ਭਾਰਤੀ ਸਿੰਘ ਅਪ੍ਰੈਲ ਦੇ ਪਹਿਲੇ ਹਫ਼ਤੇ ਦੇਵੇਗੀ ‘ਗੁੱਡ ਨਿਊਜ਼’, ਵੀਡੀਓ ਹੋ ਰਿਹਾ ਵਾਇਰਲ
ਭਾਰਤੀ ਸਿੰਘ (Bharti singh) ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਉਸ ਦਾ ਇੱਕ ਨਵਾਂ ਵੀਡੀਓ (Video) ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਕਾਮੇਡੀਅਨ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਆਪਣੀ ਪ੍ਰੈਗਨੇਂਸੀ ਨੂੰ ਲੈ ਕੇ ਕਾਫੀ ਐਕਸਾਈਟਿਡ ਵੀ ਹੈ । ਵੀਡੀਓ ‘ਚ ਉਹ ਦੱਸ ਰਹੀ ਹੈ ਕਿ ਅਪ੍ਰੈਲ ਦੇ ਪਹਿਲੇ ਹਫਤੇ ਉਹ ਗੁੱਡ ਨਿਊਜ਼ ਦੇ ਸਕਦੀ ਹੈ । ਦੱਸ ਦਈਏ ਕਿ ਅਪ੍ਰੈਲ ‘ਚ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇ ਸਕਦੀ ਹੈ ।
ਹੋਰ ਪੜ੍ਹੋ : ਕੀ ਤੇਜਸਵੀ ਪ੍ਰਕਾਸ਼ ਨੇ ਕਰਵਾ ਲਿਆ ਹੈ ਕਰਣ ਕੁੰਦਰਾ ਦੇ ਨਾਲ ਸੀਕ੍ਰੇਟਲੀ ਵਿਆਹ, ਵੀਡੀਓ ਹੋ ਰਿਹਾ ਵਾਇਰਲ
ਭਾਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਏਨੀਂ ਦਿਨੀਂ ਉਹ ਇੱਕ ਰਿਆਲਟੀ ਸ਼ੋਅ ‘ਚ ਨਜ਼ਰ ਆ ਰਹੀ ਹੈ । ਇਸ ਸ਼ੋਅ ‘ਚ ਉਸ ਦਾ ਪਤੀ ਹਰਸ਼ ਵੀ ਦਿਖਾਈ ਦੇ ਰਿਹਾ ਹੈ । ਭਾਰਤੀ ਸਿੰਘ ਇੱਕ ਅਜਿਹੀ ਕਾਮੇਡੀਅਨ ਹੈ ਜਿਸ ਨੇ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਬਹੁਤ ਹੀ ਮਿਹਨਤ ਕੀਤੀ ਹੈ ।
ਹਰਸ਼ ਅਤੇ ਭਾਰਤੀ ਨੇ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਸੀ । ਦੋਵਾਂ ਦੀ ਇਹ ਲਵ ਮੈਰਿਜ ਸੀ ਅਤੇ ਹਰਸ਼ ਗੁਜਰਾਤੀ ਪਰਿਵਾਰ ਦੇ ਨਾਲ ਸਬੰਧ ਰੱਖਦਾ ਹੈ ਜਦੋਂਕਿ ਭਾਰਤੀ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ ਅਤੇ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ।ਭਾਰਤੀ ਸਿੰਘ ਨੇ ਲਾਫਟਰ ਚੈਲੇਂਜ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਸ ਦੇ ਵੱਲੋਂ ਪੇਸ਼ ਕੀਤੇ ਜਾਣ ਵਾਲੇ ਲੱਲੀ ਕਿਰਦਾਰ ਨੇ ਖੂਬ ਵਾਹਵਾਹੀ ਖੱਟੀ ਸੀ । ਇਹ ਕਿਰਦਾਰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
View this post on Instagram