ਭਾਰਤੀ ਸਿੰਘ ਨੇ ਮਿਥੁਨ ਚੱਕਰਵਰਤੀ ਨਾਲ ਬਣਾਈ ਫਨੀ ਵੀਡੀਓ , ਤੁਸੀਂ ਵੀ ਹੱਸ ਹੱਸ ਕੇ ਹੋ ਜਾਓਗੇ ਲੋਟਪੋਟ

Reported by: PTC Punjabi Desk | Edited by: Pushp Raj  |  February 04th 2022 05:39 PM |  Updated: February 04th 2022 06:40 PM

ਭਾਰਤੀ ਸਿੰਘ ਨੇ ਮਿਥੁਨ ਚੱਕਰਵਰਤੀ ਨਾਲ ਬਣਾਈ ਫਨੀ ਵੀਡੀਓ , ਤੁਸੀਂ ਵੀ ਹੱਸ ਹੱਸ ਕੇ ਹੋ ਜਾਓਗੇ ਲੋਟਪੋਟ

ਬਾਲੀਵੁੱਡ ਦੀ ਲਾਫਟਰ ਕੁਈਨ ਭਾਰਤੀ ਸਿੰਘ ਤੇ ਹਰਸ਼ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਪ੍ਰੈਗਨੈਂਟ ਹੋਣ ਦੇ ਬਾਵਜੂਦ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਕਈ ਟੀਵੀ ਸ਼ੋਅਸ ਵਿੱਚ ਬਤੌਰ ਹੋਸਟ ਨਜ਼ਰ ਆ ਰਹੇ ਹਨ। ਭਾਰਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਮਿਥੁਨ ਚੱਕਰਵਰਤੀ ਨਾਲ ਇੱਕ ਫਨੀ ਵੀਡੀਓ ਪੋਸਟ ਕੀਤੀ ਹੈ, ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

ਭਾਰਤੀ ਸਿੰਘ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਐਕਟਿਵ ਹੈ। ਉਹ ਅਕਸਰ ਆਪਣੇ ਫੈਨਜ਼ ਨਾਲ ਕਈ ਫਨੀ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਨਾਲ ਦਰਸ਼ਕਾਂ ਦਾ ਮਨੋਰੰਜਨ ਹੁੰਦਾ ਹੈ।

 

ਭਾਰਤੀ ਨੇ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਮਿਥੁਨ ਚੱਕਰਵਰਤੀ ਨਾਲ ਇੱਕ ਫਨੀ ਵੀਡੀਓ ਬਣਾਈ ਹੈ। ਭਾਰਤੀ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤੀ ਹੈ। ਭਾਰਤੀ ਨੇ ਇਸ ਵੀਡੀਓ ਦੇ ਨਾਲ ਕੈਪਸ਼ਨ ਦਿੱਤਾ ਹੈ, "ਸਬ ਸੇ ਪਿਆਰੇ ਬੇਬੀ ਹਮਾਰੇ।"

ਹੋਰ ਪੜ੍ਹੋ : ਫ਼ਰਹਾਨ ਅਖਤਰ ਤੇ ਸ਼ਿਬਾਨੀ ਦਾਂਡੇਕਰ ਇਸ ਦਿਨ ਕਰਨਗੇ ਵਿਆਹ, ਜਾਵੇਦ ਅਖਤਰ ਨੇ ਕਿਹਾ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ

ਇਸ ਵੀਡੀਓ ਰਿਐਲਟੀ ਸ਼ੋਅ ਹੁਨਰਬਾਜ਼ ਦੀ ਬੈਕ ਸਟੇਜ਼ ਵੀਡੀਓ ਹੈ। ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਭਾਰਤੀ ਨੇ ਇਸਟਾਗ੍ਰਾਮ ਦਾ ਚਾਈਲਡ ਫੇਸ ਫਿਲਟਰ ਦੀ ਵਰਤੋਂ ਕੀਤੀ ਹੈ ਅਤੇ ਇਸ ਕਾਰਨ ਮਿਥੁਨ ਚੱਕਰਵਰਤੀ ਦਾ ਚਿਹਰਾ ਬੱਚੇ ਵਰਗਾ ਦਿਖਾਈ ਦੇ ਰਿਹਾ ਹੈ। ਭਾਰਤੀ ਉਨ੍ਹਾਂ ਤੋਂ ਬਹੁਤ ਹੀ ਪਿਆਰੇ ਤੇ ਫਨੀ ਅੰਦਾਜ਼ ਵਿੱਚ ਪੁੱਛਦੀ ਹੈ ਕਿ , ਮੇਰਾ ਮਿਥੁਨ ਕੀ ਕਰ ਰਿਹਾ ਸੀ? Ale Ale ਚਾਕਲੇਟ ਖਾਏਗਾ? ਮੇਰਾ ਬੇਬੀ! ਚਲੋ ਬੇਬੀ ਦਾ ਡਾਈਪਰ ਚੇਂਜ ਕਰੋ।' ਇਸ 'ਤੇ ਮਿਥੁਨ ਚੱਕਰਵਰਤੀ ਅਜੀਬੋ-ਗਰੀਬ ਐਕਸਪਰੈਸ਼ਨ ਦਿੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਭਾਰਤੀ ਆਪਣੇ ਫੋਨ 'ਤੇ ਚਾਈਲਡ ਫੇਸ ਫਿਲਟਰ ਨਾਲ ਸ਼ੂਟਿੰਗ ਕਰ ਰਹੀ ਸੀ।

 

ਇਸ ਵੀਡੀਓ ਉੱਤੇ ਲੋਕ ਕਈ ਤਰ੍ਹਾਂ ਦੇ ਕਮੈਂਟ ਕਰਕੇ ਆਪਣੀ ਪ੍ਰਤੀਕਿਰੀਆ ਦੇ ਰਹੇ ਹਨ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਵੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਵੀਡੀਓ ਉੱਤੇ ਅਦਾਕਾਰਾ ਜ਼ਰੀਨ ਖ਼ਾਨ ਨੇ ਕਮੈਂਟ ਕੀਤਾ ਹੈ ਸੋ ਕਿਊਟ???। ਇਸ ਤੋਂ ਇਲ਼ਾਵਾ ਭਾਰਤੀ ਦੇ ਪਤੀ ਹਰਸ਼ ਨੇ ਵੀ ਕਮੈਂਟ ਕਰਕੇ ਲਿਖਿਆ ਹੈ ਡਾਈਪਰ ਵਾਲੀ ਗੱਲ 'ਤੇ ਦਾਦਾ ਦਾ ਐਕਸਪਰੈਸ਼ਨ ਵੇਖੋ ???। ਭਾਰਤੀ ਦੀ ਇਹ ਫਨੀ ਵੀਡੀਓ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network