ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਪ੍ਰਸਿੱਧ ਲੋਕ ਗਾਇਕ ਸ਼ੌਕਤ ਅਲੀ ਦਾ ਦਿਹਾਂਤ
ਪੰਜਾਬੀ ਸੰਗੀਤ ਜਗਤ ਤੋਂ ਇੱਕ ਬੁਰੀ ਖ਼ਬਰ ਆਈ ਹੈ । ਪ੍ਰਸਿੱਧ ਲੋਕ ਗਾਇਕ ਸ਼ੌਕਤ ਅਲੀ ਦਾ ਦਿਹਾਂਤ ਹੋ ਗਿਆ ਹੈ । ਇਸ ਬਾਰੇ ਗਾਇਕ ਸਤਵਿੰਦਰ ਬੁੱਗਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਪੰਜਾਬੀ ਮੌਸੀਕੀ ਦੇ ਬੇਤਾਜ਼ ਬਾਦਸ਼ਾਹ ਉਸਤਾਦ ਜਨਾਬ ਸ਼ੌਕਤ ਅਲੀ ਜੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਇਹ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਹੈ ।ਜਿਹੜਾ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ । ਪ੍ਰਮਾਤਮਾ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ' ।
Image From Satwinder bugga’s Instagram
ਹੋਰ ਪੜ੍ਹੋ : ਕੀ ਮੀਕਾ ਸਿੰਘ ਨੇ ਕਰਵਾ ਲਈ ਹੈ ਮੰਗਣੀ ! ਅਕਾਂਕਸ਼ਾ ਪੁਰੀ ਵੱਲੋਂ ਸ਼ੇਅਰ ਕੀਤੇ ਗਏ ਵੀਡੀਓ ਤੋਂ ਲਗਾ ਰਹੇ ਲੋਕ ਅੰਦਾਜ਼ਾ
Image From Satwinder bugga’s Instagram
ਦੱਸ ਦਈਏ ਕਿ ਸ਼ੌਕਤ ਅਲੀ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਹੈ । ।ਉਸਦੇ ਬੇਟੇ ਅਮੀਰ ਸ਼ੌਕਤ ਅਲੀ ਦੇ ਅਨੁਸਾਰ ਉਸਦਾ ਇਲਾਜ ਲਾਹੌਰ ਦੇ ਕੰਬਾਈਨਡ ਮਿਲਟਰੀ ਹਸਪਤਾਲ ਵਿੱਚ ਚੱਲ ਰਿਹਾ ਸੀ।ਇਸ ਤੋਂ ਪਹਿਲਾਂ ਅਮੀਰ ਨੇ ਸ਼ੌਕਤ ਦੀ ਵਿਗੜਦੀ ਸਥਿਤੀ ਨੂੰ ਵੇਖਦਿਆਂ ਗਾਇਕ ਦੇ ਪ੍ਰਸ਼ੰਸਕਾਂ ਨੂੰ ਪ੍ਰਾਰਥਨਾ ਕਰਨ ਲਈ ਬੇਨਤੀ ਕੀਤੀ ਸੀ।
Image From Satwinder bugga’s Instagram
ਸ਼ੌਕਤ ਅਲੀ ਕਈ ਬਿਮਾਰੀਆਂ ਸਾਹਮਣਾ ਕਰ ਰਹੇ ਸੀ, ਸ਼ੂਗਰ ਅਤੇ ਲੀਵਰ ਟ੍ਰਾਂਸਪਲਾਂਟ ਤੋਂ ਵੀ ਪੀੜਤ ਸੀ। ਇਸ ਤੋਂ ਇਲਾਵਾ, ਕੁਝ ਸਾਲ ਪਹਿਲਾਂ ਉਸ ਦੀ ਬਾਈਪਾਸ ਸਰਜਰੀ ਵੀ ਹੋਈ ਸੀ।
View this post on Instagram