ਭਾਰਤੀ ਸਿੰਘ ਨੇ 'ਹੁਨਰਬਾਜ਼' ਦੇ ਸੈੱਟ 'ਤੇ ਦਿਖਾਈ ਆਪਣੇ ਬੇਟੇ ਦੀ ਪਹਿਲੀ ਝਲਕ
ਕੁਝ ਦਿਨ ਪਹਿਲਾਂ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਆਪਣੇ ਬੇਟੇ ਦਾ ਸਵਾਗਤ ਕੀਤਾ ਸੀ। ਬੇਟੇ ਦੇ ਜਨਮ ਤੋਂ ਪਹਿਲਾਂ ਦੋਵੇਂ ਟੀਵੀ ਸ਼ੋਅ ਹੁਨਰਬਾਜ਼ ਨੂੰ ਹੋਸਟ ਕਰ ਰਹੇ ਸਨ। ਹਾਲਾਂਕਿ, ਇਨ੍ਹੀਂ ਦਿਨੀਂ ਭਾਰਤੀ ਘਰ ਵਿੱਚ ਰਹਿ ਕੇ ਆਪਣੇ ਬੇਟੇ ਦੀ ਪੂਰੀ ਦੇਖਭਾਲ ਕਰ ਰਹੀ ਹੈ ਅਤੇ ਸ਼ੋਅ ਵਿੱਚ ਉਸਦੀ ਜਗ੍ਹਾ ਸੁਰਭੀ ਚੰਦਨਾ ਨਜ਼ਰ ਆ ਰਹੀ ਹੈ। ਇਸ ਦੌਰਾਨ ਭਾਰਤੀ ਨੇ ਆਪਣੇ ਬੇਟੇ ਨਾਲ ਸ਼ੋਅ 'ਚ ਵਾਪਸੀ ਕੀਤੀ ਹੈ। ਭਾਰਤੀ ਦਾ ਆਪਣੇ ਬੇਟੇ ਦੇ ਨਾਲ ਨਜ਼ਰ ਆਉਣ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ‘ਚ ਕਰੀਨਾ ਤੇ ਕਰਿਸ਼ਮਾ ਦੇ ਕੱਪੜਿਆਂ ਦੀਆਂ ਕੀਮਤਾਂ ਸੁਣਕੇ ਉੱਡ ਜਾਣਗੇ ਤੁਹਾਡੇ ਹੋਸ਼
image source instagram
ਦਰਅਸਲ, ਕਾਮੇਡੀਅਨ ਭਾਰਤੀ ਇੱਕ ਵੀਡੀਓ ਕਾਲ ਰਾਹੀਂ ਹੁਨਰਬਾਜ਼ ਦੇ ਸੈੱਟ 'ਤੇ ਸ਼ਾਮਲ ਹੋਈ ਸੀ। ਸ਼ੋਅ ਦੇ ਮੇਕਰਸ ਨੇ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਅਤੇ ਖੁਲਾਸਾ ਕੀਤਾ ਕਿ ਹਰ ਕੋਈ ਭਾਰਤੀ ਨੂੰ ਬਹੁਤ ਮਿਸ ਕਰ ਰਿਹਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਨੂੰ ਲੈ ਕੇ ਕੁਝ ਗੱਲਾਂ ਚੱਲ ਰਹੀਆਂ ਹਨ ਅਤੇ ਤੁਰੰਤ ਹੀ ਭਾਰਤੀ ਸਕ੍ਰੀਨ 'ਤੇ ਆ ਜਾਂਦੀ ਹੈ।
ਹੋਰ ਪੜ੍ਹੋ : ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ 'ਤੇ ਬਣੇ ਮੀਮ ਨੂੰ ਦੇਖ ਕੇ ਟਾਈਗਰ ਸ਼ਰਾਫ ਵੀ ਨਹੀਂ ਰੋਕ ਪਾਏ ਆਪਣਾ ਹਾਸਾ
image source instagram
ਅਸਲ 'ਚ ਮਿਥੁਨ ਦਾ ਸੁਰਭੀ ਚੰਦਨਾ ਨੂੰ ਕਹਿ ਰਹੇ ਹਨ ਕਿ ਜਿਸ ਨੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਸੀ, ਉਸ ਦਾ ਹੁਣੇ-ਹੁਣੇ ਉਸਦੇ ਬੱਚਾ ਹੋਇਆ ਹੈ ਅਤੇ ਉਹ ਅਜੇ ਘਰ 'ਚ ਹੈ ਅਤੇ ਇਸ ਲਈ ਮੈਂ ਸ਼ਾਂਤੀ ਨਾਲ ਸਮਾਂ ਬਿਤਾ ਰਿਹਾ ਹਾਂ। ਕੁਝ ਹੀ ਦੇਰ 'ਚ ਭਾਰਤੀ ਸਾਹਮਣੇ ਆ ਕੇ ਕਹਿੰਦੀ ਹੈ, 'ਇੱਥੇ ਮੈਂ ਬੱਚੇ ਨਾਲ ਖੇਡ ਰਹੀ ਹਾਂ ਤੇ ਉਥੇ ਤੁਹਾਡੀ ਆਪਣੀ ਖੇਡ ਚੱਲ ਰਹੀ ਹੈ। ਤੁਸੀਂ ਕੀ ਕਰ ਰਹੇ ਹੋ ਸਰ? ਇਹ ਕੁੜੀ (ਸੁਰਭੀ ਚੰਦਨਾ) ਤੁਹਾਡੇ ਤੋਂ ਘੱਟੋ-ਘੱਟ 62 ਸਾਲ ਛੋਟੀ ਹੋਵੇਗੀ। ਇਸ ਗੱਲਬਾਤ ਦੌਰਾਨ ਹੀ ਭਾਰਤੀ ਆਪਣੇ ਬੇਟੇ ਨੂੰ ਗੋਦ 'ਚ ਲੈਂਦੀ ਹੈ ਅਤੇ ਹਰ ਕੋਈ ਖੁਸ਼ੀ 'ਚ ਉੱਛਲ ਪੈਂਦਾ ਹੈ। ਸਾਰੇ ਬੱਚੇ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਹਨ। ਹਰ ਕੋਈ ਭਾਰਤੀ ਅਤੇ ਉਸ ਦੇ ਬੱਚੇ ਨੂੰ ਸ਼ੁਭਕਾਮਨਾਵਾਂ ਦੇ ਰਿਹਾ ਹੈ। ਇਸ ਦੌਰਾਨ ਕਰਨ ਜੌਹਰ ਨੇ ਵੀ ਵਧਾਈ ਦਿੱਤੀ ਅਤੇ ਆਪਣੇ ਹੀ ਅੰਦਾਜ਼ 'ਚ ਬੱਚੇ ਲਈ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਭਾਰਤੀ ਇਸ ਵੀਡੀਓ ਚ ਕਹਿੰਦੀ ਹੈ ਕਿ ਬੇਟਾ ਰੋ ਨਾ ਤੈਨੂੰ ਵੀ ਮਾਮੂ ਹੀ ਇੰਡਸਟਰੀ ‘ਚ ਲਾਂਚ ਕਰੇਗਾ। ਇਸ ਦੌਰਾਨ ਭਾਰਤੀ ਨੇ ਆਪਣੇ ਬੇਟੇ ਦਾ ਚਿਹਰਾ ਨਹੀਂ ਦਿਖਾਇਆ। ਪ੍ਰਸ਼ੰਸਕ ਵੀ ਭਾਰਤੀ ਅਤੇ ਹਰਸ਼ ਦੇ ਬੇਟੇ ਦੀ ਇੱਕ ਝਲਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
View this post on Instagram