ਭਾਰਤੀ ਸਿੰਘ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਬੇਟੇ ਦੀ ਤਸਵੀਰ, ਪਿਆਰ ਜਤਾਉਂਦੇ ਹੋਏ ਕਿਹਾ- 'ਲਾਈਫ ਲਾਈਨ'

Reported by: PTC Punjabi Desk | Edited by: Lajwinder kaur  |  April 25th 2022 10:52 AM |  Updated: April 25th 2022 10:52 AM

ਭਾਰਤੀ ਸਿੰਘ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਬੇਟੇ ਦੀ ਤਸਵੀਰ, ਪਿਆਰ ਜਤਾਉਂਦੇ ਹੋਏ ਕਿਹਾ- 'ਲਾਈਫ ਲਾਈਨ'

ਹਾਸਿਆਂ ਦੀ ਰਾਣੀ ਯਾਨੀ ਕਿ ਭਾਰਤੀ ਸਿੰਘ ਜੋ ਕਿ ਇਸ ਮਹੀਨੇ ਹੀ ਮੰਮੀ ਬਣੀ ਹੈ। ਭਾਰਤੀ ਨੇ ਬੱਚੇ ਦੇ ਜਨਮ ਤੋਂ 12 ਦਿਨ ਬਾਅਦ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ।

Bharti Singh shares first picture of baby boy 'Gola', calls him ‘lifeline' Image Source: Instagram

ਇਸ ਸਬੰਧੀ ਭਾਰਤੀ ਨੇ ਕਿਹਾ ਸੀ ਕਿ ਉਹ ਸਿਰਫ਼ ਸਕਾਰਾਤਮਕ ਚੀਜ਼ਾਂ 'ਤੇ ਧਿਆਨ ਦੇ ਰਹੀ ਹੈ। ਜਿਵੇਂ ਹੀ ਉਸ ਨੂੰ ਕੰਮ ਤੋਂ ਸਮਾਂ ਮਿਲਦਾ ਹੈ, ਉਹ ਬੱਚੇ ਨਾਲ ਪੂਰਾ ਸਮਾਂ ਬਿਤਾਉਂਦੀ ਹੈ। ਭਾਰਤੀ ਨੇ ਆਪਣੇ ਬਲੌਗ ਵਿੱਚ ਪੂਰੇ ਦਿਨ ਦੀ ਰੁਟੀਨ ਵੀ ਦੱਸੀ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਬੱਚੇ ਨਾਲ ਦਿਨ ਕਿਵੇਂ ਬੀਤਦਾ ਹੈ, ਪਤਾ ਹੀ ਨਹੀਂ ਲੱਗਦਾ। ਹੁਣ ਭਾਰਤੀ ਨੇ ਪਹਿਲੀ ਵਾਰ ਆਪਣੇ ਇੰਸਟਾਗ੍ਰਾਮ 'ਤੇ ਬੇਟੇ ਦੀ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ।

ਹੋਰ ਪੜ੍ਹੋ : ਅਮਰਿੰਦਰ ਗਿੱਲ ਦੇ ਪ੍ਰਸ਼ੰਸਕਾਂ ਲਈ ਚੰਗੀ ਖਬਰ ! ‘ਛੱਲਾ ਮੁੜਕੇ ਨਹੀਂ ਆਇਆ’ ਫ਼ਿਲਮ ਦੇ ਡਾਇਰੈਕਸ਼ਨ ‘ਚ ਕਰਨ ਜਾ ਰਹੇ ਨੇ ਡੈਬਿਊ

ਭਾਰਤੀ ਨੇ ਆਪਣੇ ਪੁੱਤਰ ਨੂੰ ਸੀਨੇ ਦੇ ਨਾਲ ਲਾਇਆ ਹੋਇਆ ਹੈ। ਮਮਤਾ ਦੇ ਨਾਲ ਭਰੀ ਇਹ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਤਸਵੀਰ ਚ ਵੀ ਉਨ੍ਹਾਂ ਨੇ ਆਪਣੇ ਪੁੱਤਰ ਦਾ ਚਿਹਰਾ ਨਹੀਂ ਦਿਖਾਇਆ ਹੈ। ਇਸ ਦੇ ਨਾਲ ਭਾਰਤੀ ਨੇ ਕੈਪਸ਼ਨ 'ਚ ਲਿਖਿਆ- 'ਲਾਈਫ ਲਾਈਨ।' ਭਾਰਤੀ ਨੇ ਗੁਲਾਬੀ ਰੰਗ ਦਾ ਆਊਟਫਿੱਟ ਪਾਇਆ ਹੋਇਆ ਹੈ। ਇਹੀ ਤਸਵੀਰ ਉਨ੍ਹਾਂ ਨੇ ਆਪਣੇ ਬਲੌਗ 'ਚ ਵੀ ਸ਼ੇਅਰ ਕੀਤੀ ਹੈ।

Bharti Singh shares first picture of baby boy 'Gola', calls him ‘lifeline' Image Source: Instagram

ਗੌਹਰ ਖ਼ਾਨ ਨੇ ਭਾਰਤੀ ਦੀ ਪੋਸਟ 'ਤੇ ਲਿਖਿਆ- 'ਤੁਹਾਡੇ ਲਈ ਬਹੁਤ ਖੁਸ਼ ਹਾਂ। ਰੱਬ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ।’ ਨੇਹਾ ਭਸੀਨ ਨੇ ਟਿੱਪਣੀ ਕੀਤੀ, ‘ਰੱਬ ਭਲਾ ਕਰੇ।’ ਇਸ ਤੋਂ ਇਲਾਵਾ ਕਈ ਹੋਰ ਕਲਾਕਾਰ ਨੇ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਤਿੰਨ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ।

Bharti Singh shares first picture of baby boy 'Gola', calls him ‘lifeline' Image Source: Instagram

ਭਾਰਤੀ ਇਸ ਸਮੇਂ ਰਿਐਲਿਟੀ ਸ਼ੋਅ 'ਖਤਰਾ ਖਤਰਾ ਖਤਰਾ' ਨੂੰ ਹੋਸਟ ਕਰ ਰਹੀ ਹੈ। ਪਾਪਾਰਾਜ਼ੀ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ ਸੀ ਕਿ ਉਹ ਜਲਦ ਹੀ ਬੇਟੇ ਦਾ ਚਿਹਰਾ ਵੀ ਰਵੀਲ ਕਰੇਗੀ। ਤੁਹਾਨੂੰ ਦੱਸ ਦੇਈਏ ਕਿ 3 ਅਪ੍ਰੈਲ ਨੂੰ ਭਾਰਤੀ ਸਿੰਘ ਦੇ ਪਤੀ ਹਰਸ਼ ਨੇ ਇੱਕ ਪੋਸਟ ਸ਼ੇਅਰ ਕਰਕੇ ਦੱਸਿਆ ਸੀ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਸੋਸ਼ਲ ਮੀਡੀਆ ਉੱਤੇ ਭਾਰਤੀ ਸਿੰਘ ਦੀ ਚੰਗੀ ਫੈਨ ਫਾਲਵਿੰਗ ਹੈ। ਤਾਂਹੀ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਉਨ੍ਹਾਂ ਦੇ ਪੁੱਤਰ ਦਾ ਚਿਹਰਾ ਦੇਖਣ ਲਈ ਬੇਤਾਬ ਨੇ।

ਹੋਰ ਪੜ੍ਹੋ : ਰਣਜੀਤ ਬਾਵਾ ਦੇ ਪ੍ਰਸ਼ੰਸਕਾਂ ਲਈ ਇੱਕ ਹੋਰ ਖੁਸ਼ਖਬਰੀ, ਸਾਹਮਣੇ ਆਈ ਫ਼ਿਲਮ ‘ਪ੍ਰਾਹੁਣਾ-2’ ਦੀ ਰਿਲੀਜ਼ ਡੇਟ

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network