ਕਾਮੇਡੀਅਨ ਭਾਰਤੀ ਸਿੰਘ ਦਾ ਮੈਟਰਨਿਟੀ ਫੋਟੋਸ਼ੂਟ ਛਾਇਆ ਸੋਸ਼ਲ ਮੀਡੀਆ ‘ਤੇ, ਬਹੁਤ ਜਲਦ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ
ਮਾਂ ਬਣਨ ਹਰ ਔਰਤ ਲਈ ਇੱਕ ਬਹੁਤ ਹੀ ਖ਼ਾਸ ਅਹਿਸਾਸ ਹੁੰਦਾ ਹੈ। ਇਸ ਖ਼ੂਬਸੂਰਤ ਅਹਿਸਾਸ 'ਚ ਏਨੀਂ ਦਿਨੀਂ ਲੰਘ ਰਹੀ ਹੈ ਕਾਮੇਡੀ ਦੀ ਰਾਣੀ ਭਾਰਤੀ ਸਿੰਘ Bharti Singh । ਜੀ ਹਾਂ ਕਾਮੇਡੀਅਨ ਭਾਰਤੀ ਸਿੰਘ ਆਪਣੇ ਲੇਖਕ ਪਤੀ ਹਰਸ਼ ਲਿੰਬਾਚੀਆ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਦੀ ਉਡੀਕ ਕਰ ਰਹੀ ਹੈ। ਕੁਝ ਮਹੀਨੇ ਪਹਿਲਾਂ, ਜੋੜੀ ਨੇ ਆਪਣੇ ਯੂਟਿਊਬ ਪੇਜ 'ਤੇ ਇਕ ਵਿਸ਼ੇਸ਼ ਬਲਾਗ ਵਿਚ ਇਸ ਖ਼ਬਰ ਦਾ ਐਲਾਨ ਕੀਤਾ ਸੀ। ਅਪ੍ਰੈਲ ਦੇ ਪਹਿਲੇ ਹਫ਼ਤੇ ਇਹ ਜੋੜਾ ਨੰਨ੍ਹੇ ਮਹਿਮਾਨ ਦਾ ਸਵਾਗਤ ਕਰੇਗਾ। ਹੁਣ ਭਾਰਤੀ ਸਿੰਘ ਨੇ ਆਪਣੇ ਮੈਟਰਨਿਟੀ ਸ਼ੂਟ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ (Bharti Singh shared Her Gorgeous Maternity Shoot)।
Image Source: Instagram
ਹੋਰ ਪੜ੍ਹੋ : ਅਦਾਕਾਰਾ ਭਾਗਿਆਸ਼੍ਰੀ ਦਾ ਪਤੀ ਹਿਮਾਲਿਆ ਨਾਲ ਰੋਮਾਂਟਿਕ ਵੀਡੀਓ ਹੋਇਆ ਵਾਇਰਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ
ਇੰਸਟਾਗ੍ਰਾਮ ਅਕਾਉਂਟ ਉੱਤੇ ਭਾਰਤੀ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਹੈ, "ਆਉਣ ਵਾਲੇ ਬੇਬੀ ਦੀ ਮੰਮੀ।" ਕਾਮੇਡੀਅਨ ਭਾਰਤੀ ਆਪਣੀਆਂ ਸਾਰੀਆਂ ਤਸਵੀਰਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਤਸਵੀਰਾਂ 'ਚ ਉਹ ਸਟਾਈਲਿਸ਼ ਗਾਊਨ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਹ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਪੋਸਟ ਉੱਤੇ ਵੱਡੀ ਗਿਣਤੀ 'ਚ ਲਾਈਕਸ ਤੇ ਕਮੈਂਟ ਆ ਰਹੇ ਹਨ। ਹਰ ਕੋਈ ਭਾਰਤੀ ਦੀ ਤਾਰੀਫਾਂ ਕਰ ਰਹੇ ਹਨ।
Image Source: Instagram
ਦੱਸ ਦਈਏ ਗਰਭ ਅਵਸਥਾ ਦੌਰਾਨ ਵੀ ਭਾਰਤੀ ਨੇ ਕੰਮ ਤੋਂ ਬ੍ਰੇਕ ਨਹੀਂ ਲਿਆ ਹੈ। ਪ੍ਰੈਗਨੈਂਟ ਹੋਣ ਦੇ ਬਾਵਜੂਦ ਭਾਰਤੀ ਸਿੰਘ ਨੇ ਪਤੀ ਹਰਸ਼ ਦੇ ਨਾਲ ਕਈ ਟੀਵੀ ਸ਼ੋਅਸ ਨੂੰ ਹੋਸਟ ਕਰਦੀ ਨਜ਼ਰ ਆਈ, ਅਤੇ ਆਪਣੇ ਅੰਦਾਜ਼ ਦੇ ਨਾਲ ਦਰਸ਼ਕਾਂ ਨੂੰ ਹਸਾਉਂਦੀ ਨਜ਼ਰ ਆਈ । ਉਹ ਆਪਣੇ ਪਤੀ ਹਰਸ਼ ਦੇ ਨਾਲ ਹੁਨਰਬਾਜ਼ - ਦੇਸ਼ ਕੀ ਸ਼ਾਨ ਦੀ ਮੇਜ਼ਬਾਨੀ ਕਰ ਰਹੀ ਹੈ।
ਭਾਰਤੀ ਸਿੰਘ ਦਰਸ਼ਕਾਂ 'ਚ 'ਲੱਲੀ' ਦੇ ਨਾਂ ਨਾਲ ਕਾਫੀ ਮਸ਼ਹੂਰ ਹੈ। ਇਸ ਤੋਂ ਇਲਾਵਾ ਉਸ ਨੂੰ 'ਦਿ ਕਪਿਲ ਸ਼ਰਮਾ ਸ਼ੋਅ' ਦੇ ਟਿੱਲੀ ਯਾਦਵ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਾਮੇਡੀ ਸਰਕਸ, ਕਾਮੇਡੀ ਨਾਈਟ ਵਿਦ ਕਪਿਲ ਸ਼ਰਮਾ ਅਤੇ ਦਿ ਕਪਿਲ ਸ਼ਰਮਾ ਸ਼ੋਅ ਵਿੱਚ ਭਾਰਤੀ ਦੀ ਮੌਜੂਦਗੀ ਨੇ ਦਰਸ਼ਕਾਂ ਦਾ ਕਾਫੀ ਮਨੋਰੰਜਨ ਕੀਤਾ।
View this post on Instagram