਲਟੇਜ ਡਰਾਮਾ ਵੀ ਸ਼ੁਰੂ ਹੋ ਗਿਆ ਹੈ। ਜਿਵੇਂ ਹੀ ਬਿੱਗ ਬੌਸ ਸ਼ੁਰੂ ਹੋਇਆ, ਜੈ ਭਾਨੂਸ਼ਾਲੀ ਅਤੇ ਪ੍ਰਤੀਕ ਸਹਿਜਪਾਲ ਦੀ ਜ਼ਬਰਦਸਤ ਝੜੱਪ ਦੇਖਣ ਨੂੰ ਮਿਲੀ। ਵੈਸੇ, ਅਜੇ ਇਨ੍ਹਾਂ ਦੋਵਾਂ ਦੇ ਵਿਚਕਾਰ ਮਾਮਲਾ ਠੰਡਾ ਨਹੀਂ ਹੋਇਆ ਸੀ ਕਿ ਇਸ ਦੌਰਾਨ, ਇੱਕ ਵਾਰ ਫਿਰ ਸ਼ੋਅ ਵਿੱਚ ਨਵੇਂ ਵਿਵਾਦ ਨੇ ਜਨਮ ਲੈ ਲਿਆ ਹੈ।
ਦਰਅਸਲ, 'ਕਿਤਨੀ ਮੁਹੱਬਤ ਹੈ' ਦੇ ਅਦਾਕਾਰ ਕਰਨ ਕੁੰਦਰਾ (Karan Kundrra) ਨੇ ਸ਼ਮਿਤਾ ਸ਼ੈੱਟੀ (Shamita Shetty)ਦੀ ਉਮਰ ਦਾ ਮਜ਼ਾਕ ਉਡਾਇਆ ਅਤੇ ਉਸ ਨੂੰ ਆਂਟੀ ਕਹਿ ਦਿੱਤਾ। ਸ਼ਮਿਤਾ ਦੇ ਪ੍ਰਸ਼ੰਸਕ ਨੂੰ ਕਰਨ ਵੱਲੋਂ ਆਂਟੀ ਵਾਲੀ ਟਿੱਪਣੀ ਕਰਨਾ ਪਸੰਦ ਨਹੀਂ ਆਇਆ। ਸੋਸ਼ਲ ਮੀਡੀਆ 'ਤੇ ਲੋਕ ਏਜ਼ ਸ਼ੇਮਿੰਗ ਦੇ ਖਿਲਾਫ ਟਿੱਪਣੀ ਕਰਕੇ ਇਸ ਨੂੰ ਗਲਤ ਠਹਿਰਾ ਰਹੇ ਹਨ । ਇੱਥੋਂ ਤੱਕ ਕਿ ਉਸ ਦੀ ਸਭ ਤੋਂ ਚੰਗੀ ਦੋਸਤ ਨੇਹਾ ਭਸੀਨ ਵੀ ਸ਼ਮਿਤਾ ਦੀ ਉਮਰ ਉੱਤੇ ਕੀਤੀ ਇਹ ਟਿੱਪਣੀ ਪਸੰਦ ਨਹੀਂ ਆਈ। ਉਸਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਲਿਖ ਕੇ ਇਸ 'ਤੇ ਇਤਰਾਜ਼ ਜ਼ਾਹਿਰ ਕੀਤਾ ਹੈ।
ਹੋਰ ਪੜ੍ਹੋ : ਵਿਦਯੁਤ ਜਾਮਵਾਲ ਦੀ ਫ਼ਿਲਮ 'ਸਨਕ' ਦਾ ਧਮਾਕੇਦਾਰ ਤੇ ਐਕਸ਼ਨ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ
ਨੇਹਾ ਨੇ ਲਿਖਿਆ, ‘ਕਰਨ ਕੁੰਦਰਾ ਵੱਡੇ ਹੋਵੋ ਅਤੇ ਬਿੱਗ ਬੌਸ ਵਿੱਚ ਸ਼ਮਿਤਾ ਨੂੰ ਨਿਸ਼ਾਨਾ ਬਣਾਉਨਾ ਬੰਦ ਕਰੋ। ਤੇਜ਼ੀ ਨਾਲ ਅੱਗੇ ਵੱਧਣ ਵਾਲੀਆਂ ਔਰਤਾਂ ਨੂੰ ਆਂਟੀ ਕਹਿਣਾ ਸ਼ਰਮਨਾਕ ਸੋਚ ਦਾ ਹੇਠਲਾ ਪੱਧਰ ਹੈ ਜਦੋਂ ਤੁਸੀਂ ਖੁਦ 37 ਸਾਲ ਦੇ ਹੋ। ਇਸ ਤੋਂ ਬਾਅਦ ਨੇਹਾ ਨੇ ਜੈ ਭਾਨੁਸ਼ਾਲੀ ਦੀ ਕਲਾਸ ਵੀ ਲਈ ਅਤੇ ਕਿਹਾ, ਪ੍ਰਤੀਕ ਸਹਿਜਪਾਲ ਨੂੰ ਛੋਟਾ ਕਹਿਣਾ ਅਤੇ ਉਸਦੀ ਮਾਂ ਜੈ ਭਾਨੂਸ਼ਾਲੀ ਦੇ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨਾ ਨੀਵੇਂ ਪੱਧਰ ਦਾ ਵਿਵਹਾਰ ਹੈ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਸ਼ੋਅ ਵਿੱਚ ਇੱਕ ਸਾਫ਼ ਅਕਸ ਬਣਾਈ ਰੱਖੋ ।
View this post on Instagram
I don't think I need to say anything about this, you're free to watch the video.
She didn't say "CLASSLESS," at least not in the episode footage and it was Nishant who uttered it.
Everything that happened between Shamita and Karan is included here.#ShamitaShetty pic.twitter.com/7Oe6dNFNId
— Sammy?? (@Helllo_its_me) October 5, 2021