ਭਾਰਤੀ ਸਿੰਘ ਦੀਆਂ ਕੁੱਤੇ ਨੇ ਕਢਾਈਆਂ ਚੀਕਾਂ, ਹਾਸਿਆਂ ਦੇ ਠਹਾਕੇ ਪਾਉਣ ਵਾਲੀ ਭਾਰਤੀ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

Reported by: PTC Punjabi Desk | Edited by: Shaminder  |  August 01st 2020 01:24 PM |  Updated: August 01st 2020 01:24 PM

ਭਾਰਤੀ ਸਿੰਘ ਦੀਆਂ ਕੁੱਤੇ ਨੇ ਕਢਾਈਆਂ ਚੀਕਾਂ, ਹਾਸਿਆਂ ਦੇ ਠਹਾਕੇ ਪਾਉਣ ਵਾਲੀ ਭਾਰਤੀ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

ਲਾਫਟਰ ਕਵੀਨ ਭਾਰਤੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਨ੍ਹਾਂ ਨੂੰ ਇੱਕ ਕੁੱਤਾ ਢਾਹ ਰਿਹਾ ਹੈ ਅਤੇ ਉਨ੍ਹਾਂ ਦੇ ਵਾਲਾਂ ਨੂੰ ਖਾਣ ਦੀ ਕੋਸ਼ਿਸ਼ ਕਰ ਰਿਹਾ ਹੈ ।ਜਿਸ ਤੋਂ ਬਾਅਦ ਕੁੱਤਾ ਨੂੰ ਹਟਾਉਣ ਲਈ ਉਹ ਚੀਕਦੀ ਚਿਲਾਉਂਦੀ ਹੈ ਪਰ ਕੁੱਤਾ ਉਨ੍ਹਾਂ ਦੇ ਵਾਲ ਲਾਹ ਕੇ ਖਾ ਜਾਂਦਾ ਹੈ । ਹਾਲਾਂ ਕਿ ਭਾਰਤੀ ਉਸ ਨੂੰ ਹਟਾਉਣ ਦੀ ਬੜੀ ਕੋਸ਼ਿਸ਼ ਕਰਦੀ ਹੈ ਪਰ ਇਹ ਕੁੱਤਾ ਨਹੀਂ ਹਟਦਾ ਅਤੇ ਉਨ੍ਹਾਂ ਦੇ ਵਾਲ ਪੁੱਟ ਦਿੰਦਾ ਹੈ ਅਤੇ ਉਨ੍ਹਾਂ ਦਾ ਰਬੜ ਬੈਂਡ ਖਾ ਜਾਂਦਾ ਹੈ ।

https://www.instagram.com/p/CDVR9DrJsNZ/?utm_source=ig_web_copy_link

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕੁੱਤਾ ਕਿਵੇਂ ਭਾਰਤੀ ਦੇ ਘਰ ਆ ਗਿਆ । ਦਰਅਸਲ ਇਹ ਉਨ੍ਹਾਂ ਦਾ ਪਾਲਤੂ ਕੁੱਤਾ ਗੋਗੋ ਹੈ । ਜਿਸ ਨਾਲ ਮਸਤੀ ਕਰਦੀ ਹੋਈ ਭਾਰਤੀ ਸਿੰਘ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CDOa_6ZhABZ/

ਦੱਸ ਦਈਏ ਕਿ ਅੰਮ੍ਰਿਤਸਰ ਦੀ ਜੰਮਪਲ ਭਾਰਤੀ ਸਿੰਘ ਦੇ ਪਿਤਾ ਦੀ ਮੌਤ ਉਦੋਂ ਹੋ ਗਈ ਸੀ ਜਦੋਂ ਉਹ ਬਹੁਤ ਹੀ ਛੋਟੇ ਸਨ । ਜਿਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਹੀ ਉਨ੍ਹਾਂ ਦੀ ਦੇਖਭਾਲ ਕੀਤੀ ਅਤੇ ਭਾਰਤੀ ਨੂੰ ਪੜਾਇਆ ਲਿਖਾਇਆ ।

https://www.instagram.com/p/CDLcZJfBJB_/

ਭਾਰਤੀ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਦੀ ਮਾਂ ਨੇ ਬੜੇ ਹੀ ਮੁਸ਼ਕਿਲ ਹਾਲਾਤਾਂ ‘ਚ ਉਨ੍ਹਾਂ ਨੂੰ ਪਾਲਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network