ਭਾਰਤੀ ਸਿੰਘ ਨੂੰ ਆਈ ਆਪਣੇ ਸੰਘਰਸ਼ ਦੇ ਦਿਨਾਂ ਦੀ ਯਾਦ, ਭਾਵੁਕ ਹੋਈ ਭਾਰਤੀ, ਵੀਡੀਓ ਵਾਇਰਲ
ਭਾਰਤੀ ਸਿੰਘ (Bharti singh) ਏਨੀਂ ਦਿਨੀਂ ਇੱਕ ਰਿਆਲਟੀ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ।ਭਾਰਤੀ ਦਾ ਨਾਂਅ ਸਫਲ ਕਮੇਡੀਅਨ (Comedian )ਦੀ ਸੂਚੀ 'ਚ ਆਉਂਦਾ ਹੈ ਪਰ ਕਦੇ ਕੋਈ ਸਮਾਂ ਹੁੰਦਾ ਸੀ ਕਿ ਭਾਰਤੀ ਸਿੰਘ ਨੂੰ ਇਸ ਮੁਕਾਮ ਤੱਕ ਪਹੁੰਚਣ ਦੇ ਲਈ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ । ਕਿਉਂਕਿ ਉਸ ਦੇ ਲਈ ਇਹ ਰਾਹ ਏਨਾਂ ਅਸਾਨ ਨਹੀਂ ਸੀ,ਪਰ ਹੁਣ ਜਦੋਂ ਉਸ ਦੇ ਸੰਘਰਸ਼ ਦੇ ਦਿਨਾਂ ਦੀ ਕੋਈ ਯਾਦ ਉਸ ਦੇ ਸਾਹਮਣੇ ਆ ਜਾਂਦੀ ਹੈ ਤਾਂ ਉਸ ਦਾ ਭਾਵੁਕ ਹੋਣਾ ਸੁਭਾਵਿਕ ਜਿਹੀ ਗੱਲ ਹੈ । ਅਜਿਹਾ ਹੀ ਕੁਝ ਹੋਇਆ ਇੱਕ ਰਿਆਲਟੀ ਸ਼ੋਅ ਦੇ ਸੈੱਟ 'ਤੇ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੇ ਬੇਟਿਆਂ ਦੇ ਨਾਲ ਸਾਂਝਾ ਕੀਤਾ ਬਹੁਤ ਹੀ ਕਿਊਟ ਵੀਡੀਓ
ਜਿੱਥੇ ਸਭ ਨੂੰ ਹਸਾਉਣ ਵਾਲੀ ਭਾਰਤੀ ਸਿੰਘ ਦੀਆਂ ਅੱਖਾਂ ਚੋਂ ਅੱਥਰੂ ਵਹਿ ਤੁਰੇ । ਦਰਅਸਲ ਇਸ ਰਿਆਲਟੀ ਸ਼ੋਅ 'ਚ ਇੱਕ ਡਾਂਸ ਗਰੁੱਪ ਦੀ ਪਰਫਾਰਮੈਂਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ ।ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਟੀਵੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਚਿਹਰੇ ਹਨ । ਭਾਰਤੀ ਅਤੇ ਹਰਸ਼ ਦਾ ਵਿਆਹ ਸਾਲ 2017 ਵਿੱਚ ਹੋਇਆ ਸੀ ਅਤੇ ਵਿਆਹ ਦੇ ਪੰਜ ਸਾਲ ਬਾਅਦ ਹੁਣ ਦੋਵੇਂ ਜਲਦੀ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ।
image from instagram
ਭਰਤ ਸਿੰਘ ਗਰਭਵਤੀ ਹੈ, ਜਿਸ ਦਾ ਐਲਾਨ ਉਸ ਨੇ ਬਹੁਤ ਹੀ ਅਨੋਖੇ ਢੰਗ ਨਾਲ ਕੀਤਾ। ਤੁਹਾਨੂੰ ਦੱਸ ਦੇਈਏ ਕਿ ਪ੍ਰੈਗਨੈਂਸੀ ਤੋਂ ਪਹਿਲਾਂ ਭਾਰਤੀ ਸਿੰਘ ਨੇ 15 ਕਿਲੋ ਭਾਰ ਘਟਾਇਆ ਸੀ। ਭਾਰਤੀ ਅਪ੍ਰੈਲ 'ਚ ਆਪਣੇ ਘਰ ਛੋਟੇ ਮਹਿਮਾਨ ਦਾ ਸਵਾਗਤ ਕਰੇਗੀ।ਭਾਰਤੀ ਸਿੰਘ ਪ੍ਰੈਗਨੇਂਟ ਹੋਣ ਦੇ ਬਾਵਜੂਦ ਏਨੀਂ ਇਨੀਂ ਆਪਣੀ ਸ਼ੂਟਿੰਗ 'ਚ ਰੁੱਝੀ ਹੋਈ ਹੈ ਅਤੇ ਆਪਣੀ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ । ਭਾਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੇ ਕਿਰਦਾਰ ਲੱਲੀ ਨੂੰ ਲੈ ਕੇ ਕਾਫੀ ਫੇਮਸ ਹੋਈ ਸੀ ਅਤੇ ਇਸੇ ਕਿਰਦਾਰ ਨੇ ਉਸ ਨੂੰ ਇੰਡਸਟਰੀ 'ਚ ਪ੍ਰਸਿੱਧੀ ਦਿਵਾਈ ਸੀ ।ਇਕ ਕਾਮੇਡੀਅਨ ਬਣਨ ਤੋਂ ਪਹਿਲਾਂ ਉਹ ਇੱਕ ਖਿਡਾਰਨ ਬਣਨਾ ਚਾਹੁੰਦੀ ਸੀ ।ਪਰ ਕਿਸਮਤ ਭਾਰਤੀ ਨੂੰ ਇਸ ਪਾਸੇ ਲੈ ਆਈ ਸੀ ।
View this post on Instagram