ਭਾਰਤੀ ਸਿੰਘ ਨਹੀਂ ਭੁੱਲ ਸਕਦੀ 2018 ,ਇਨ੍ਹਾਂ ਘਟਨਾਵਾਂ ਨੇ ਬਦਲੀ ਜ਼ਿੰਦਗੀ,ਵੇਖੋ ਵੀਡਿਓ 

Reported by: PTC Punjabi Desk | Edited by: Shaminder  |  December 31st 2018 06:08 PM |  Updated: December 31st 2018 06:08 PM

ਭਾਰਤੀ ਸਿੰਘ ਨਹੀਂ ਭੁੱਲ ਸਕਦੀ 2018 ,ਇਨ੍ਹਾਂ ਘਟਨਾਵਾਂ ਨੇ ਬਦਲੀ ਜ਼ਿੰਦਗੀ,ਵੇਖੋ ਵੀਡਿਓ 

ਲਾਫਟਰ ਕੁਈਨ ਭਾਰਤੀ ਸਿੰਘ ਲਈ 2018 ਬੇਹੱਦ ਖਾਸ ਰਿਹਾ ਹੈ । ਇਸੇ ਸਾਲ ਭਾਰਤੀ ਹਰਸ਼ ਲਿੰਬਾਚਿਆ ਨਾਲ ਵਿਆਹ ਦੇ ਬੰਧਨ 'ਚ ਬੱਝੀ । ਇਸੇ ਸਾਲ ਉਨ੍ਹਾਂ ਦੁਨੀਆਂ ਦੀ ਹਰ ਖੁਸ਼ੀ ਮਿਲੀ ।ਭਾਰਤੀ ਸਿੰਘ ਨੇ ਆਪਣੀਆਂ ਇਸ ਸਾਲ ਦੀਆਂ ਯਾਦਾਂ ਨੂੰ ਮੁੜ ਤੋਂ ਰਿਵਾਇੰਡ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।

ਹੋਰ ਵੇਖੋ  :ਗਾਇਕ ਰੌਸ਼ਨ ਪ੍ਰਿੰਸ, ਨਛੱਤਰ ਗਿੱਲ ਤੇ ਇੰਦਰਜੀਤ ਨਿੱਕੂ ਨਵੇਂ ਸਾਲ ‘ਚ ਕਰਨਗੇ ਕੁਝ ਖਾਸ, ਦੇਖੋ ਵੀਡਿਓ

https://www.instagram.com/p/Br_5iZGhgU-/

ਇਸ ਵੀਡਿਓ 'ਚ ਉਨ੍ਹਾਂ ਨੇ ਸਾਲ 2018 ਦੀਆਂ ਯਾਦਾਂ ਨੂੰ ਸਮੇਟਿਆ ਹੈ ਅਤੇ ਇਸ ਦਾ ਇੱਕ ਵੀਡਿਓ ਬਣਾ ਕੇ ਆਪਣੇ ਖੁਸ਼ਨੁਮਾ ਪਲਾਂ ਨੂੰ ਆਪਣੇ ਫੈਨਸ ਨਾਲ ਸਾਂਝਾ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਸ਼ੋਅ ਬਾਰੇ ਲਿਖਿਆ ਕਿ ਆਈਜੀਟੀ ਸ਼ੋਅ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਅਤੇ ਇਸ ਸਾਲ ਦੇ ਅੰਤ ਅਤੇ ਸਾਲ ਦੇ ਆਖਰੀ ਦਿਨ ਕੁਝ ਯਾਦਗਾਰ ਅਤੇ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ , ਇਸ ਸ਼ੋਅ ਨਾਲ ਜੁੜੀਆਂ ਹੋਈਆਂ ।

ਇਸ ਮੌਕੇ ਉਨ੍ਹਾਂ ਨੇ ਆਪਣੇ ਸ਼ੋਅ ਦੀ ਟੀਮ ,ਆਪਣੇ ਫੈਨਸ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ ਇਸ ਸਾਲ ਨੂੰ ਬਿਹਤਰ ਬਨਾਉਣ ਲਈ ਸਹਿਯੋਗ ਦੇਣ ਲਈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network