ਚੱਪਲ ‘ਚ ਨਜ਼ਰ ਆਈ ਫਰਾਹ ਖ਼ਾਨ, ਭਾਰਤੀ ਸਿੰਘ ਨੇ ਕਿਹਾ ਕੁਝ ਅਜਿਹਾ ਕਿ ਸਭ ਲੱਗੇ ਹੱਸਣ, ਦੇਖੋ ਵੀਡੀਓ
ਹਾਸਿਆਂ ਦੀ ਕਿਊਨ ਭਾਰਤੀ ਸਿੰਘ ਜੋ ਕਿ ਆਪਣੀ ਵੀਡੀਓਜ਼ ਕਰਕੇ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਚ ਰਹਿੰਦੀ ਹੈ। ਹਾਲ ਹੀ 'ਚ ਭਾਰਤੀ ਸਿੰਘ ਅਤੇ ਫਰਾਹ ਖ਼ਾਨ ਸ਼ੋਅ ਖਤਰਾ ਖਤਰਾ ਦੇ ਸੈੱਟ ਸਪਾਟ ਹੋਈਆਂ। ਦੋਵਾਂ ਨੇ ਇਕੱਠੇ ਖੂਬ ਮਸਤੀ ਕੀਤੀ। ਭਾਰਤੀ ਤੇ ਫਰਾਹ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਇੰਤਜ਼ਾਰ ਹੋਇਆ ਖ਼ਤਮ, ਤਰਸੇਮ ਜੱਸੜ ਅਤੇ ਵਾਮਿਕਾ ਗੱਬੀ ਦੀ ਫ਼ਿਲਮ ‘ਗਲਵੱਕੜੀ’ ਇਸ OTT ਪਲੇਟਫਾਰਮ ਉੱਤੇ ਹੋ ਰਹੀ ਹੈ ਸਟ੍ਰੀਮਿੰਗ
Image Source: Instagram
ਭਾਰਤੀ ਅਤੇ ਫਰਾਹ ਨੂੰ ਸ਼ੋਅ ਦੇ ਸੈੱਟ ਦੇ ਬਾਹਰ ਦੇਖਿਆ ਗਿਆ ਅਤੇ ਦੇਖੋ ਕਿ ਦੋਵਾਂ ਨੇ ਫੋਟੋਗ੍ਰਾਫਰਾਂ ਨਾਲ ਗੱਲਬਾਤ ਕਰਨ ਦਾ ਕਿੰਨਾ ਮਜ਼ਾ ਲਿਆ। ਵੀਡੀਓ ਦੇਖ ਕੇ ਤੁਸੀਂ ਵੀ ਹੱਸ-ਹੱਸ ਕਮਲੇ ਹੋ ਜਾਓਗੇ। ਦਰਅਸਲ, ਭਾਰਤੀ ਅਤੇ ਫਰਾਹ ਖ਼ਾਨ ਬਾਹਰੋਂ ਇਕੱਠੇ ਆਉਂਦੇ ਹਨ। ਇਸ ਦੌਰਾਨ ਫਰਾਹ ਆਪਣੇ ਕੰਨਾਂ ਚ ਵਾਲੀਆਂ ਪਾਉਂਦੇ ਹੋਏ ਨਜ਼ਰ ਆ ਰਹੀ ਹੈ।
ਉਦੋਂ ਭਾਰਤੀ ਕਹਿੰਦੀ ਹੈ ਕਿ ਮੈਡਮ ਨੂੰ ਵਾਲੀਆਂ ਪਾ ਲੈਣ ਦਿਓ, ਹੇਠਾਂ ਤੋਂ ਚੱਪਲਾਂ ਵਾਲਾ ਕੋਈ ਵਿਊਜ਼ਲ ਨਹੀਂ ਲਵੇਗਾ । ਪਰ ਫਿਰ ਫੋਟੋਗ੍ਰਾਫਰਜ਼ ਨੇ ਤੁਰੰਤ ਕੈਮਰਾ ਫਰਾਹ ਦੀਆਂ ਚੱਪਲਾਂ ਵੱਲ ਕਰ ਦਿੱਤਾ। ਇਸ ਤੋਂ ਬਾਅਦ ਇਕ ਫੋਟੋਗ੍ਰਾਫਰ ਦੋਵਾਂ ਨੂੰ ਕਹਿੰਦਾ ਹੈ ਕਿ ਤੁਸੀਂ ਦੋਵੇਂ ਭੈਣਾਂ ਲੱਗ ਰਹੇ ਹੋ, ਤਾਂ ਭਾਰਤੀ ਕਹਿੰਦੀ ਹੈ ਕਿ ਵਾਹ ਜੀਜੂ।
ਫਿਰ ਫਰਾਹ ਕਹਿੰਦੀ ਹੈ ਕਿ ਯਾਰ, ਤੁਹਾਡੇ ਕੋਲ ਕੋਈ ਘਰ ਨਹੀਂ ਹੈ? ਇਸ ਲਈ ਇੱਕ ਫੋਟੋਗ੍ਰਾਫਰ ਦਾ ਕਹਿਣਾ ਹੈ ਕਿ ਅੱਜ ਭਾਰਤੀ ਦਾ ਇੱਥੇ ਆਖਰੀ ਦਿਨ ਹੈ, ਇਸ ਲਈ ਪੂਰੀ ਪ੍ਰਮੋਸ਼ਨ ਕਰਨਗੇ।
ਦੱਸ ਦੇਈਏ ਕਿ ਭਾਰਤੀ ਸਿੰਘ 5 ਅਪ੍ਰੈਲ ਨੂੰ ਮਾਂ ਬਣੀ ਸੀ। ਉਨ੍ਹਾਂ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਹਰਸ਼ ਲਿੰਬਾਚੀਆ ਤੇ ਭਾਰਤੀ ਸਿੰਘ ਨੇ ਆਪਣੇ ਬੇਟੇ ਦਾ ਨਿੱਕ ਨੇਮ ਗੋਲਾ ਰੱਖਿਆ ਹੈ।
View this post on Instagram