ਡਿਲੀਵਰੀ ਤੋਂ ਇੱਕ ਦਿਨ ਪਹਿਲਾਂ ਤੱਕ ਕੰਮ ਕਰਦੀ ਰਹੀ ਭਾਰਤੀ ਸਿੰਘ, ਫੈਨਜ਼ ਨੇ ਕੀਤੀ ਤਰੀਫ
ਬਾਲੀਵੁੱਡ ਦੀ ਕਾਮੇਡੀ ਕੁਇਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਨੇ ਐਤਵਾਰ ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਇਹ ਜੋੜਾ ਇੱਕ ਪੁੱਤਰ ਦੇ ਮਾਤਾ-ਪਿਤਾ ਬਣ ਗਿਆ ਹੈ। ਜਿੱਥੇ ਹਰ ਕੋਈ ਭਾਰਤੀ ਸਿੰਘ ਨੂੰ ਮਾਂ ਬਣਨ ਦੀਆਂ ਵਧਾਈਆਂ ਦੇ ਰਿਹਾ ਹੈ, ਉੱਥੇ ਹੀ ਭਾਰਤੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਭਾਰਤੀ ਦੇ ਮਾਂ ਬਣਨ ਤੋਂ ਇੱਕ ਦਿਨ ਪਹਿਲਾਂ ਦਾ ਹੈ। ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਭਾਰਤੀ ਦੀ ਤਾਰੀਫ ਕਰ ਰਿਹਾ ਹੈ।
Image Source: Instagram
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ ਭਾਰਤੀ ਦੀ ਡਿਲੀਵਰੀ ਤੋਂ ਪਹਿਲਾਂ ਕੀਤੇ ਗਏ ਆਖਰੀ ਸ਼ੂਟ ਦੀ ਹੈ। ਇਸ ਵੀਡੀਓ ਦੇ ਵਿੱਚ ਭਾਰਤੀ ਆਪਣੇ ਪਤੀ ਹਰਸ਼ ਦਾ ਹੱਥ ਫੜ ਕੇ ਖੜੀ ਹੋਈ ਨਜ਼ਰ ਆ ਰਹੀ ਹੈ। ਇਸ ਵਿੱਚ ਹਰਸ਼ ਤੇ ਭਾਰਤੀ ਇੱਕ ਸ਼ੋਅ ਦੀ ਸ਼ੂਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਭਾਰਤੀ ਹਰਸ਼ ਨੂੰ ਜੱਫੀ ਪਾ ਕੇ ਕਹਿੰਦੀ ਹੈ, ਸਾਡਾ ਬੱਚਾ ਕਦੋਂ ਆਵੇਗਾ?
Image Source: Instagram
ਸ਼ਨੀਵਾਰ ਨੂੰ ਰਿਕਾਰਡ ਕੀਤੇ ਗਏ ਇਸ ਵੀਡੀਓ ਨੂੰ ਦੇਖ ਕੇ ਭਾਰਤੀ ਅਤੇ ਹਰਸ਼ ਦੇ ਫੈਨਜ਼ ਦੋਹਾਂ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਦਰਅਸਲ, ਡਿਲੀਵਰੀ ਤੋਂ ਇੱਕ ਦਿਨ ਪਹਿਲਾਂ ਤੱਕ ਕੰਮ ਕਰਨ ਲਈ ਭਾਰਤੀ ਦੇ ਫੈਨਜ ਉਸ ਦੇ ਜਜ਼ਬੇ ਦੀ ਤਾਰੀਫ ਕਰ ਰਹੇ ਹਨ।
ਹੋਰ ਪੜ੍ਹੋ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਘਰ 'ਚ ਆਇਆ ਨੰਨ੍ਹਾ ਮਹਿਮਾਨ
ਇੱਕ ਸੋਸ਼ਲ ਮੀਡੀਆ ਯੂਜ਼ਰਸ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਪਾਪਰਾਜ਼ੀ ਨੇ ਕੈਪਸ਼ਨ 'ਚ ਲਿਖਿਆ, ਭਾਰਤੀ ਸਿੰਘ ਨੂੰ ਸਲਾਮ ਕਿਉਂਕਿ ਉਹ ਕੱਲ ਤੱਕ ਕੰਮ ਕਰ ਰਹੀ ਸੀ। ਜਿਵੇਂ ਕਿ ਸ਼ਾਹਰੁਖ ਖਾਨ ਨੇ ਇੱਕ ਵਾਰ ਕਿਹਾ ਸੀ, ਤੁਹਾਡਾ ਕੰਮ ਤੁਹਾਡਾ ਧਰਮ ਹੈ।
Image Source: Instagram
ਜਿਵੇਂ ਹੀ ਇਹ ਵੀਡੀਓ ਸਾਹਮਣੇ ਆਇਆ, ਸੋਸ਼ਲ ਮੀਡੀਆ ਯੂਜ਼ਰਜ਼ ਲਗਾਤਾਰ ਭਾਰਤੀ ਅਤੇ ਉਨ੍ਹਾਂ ਦੇ ਜਜ਼ਬੇ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਤੇ ਕਮੈਂਟ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਭਾਰਤੀ ਨੂੰ ਸਲਾਮ ਲਿਖਿਆ, ਜਦੋਂ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਸੀਂ ਦਿਲ ਜਿੱਤ ਲਿਆ ਹੈ। ਹੋਰਨਾਂ ਯੂਜ਼ਰ ਨੇ ਲਿਖਿਆ, ਸ਼ਲਾਘਾਯੋਗ ਕੰਮ, ਜਦੋਂਕਿ ਇੱਕ ਹੋਰ ਯੂਜ਼ਰ ਨੇ ਭਾਰਤੀ ਨੂੰ ਰੌਕਸਟਾਰ ਦੱਸਦੇ ਹੋਏ ਲਿਖਿਆ, ਕੀ ਰੌਕਸਟਾਰ ਹੈ।
View this post on Instagram