ਭਾਰਤੀ ਸਿੰਘ ਬੇਟੇ ਗੋਲਾ ਦੇ ਨਾਲ ਏਅਰਪੋਰਟ ‘ਤੇ ਹੋਈ ਸਪਾਟ, ਗੋਲਾ ਨੇ ਹੱਥ ਜੋੜ ਕੇ ਕਿਹਾ ‘ਜੈ ਸ਼੍ਰੀ ਕ੍ਰਿਸ਼ਨਾ’
ਭਾਰਤੀ ਸਿੰਘ (Bharti Singh) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ।ਉਨ੍ਹਾਂ ਦੀਆਂ ਆਪਣੇ ਕਿਊਟ ਬੇਟੇ (Cute Son) ਗੋਲਾ (Gola) ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਭਾਰਤੀ ਸਿੰਘ ਨੂੰ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਹੈ । ਜਿੱਥੇ ਕਾਮੇਡੀਅਨ ਆਪਣੇ ਪੁੱਤਰ ਗੋਲਾ ਦੇ ਨਾਲ ਨਜ਼ਰ ਆਈ ।
Image Source : Instagram
ਹੋਰ ਪੜ੍ਹੋ : 128 ਘੰਟਿਆਂ ਬਾਅਦ ਮਲਬੇ ਹੇਠਾਂ ਦੱਬੇ ਨਵਜਾਤ ਬੱਚੇ ਨੂੰ ਜਿਉਂਦਾ ਕੱਢਿਆ ਗਿਆ, ਵੇਖੋ ਵੀਡੀਓ
ਪੈਪਰਾਜੀਸ ‘ਚ ਗੋਲੇ ਦੀਆਂ ਤਸਵੀਰਾਂ ਲੈਣ ਦੀ ਹੋੜ
ਭਾਰਤੀ ਸਿੰਘ ਦੀ ਏਅਰਪੋਰਟ ‘ਤੇ ਆਉਣ ਦੀ ਖ਼ਬਰ ਜਿਉਂ ਹੀ ਪੈਪਰਾਜੀਸ ਨੂੰ ਮਿਲੀ ਤਾਂ ਉਨ੍ਹਾਂ ‘ਚ ਗੋਲਾ ਦੀਆਂ ਤਸਵੀਰਾਂ ਲੈਣ ਦੀ ਹੋੜ ਜਿਹੀ ਲੱਗ ਗਈ । ਭਾਰਤੀ ਸਿੰਘ ਨੇ ਵੀ ਪੈਪਰਾਜ਼ੀਸ ਦੇ ਨਾਲ ਖੂਬ ਮਸਤੀ ਕੀਤੀ । ਸੋਸ਼ਲ ਮੀਡੀਆ ‘ਤੇ ਭਾਰਤੀ ਸਿੰਘ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਨੂੰ ਵੀ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ ।
Image Source : Google
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਦੇ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵੈਲੇਂਨਟਾਈਨ ਡੇਅ ਦੀ ਵਧਾਈ
ਜੈ ਸ਼੍ਰੀ ਕ੍ਰਿਸ਼ਨਾ ਕਰਨ ‘ਤੇ ਹੱਥ ਜੋੜ ਕੇ ਗੋਲਾ ਨੇ ਦਿੱਤਾ ਜਵਾਬ
ਗੋਲਾ (Gola)ਦੇ ਇਸ ਕਿਊੇਟ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਗੋਲਾ ਦੀਆਂ ਤਸਵੀਰਾਂ ਲੈਣ ਆਏ ਪੈਪਰਾਜ਼ੀਸ ਨੇ ਜਦੋਂ ਗੋਲਾ ਨੂੰ ਜੈ ਸ਼੍ਰੀ ਕ੍ਰਿਸ਼ਨ ਗੋਲਾ ਆਖਿਆ ਤਾਂ ਗੋਲਾ ਨੇ ਵੀ ਹੱਥ ਜੋੜ ਕੇ ਇਸ ਦਾ ਜਵਾਬ ਦਿੱਤਾ । ਗੋਲਾ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।
Image Source : Instagram
ਇੱਕ ਪ੍ਰਸ਼ੰਸਕ ਨੇ ਲਿਖਿਆ ‘ਬੇਬੀ ਅਤੇ ਮੰਮੀ ਦੋਨੋਂ ਬਹੁਤ ਪਿਆਰੇ ਹਨ । ਭਾਰਤੀ ਜਾਣਦੀ ਹੈ ਕਿ ਕਿਸ ਤਰ੍ਹਾਂ ਜ਼ਮੀਨ ਦੇ ਨਾਲ ਜੁੜੇ ਰਹਿਣਾ ਹੈ ਅਤੇ ਲੋਕਾਂ ਦਾ ਦਿਲ ਜਿੱਤਣਾ ਹੈ । ਇਸ ਤੋਂ ਇਲਾਵਾ ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਕਿੰਨਾ ਪਿਆਰਾ ਹੈ…ਅਜਿਹਾ ਦੋਸਤਾਨਾ ਵਰਤਾਅ ਅਤੇ ਨਿਮਰਤਾ ਨਾਲ ਭਰਪੂਰ ਪਰਿਵਾਰ, ਭਾਰਤੀ ਅਤੇ ਪਿਆਰਾ ਬੇਟਾ। ਭਗਵਾਨ ਭਲਾ ਕਰੇ’। ਇੱਕ ਹੋਰ ਨੇ ਲਿਖਿਆ ‘ਜੈ ਸ਼੍ਰੀ ਕ੍ਰਿਸ਼ਨਾ, ਓਹ ਸੋ ਕਿਊਟ, ਮੰਮੀ ਵਰਗਾ’ ।
View this post on Instagram