ਭਾਰਤੀ ਸਿੰਘ ਦੇ ਬੇਟੇ ਗੋਲਾ ਦਾ ਹੋਇਆ ਪਹਿਲਾ ਫੋਟੋਸ਼ੂਟ, ਭਾਰਤੀ ਨੇ ਦੱਸਿਆ ਫੈਨਜ਼ ਨੂੰ ਕਦੋਂ ਵਿਖਾਏਗੀ ਬੇਟੇ ਦਾ ਚਿਹਰਾ
ਕਾਮੇਡੀਅਨ ਭਾਰਤੀ ਸਿੰਘ ਬੀਤੇ ਮਹੀਨੇ ਹੀ ਮਾਂ ਬਣੀ ਹੈ। ਭਾਰਤੀ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਉਸ ਨੇ ਆਪਣੇ ਪੁੱਤਰ ਦਾ ਨਾਂਅ ਗੋਲਾ ਰੱਖਿਆ ਹੈ। ਗੋਲਾ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਭਾਰਤੀ ਕੰਮ 'ਤੇ ਵਾਪਸ ਆ ਗਈ। ਹੁਣ ਭਾਰਤੀ ਦੇ ਬੇਟੇ ਗੋਲਾ ਦਾ ਪਹਿਲਾ ਫੋਟੋਸ਼ੂਟ ਹੋ ਗਿਆ ਹੈ, ਭਾਰਤੀ ਨੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਜਲਦ ਹੀ ਬੇਟੇ ਦਾ ਚਿਹਰਾ ਵਿਖਾਉਣ ਦੀ ਗੱਲ ਆਖੀ ਹੈ।
image From instagram
ਬੇਟੇ ਦੇ ਜਨਮ ਤੋਂ ਬਾਅਦ ਭਾਰਤੀ ਨੇ ਆਪਣੇ ਸ਼ੋਅ 'ਦ ਖਤਰਾ ਖਤਰਾ ਸ਼ੋਅ' 'ਤੇ ਵਾਪਸੀ ਕਰ ਲਈ ਹੈ। ਹੁਣ ਜਦੋਂ ਇਸ ਸ਼ੋਅ ਦੇ ਗ੍ਰੈਂਡ ਫਿਨਾਲੇ ਦੀ ਸ਼ੂਟਿੰਗ ਹੋ ਚੁੱਕੀ ਹੈ ਤਾਂ ਭਾਰਤੀ ਨੂੰ ਕੰਮ ਤੋਂ ਕੁਝ ਦਿਨਾਂ ਦੀ ਛੁੱਟੀ ਮਿਲੇਗੀ। ਸ਼ੋਅ ਦੇ ਆਖਰੀ ਐਪੀਸੋਡ ਦੀ ਸ਼ੂਟਿੰਗ ਦੇ ਵਿਚਕਾਰ ਭਾਰਤੀ ਨੇ ਮੀਡੀਆ ਨਾਲ ਬੇਟੇ ਬਾਰੇ ਗੱਲ ਕੀਤੀ।
ਭਾਰਤੀ ਨੇ ਦੱਸਿਆ ਕਿ ਉਸ ਨੇ ਬੇਟੇ ਗੋਲੇ ਦਾ ਫੋਟੋਸ਼ੂਟ ਕਰਵਾਇਆ ਹੈ। ਇਸ ਵਿੱਚ ਉਹ ਪ੍ਰੋਪਸ ਨਾਲ ਖੇਡਦੀ ਨਜ਼ਰ ਆ ਰਹੀ ਸੀ। ਉਸ ਨੇ ਗੋਲੇ ਨੂੰ ਤਿਆਰ ਕੀਤਾ ਹੈ ਅਤੇ ਉਸ ਦੀਆਂ ਪਿਆਰੀਆਂ ਫੋਟੋਆਂ ਆ ਗਈਆਂ ਹਨ। ਇਹ ਬਹੁਤ ਮਜ਼ੇਦਾਰ ਹੈ। ਭਾਰਤੀ ਤੇ ਹਰਸ਼ ਨੇ ਆਪਣੇ ਯੂਟਿਊਬ ਚੈਨਲ ਲਾਈਫ ਆਫ ਲਿੰਬਾਚਿਆਸ ਉੱਤੇ ਗੋਲੇ ਦੇ ਪਹਿਲੇ ਫੋਟੋਸ਼ੂਟ ਦੀ ਵੀਡੀਓ ਸ਼ੇਅਰ ਕੀਤੀ ਹੈ।
image From Youtube
ਭਾਰਤੀ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਜਲਦ ਹੀ ਸਾਰਿਆਂ ਨੂੰ ਬੇਟੇ ਦੀ ਝਲਕ ਦਿਖਾਉਣਗੇ ਅਤੇ ਦੱਸੇਗੀ ਕਿ ਮਾਂ ਬਣਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲ ਗਈ ਹੈ। ਭਾਰਤੀ ਨੇ ਸੋਸ਼ਲ ਮੀਡੀਆ 'ਤੇ ਗੋਲਾ ਨੂੰ ਗੋਦੀ 'ਚ ਲੈ ਕੇ ਫੋਟੋ ਸ਼ੇਅਰ ਕੀਤੀ ਸੀ ਪਰ ਇਸ 'ਚ ਉਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ।
image From instagram
ਹੋਰ ਪੜ੍ਹੋ : ਸਲਮਾਨ ਖਾਨ ਨੇ ਸ਼ੇਅਰ ਕੀਤਾ ਫਿਲਮ ਧਾਕੜ ਦਾ ਟ੍ਰੇਲਰ, ਕੰਗਨਾ ਰਣੌਤ ਨੇ ਇੰਝ ਦਿੱਤੀ ਪ੍ਰਤੀਕਿਰਿਆ
ਭਾਰਤੀ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੇਟੇ ਗੋਲਾ ਦੇ 40 ਦਿਨਾਂ ਦੇ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਭਾਰਤੀ ਨੇ ਦੱਸਿਆ ਕਿ ਉਹ ਜਨਮ ਤੋਂ ਬਾਅਦ ਹੀ ਫੈਨਜ਼ ਨੂੰ ਬੱਚੇ ਦੀ ਝਲਕ ਦਿਖਾਉਣ ਜਾ ਰਹੀ ਸੀ ਪਰ ਬਜ਼ੁਰਗਾਂ ਦੇ ਵਿਸ਼ਵਾਸ ਕਾਰਨ ਉਸ ਨੇ ਅਜਿਹਾ ਨਹੀਂ ਕੀਤਾ। ਭਾਰਤੀ ਨੇ ਕਿਹਾ- ਜੇ ਮੈਂ ਚਾਹੁੰਦੀ ਤਾਂ ਪਹਿਲੇ ਦਿਨ ਹੀ ਦਿਖਾ ਦਿੰਦੀ, ਜਿਸ ਦਿਨ ਮੇਰੇ ਬੇਟੇ ਦਾ ਜਨਮ ਹੋਇਆ, ਪਰ ਘਰ ਦੇ ਬਜ਼ੁਰਗ ਨਹੀਂ ਮੰਨੇ, ਘਰ ਦੇ ਬਜ਼ੁਰਗਾਂ ਮੁਾਤਬਕ ਕਹਿੰਦੇ ਹਨ ਕਿ ਬੱਚੇ ਨੂੰ 40 ਦਿਨਾਂ ਤੋਂ ਪਹਿਲਾਂ ਨਾ ਦਿਖਾਉਣ। ਬਸ ਥੋੜੀ ਦੇਰ ਦੀ ਉਡੀਕ ਹੈ। ਜਲਦੀ ਹੀ ਗੋਲਾ 40 ਦਿਨਾਂ ਦਾ ਹੋਣ ਵਾਲਾ ਹੈ।