ਬਾਲੀਵੁੱਡ 'ਚ ਚਮਕੀ ਸ਼ਹਿਨਾਜ਼ ਗਿੱਲ ਦੀ ਕਿਸਮਤ, ਝੋਲੀ ‘ਚ ਪਈ ਇੱਕ ਹੋਰ ਵੱਡੀ ਫ਼ਿਲਮ!
Bigg Boss 13 fame Shehnaaz Gill news: 'ਬਿੱਗ ਬੌਸ 13' ਫੇਮ ਸ਼ਹਿਨਾਜ਼ ਗਿੱਲ ਹਰ ਗੁਜ਼ਰਦੇ ਦਿਨ ਨਾਲ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਉਸ ਦੇ ਪ੍ਰਸ਼ੰਸਕ ਚਾਹੁੰਦੇ ਹਨ ਕਿ ਉਹ ਬਹੁਤ ਤਰੱਕੀ ਕਰੇ। ਕਿਸੇ ਸਮੇਂ ਪੰਜਾਬੀ ਫ਼ਿਲਮ ਇੰਡਸਟਰੀ 'ਚ ਕੰਮ ਕਰ ਚੁੱਕੀ ਸ਼ਹਿਨਾਜ਼ ਨੇ ਪਹਿਲਾਂ 'ਬਿੱਗ ਬੌਸ' ਨਾਲ ਨਾਮ ਕਮਾਇਆ ਅਤੇ ਹੁਣ ਉਹ ਬਾਲੀਵੁੱਡ 'ਚ ਧਮਾਲ ਮਚਾਉਣ ਦੀ ਤਿਆਰੀ ਕਰ ਰਹੀ ਹੈ। ਉਹ ਸਲਮਾਨ ਖਾਨ ਨਾਲ ਮਲਟੀਸਟਾਰਰ ਫ਼ਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਨਾਲ ਡੈਬਿਊ ਕਰੇਗੀ। ਫ਼ਿਲਮ ਅਜੇ ਕੁਝ ਸਮਾਂ ਦੂਰ ਹੈ ਪਰ ਇਸ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਹੋਰ ਵੱਡੀ ਫ਼ਿਲਮ ਝੋਲੀ ਪੈ ਗਈ ਹੈ।
image Source : Instagram
ਹੋਰ ਪੜ੍ਹੋ : 'ਅਨੁਪਮਾ' ਨੇ ਖਰੀਦੀ ਨਵੀਂ ਕਾਰ, ਖੁਸ਼ੀ ਨਾਲ ਨੱਚਦੇ ਹੋਏ ਪਤੀ ਨੂੰ ਲਗਾਇਆ ਗਲੇ; ਦੇਖੋ ਵੀਡੀਓ
image Source : Instagram
ਸ਼ੂਟਿੰਗ ਮਾਰਚ ਤੋਂ ਸ਼ੁਰੂ ਹੋਵੇਗੀ
ਸ਼ਹਿਨਾਜ਼ ਗਿੱਲ ਜੋ ਕਿ ਫਿਲਮਕਾਰ ਨਿਖਿਲ ਅਡਵਾਨੀ ਦੀ ਅਗਲੀ ਫ਼ਿਲਮ 'ਚ ਨਜ਼ਰ ਆਵੇਗੀ। ਮੀਡੀਆ ਰਿਪੋਰਟ ਮੁਤਾਬਕ ਸ਼ਹਿਨਾਜ਼ ਨੂੰ ਨਿਖਿਲ ਦੀ ਫ਼ਿਲਮ ਲਈ ਕਾਸਟ ਕੀਤਾ ਗਿਆ ਹੈ। ਇਹ ਇੱਕ ਫੀਮੇਲ ਲੀਡ ਫ਼ਿਲਮ ਹੈ। ਉਨ੍ਹਾਂ ਤੋਂ ਇਲਾਵਾ ਅਦਾਕਾਰਾ ਵਾਣੀ ਕਪੂਰ ਵੀ ਅਹਿਮ ਭੂਮਿਕਾ 'ਚ ਹੈ। ਫ਼ਿਲਮ ਨਾਲ ਜੁੜੇ ਇੱਕ ਸੂਤਰ ਨੇ ਕਿਹਾ, ''ਇਹ ਇਕ ਔਰਤ-ਮੁਖੀ ਫ਼ਿਲਮ ਹੈ ਅਤੇ ਹਰ ਅਭਿਨੇਤਰੀ ਇਸ ਵਿਚ ਅਹਿਮ ਭੂਮਿਕਾ ਨਿਭਾਏਗੀ। ਇਹ ਫ਼ਿਲਮ ਮਾਰਚ ਤੋਂ ਸ਼ੂਟਿੰਗ ਭੋਪਾਲ 'ਚ ਸ਼ੁਰੂ ਹੋਵੇਗੀ। ਸ਼ਹਿਨਾਜ਼ ਆਪਣੇ ਕਿਰਦਾਰ ਲਈ ਸਖ਼ਤ ਮਿਹਨਤ ਕਰ ਰਹੀ ਹੈ।
image Source : Instagram
ਸ਼ਹਿਨਾਜ਼ ਗਿੱਲ ਹੋਈ 29 ਸਾਲਾਂ ਦੀ
ਦੱਸ ਦਈਏ 27 ਜਨਵਰੀ ਨੂੰ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਆਪਣਾ 29ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਇਸ ਖ਼ਾਸ ਮੌਕੇ ਉੱਤੇ ਅਦਾਕਾਰਾ ਨੇ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦਾ ਵੀਡੀਓ ਵੀ ਸ਼ੇਅਰ ਕੀਤਾ ਸੀ। ਇਸ ਤੋਂ ਇਲਾਵਾ ਸ਼ਹਿਨਾਜ਼ ਦੇ ਦਾਦਾ-ਦਾਦੀ ਨੇ ਵੀ ਵੀਡੀਓ ਸੁਨੇਹੇ ਰਾਹੀਂ ਵਿਸ਼ ਕੀਤਾ ਸੀ।
image Source : Instagram
ਗੁਰੂ ਰੰਧਾਵਾ ਨਾਲ ਮਿਊਜ਼ਿਕ ਵੀਡੀਓ
ਸ਼ਹਿਨਾਜ਼ ਗਿੱਲ ਹਾਲ ਵਿੱਚ ਗੁਰੂ ਰੰਧਾਵਾ ਦੇ ਮਿਊਜ਼ਿਕ ਵੀਡੀਓ 'ਮੂਨ ਰਾਈਜ਼' ਵਿੱਚ ਨਜ਼ਰ ਆਈ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇੰਸਟਾਗ੍ਰਾਮ ਅਕਾਊਂਟ ਉੱਤੇ ਕਲਾਕਾਰਾਂ ਤੇ ਫੈਨਜ਼ ਨੇ ਖੂਬ ਰੀਲਸ ਬਣਾਈਆਂ ਸਨ।
image Source : Instagram