ਬੇਟੇ ਦੇ ਜਨਮ ਤੋਂ 12 ਦਿਨਾਂ ਬਾਅਦ ਕੰਮ 'ਤੇ ਪਰਤੀ ਭਾਰਤੀ ਸਿੰਘ, ਕਿਹਾ- ਅੱਜ ਮੈਂ ਬਹੁਤ ਰੋਈ ਹਾਂ
ਭਾਰਤੀ ਸਿੰਘ ਕੁਝ ਦਿਨ ਪਹਿਲਾਂ ਹੀ ਮਾਂ ਬਣੀ ਹੈ ਅਤੇ ਇਸ ਕਾਰਨ ਉਸ ਨੇ ਸ਼ੋਅ 'ਹੁਨਰਬਾਜ਼' ਨੂੰ ਹੋਸਟ ਕਰਨ ਤੋਂ ਬ੍ਰੇਕ ਲੈ ਲਿਆ ਹੈ। ਪਰ ਹੁਣ 12 ਦਿਨਾਂ ਬਾਅਦ ਭਾਰਤੀ ਕੰਮ 'ਤੇ ਪਰਤ ਆਈ ਹੈ। ਭਾਰਤੀ ਨੇ ਸੈੱਟ 'ਤੇ ਮੀਡੀਆ ਫੋਟੋਗ੍ਰਾਫਰਾਂ ਨਾਲ ਗੱਲਬਾਤ ਕੀਤੀ। ਭਾਰਤੀ ਦਾ ਕਹਿਣਾ ਹੈ ਕਿ ਮੈਂ ਅੱਜ ਬਹੁਤ ਰੋਈ ਕਿਉਂਕਿ 12 ਦਿਨਾਂ ਦਾ ਬੇਟਾ ਅਤੇ ਮੈਂ ਕੰਮ ਲਈ ਆਉਣਾ ਸੀ। ਪਰ ਕੀ ਕਰੀਏ, ਕੰਮ ਤਾਂ ਕੰਮ ਹੈ। ਇਸ ਤੋਂ ਬਾਅਦ ਭਾਰਤੀ ਕਹਿੰਦੀ ਹੈ ਕਿ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਮਿਠਾਈ ਖੁਆਉਣੀ ਹੈ। ਭਾਰਤੀ ਦੇ ਚਿਹਰੇ 'ਤੇ ਖੁਸ਼ੀ ਦੇ ਨਾਲ-ਨਾਲ ਬੱਚੇ ਨੂੰ ਘਰ ਛੱਡਣ ਦੀ ਬੇਚੈਨੀ ਵੀ ਸਾਫ ਨਜ਼ਰ ਆ ਰਹੀ ਸੀ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : 'Billo vs Dhillon': ਬਿੰਨੂ ਢਿੱਲੋਂ ਤੇ ਯੁਵਰਾਜ ਹੰਸ ਵੱਲੋਂ ਦਿੱਤਾ ਗਿਆ ਹਾਸਿਆਂ ਭਰਿਆ ‘ਤਲਾਕ’ ਦਾ ਸੱਦਾ ਪੱਤਰ
ਜਦੋਂ ਭਾਰਤੀ ਨੂੰ ਦੁਬਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਬਹੁਤ-ਬਹੁਤ ਵਧਾਈਆਂ। ਪ੍ਰਸ਼ੰਸਕ ਭਾਰਤੀ ਦੀ ਤਾਰੀਫ ਕਰ ਰਹੇ ਹਨ। ਤੁਸੀਂ ਦੇਖੋਗੇ ਕਿ ਹਰ ਕੋਈ ਭਾਰਤੀ ਦੇ ਸਮਰਪਣ ਅਤੇ ਉਸ ਦੇ ਸਖ਼ਤ ਫੈਸਲੇ ਦਾ ਸਮਰਥਨ ਕਰ ਰਿਹਾ ਹੈ।
Image Source: Instagram
ਹੋਰ ਪੜ੍ਹੋ : ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਦੇ ਬੇਟੇ ਦੀ ਸਿਹਤ ਵਿਗੜੀ, ਕਰਵਾਇਆ ਹਸਪਤਾਲ 'ਚ ਭਰਤੀ
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਨੇ ਪ੍ਰੈਗਨੈਂਸੀ ਦੇ ਆਖਰੀ ਦਿਨ ਤੱਕ ਸ਼ੋਅ 'ਹੁਨਰਬਾਜ਼' 'ਚ ਕੰਮ ਕੀਤਾ ਸੀ। ਇੰਨਾ ਹੀ ਨਹੀਂ, ਉਹ ਪਹਿਲੀ ਭਾਰਤੀ ਐਂਕਰ ਅਤੇ ਹੋਸਟ ਸੀ ਜਿਸ ਨੇ ਗਰਭ ਅਵਸਥਾ ਦੌਰਾਨ ਹੋਸਟ ਅਤੇ ਐਂਕਰਿੰਗ ਵੀ ਕੀਤੀ ਸੀ। ਭਾਰਤੀ ਸਿੰਘ ਕਈ ਨਾਮੀ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ। ਸੋਸ਼ਲ ਮੀਡੀਆ ਉੱਤੇ ਭਾਰਤੀ ਸਿੰਘ ਦੀ ਚੰਗੀ ਫੈਨ ਫਾਲਵਿੰਗ ਹੈ।
View this post on Instagram