ਭੁਪਿੰਦਰ ਸਿੰਘ ਗਿੱਲ ਨੇ ਰਚਿਆ ਇਤਿਹਾਸ, ਪ੍ਰੀਮੀਅਰ ਲੀਗ ਦੇ ਪਹਿਲੇ ਸਿੱਖ ਅਸਿਸਟੈਂਟ ਰੈਫਰੀ ਬਣਨ ਦਾ ਮਿਲਿਆ ਮਾਣ

Reported by: PTC Punjabi Desk | Edited by: Shaminder  |  January 06th 2023 01:00 PM |  Updated: January 06th 2023 01:00 PM

ਭੁਪਿੰਦਰ ਸਿੰਘ ਗਿੱਲ ਨੇ ਰਚਿਆ ਇਤਿਹਾਸ, ਪ੍ਰੀਮੀਅਰ ਲੀਗ ਦੇ ਪਹਿਲੇ ਸਿੱਖ ਅਸਿਸਟੈਂਟ ਰੈਫਰੀ ਬਣਨ ਦਾ ਮਿਲਿਆ ਮਾਣ

ਭੁਪਿੰਦਰ ਸਿੰਘ ਗਿੱਲ (Bhupinder Singh Gill) ਨੂੰ ਪ੍ਰੀਮੀਅਰ ਲੀਗ ਦੇ ਪਹਿਲੇ ਸਿੱਖ ਪੰਜਾਬੀ ਅਸਿਸਟੈਂਟ ਰੈਫਰੀ ਵਜੋਂ ਚੁਣੇ ਜਾਣ ਦਾ ਮਾਣ ਹਾਸਲ ਹੋਇਆ ਹੈ । ਉਨ੍ਹਾਂ ਨੂੰ ਸੈਂਟ ਮੈਰੀਜ਼ ਵਿਖੇ ਨਾਟਿੰਘਮ ਫੋਰੈਸਟ ਦੇ ਖਿਲਾਫ ਸਾਊਥੈਂਪਟਨ ਦੇ ਘਰੇਲੂ ਮੈਚ ਵਿੱਚ ਨਾਟਿੰਘਮ ਫੋਰੈਸਟ ਦੇ ਖਿਲਾਫ ਸਾਊਥੈਂਪਟਨ ਦੇ ਘਰੇਲੂ ਮੈਚ ਵਿੱਚ ਦੌੜ ਕਰਵਾਈ ਸੀ ।

bhupinder gill, image Source : Google

ਹੋਰ ਪੜ੍ਹੋ : ਗਿੱਪੀ ਗਰੇਵਾਲ ਸਮੁੰਦਰ ਦੀਆਂ ਲਹਿਰਾਂ ‘ਚ ਪਰਿਵਾਰ ਦੇ ਨਾਲ ਇੰਝ ਮਸਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ

ਭੁਪਿੰਦਰ ਸਿੰਘ ਗਿੱਲ ਫੁੱਟਬਾਲ ਪਰਿਵਾਰ ਤੋਂ ਆਉਂਦੇ ਹਨ । ਉਨ੍ਹਾਂ ਦੇ ਪਿਤਾ ਜਰਨੈਲ ਸਿੰਘ ਇੰਗਲਿਸ਼ ਲੀਗ ‘ਚ ਪੱਗ ਬਣਨ ਵਾਲੇ ਪਹਿਲੇ ਰੈਫਰੀ ਸਨ ਅਤੇ 2004 ਤੋਂ ਲੈ ਕੇ2010 ਦੇ ਦਰਮਿਆਨ ਉਨ੍ਹਾਂ ਨੇ ਡੇਢ ਸੌ ਤੋਂ ਵੱਧ ਫੁੱਟਬਾਲ ਲੀਗ ਖੇਡਾਂ ‘ਚ ਭਾਗ ਲੈਂਦੇ ਰਹੇ ਹਨ ।

bhupinder gill,' image Source : google

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋਂ ਕਿਉਂ ਬਾਲੀਵੁੱਡ ਦੀਆਂ ਫ਼ਿਲਮਾਂ ਨੂੰ ਤਰਜੀਹ ਨਹੀਂ ਦਿੰਦੇ

ਭੁਪਿੰਦਰ ਦਾ ਵੱਡਾ ਭਰਾ ਸੰਨੀ ਵੀ ਰੈਫਰੀ ਹੈ। ਭੁਪਿੰਦਰ ਸਿੰਘ ਦੀ ਇਸ ਉਪਲਬਧੀ ਦੇ ਲਈ ਉਨ੍ਹਾਂ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ । ਭੁਪਿੰਦਰ ਸਿੰਘ ਵੀ ਆਪਣੀ ਕਾਮਯਾਬੀ ਨੂੰ ਲੈ ਕੇ ਪੱਬਾਂ ਭਾਰ ਹਨ । ਉਨ੍ਹਾਂ ਨੇ ਕਿਹਾ ਕਿ ‘ਇਹ ਮੇਰੇ ਲਈ ਸਭ ਤੋਂ ਮਾਣ ਅਤੇ ਰੋਮਾਂਚਕ ਪਲ ਹੈ’ ।

bhupinder Gill image Source : Google

ਦੱਸ ਦਈਏ ਕਿ ਪੰਜਾਬੀਆਂ ਨੇ ਹਰ ਖੇਤਰ ‘ਚ ਮੱਲਾਂ ਮਾਰੀਆਂ ਹਨ । ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਵੀ ਭਾਵੇਂ ਕੋਈ ਖੇਡਾਂ ਦਾ ਖੇਤਰ ਹੋਵੇ, ਸੇਵਾ ਦਾ ਕੋਈ ਕਾਰਜ ਜਾਂ ਫਿਰ ਬਿਜਨੇਸ ਦਾ ਕੋਈ ਫੀਲਡ ਹੋਵੇ । ਹਰ ਖੇਤਰ ‘ਚ ਪੰਜਾਬੀਆਂ ਨੇ ਮੱਲਾਂ ਮਾਰੀਆਂ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network