ਭਾਰਤੀ ਸਿੰਘ ਦੇ ਦੋ ਪੁੱਤਰ ਹਨ! 'ਗੋਲੇ' ਦੇ ਜਨਮ ਮਗਰੋਂ Bharti Singh ਨੇ ਦਿੱਤਾ ਇਹ ਬਿਆਨ

Reported by: PTC Punjabi Desk | Edited by: Shaminder  |  May 11th 2022 05:33 PM |  Updated: May 11th 2022 05:33 PM

ਭਾਰਤੀ ਸਿੰਘ ਦੇ ਦੋ ਪੁੱਤਰ ਹਨ! 'ਗੋਲੇ' ਦੇ ਜਨਮ ਮਗਰੋਂ Bharti Singh ਨੇ ਦਿੱਤਾ ਇਹ ਬਿਆਨ

ਭਾਰਤੀ ਸਿੰਘ ( Bharti Singh) ਨੇ ਇੱਕ ਮਹੀਨਾ ਪਹਿਲਾਂ ਹੀ ਬੇਟੇ (Son) ਨੂੰ ਜਨਮ ਦਿੱਤਾ ਹੈ । ਬੀਤੇ ਦਿਨੀਂ ਉਸ ਨੇ ਆਪਣੇ ਬੇਟੇ ਦੀ ਪਹਿਲੀ ਝਲਕ ਸਾਂਝੀ ਕੀਤੀ ਸੀ । ਬੇਟੇ ਨੂੰ ਜਨਮ ਦੇਣ ਤੋਂ ਬਾਅਦ ਕਮੇਡੀਅਨ ਤੁਰੰਤ ਹੀ ਕੰਮ ‘ਤੇ ਵਾਪਸ ਆ ਗਈ ਸੀ । ਪਰ ਭਾਰਤੀ ਸਿੰਘ ਦੇ ਹਾਲ ਹੀ ‘ਚ ਆਏ ਇੱਕ ਬਿਆਨ ਨੇ ਉਦੋਂ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਸ ਨੇ ਮੁੜ ਤੋਂ ਦੂਜੇ ਬੱਚੇ ਦੀ ਯੋਜਨਾ ਬਾਰੇ ਪ੍ਰਸ਼ੰਸਕਾਂ ਦੇ ਨਾਲ ਗੱਲਬਾਤ ਸਾਂਝੀ ਕੀਤੀ ਹੈ ।

bharti singh

ਹੋਰ ਪੜ੍ਹੋ : ਸ਼ੂਟਿੰਗ ਦੌਰਾਨ ਡਿੱਗਣ ਵਾਲੀ ਸੀ ਪ੍ਰੈਗਨੇਂਟ ਭਾਰਤੀ ਸਿੰਘ, ਪਤੀ ਨੇ ਸਭ ਦੇ ਸਾਹਮਣੇ ਭਾਰਤੀ ਨੂੰ ਡਾਂਟਿਆ

ਉਸ ਨੇ ਹੁਣ ਆਖਿਆ ਹੈ ਕਿ ਮੇਰੇ ਬੱਚੇ ਦੀ ਇੱਕ ਭੈਣ ਹੋਣੀ ਚਾਹੀਦੀ ਹੈ। ਉਸ ਨੇ ਅੱਗੇ ਕਿਹਾ, ਮੈਂ ਚਾਹੁੰਦੀ ਸੀ ਕਿ ਇੱਕ ਧੀ ਹੋਵੇ ਜੋ ਘਰ ਸੰਭਾਲਦੀ। ਹੁਣ ਮੈਨੂੰ ਚਿੰਤਾ ਹੈ ਕਿ ਮੈਨੂੰ ਘਰ ਦੇ ਆਲੇ ਦੁਆਲੇ ਦੋ ਜੋੜੇ ਜੁੱਤੀਆਂ ਤੇ ਜੈਕਟ ਦੀ ਦੇਖਭਾਲ ਕਰਨੀ ਪਵੇਗੀ। ਭਾਰਤੀ ਸਿੰਘ ਨੇ ਕਿਹਾ ਕਿ ਹਰਸ਼ ਸਮੇਤ ਉਸ ਦੇ ਦੋ ਬੇਟੇ ਹਨ ।

bharti singh shared her new video with fans

ਇਸ ਦੌਰਾਨ ਮੀਡੀਆ ਵਾਲੇ ਨੇ ਭਾਰਤੀ ਨੂੰ ਦੱਸਿਆ ਕਿ ਉਸ ਦੀ ਜਲਦੀ ਹੀ ਇੱਕ ਧੀ ਹੋਵੇਗੀ, ਤਾਂ ਭਾਰਤੀ ਨੇ ਮਜ਼ਾਕ ਵਿੱਚ ਕਿਹਾ, "ਹੁਣ ਤੁਸੀਂ ਭਵਿੱਖਬਾਣੀ ਕਰ ਦਿੱਤੀ ਹੈ। ਇਹ ਦੋ ਬੱਚੇ ਹੋਣੇ ਚਾਹੀਦੇ ਹਨ, ਠੀਕ? ਇੱਕ ਡਰਾਈਵਰ ਵਰਗਾ ਤੇ ਦੂਜਾ ਤੁਹਾਡੇ ਕੁੱਕ ਵਰਗਾ’।

ਇਸ ਦੇ ਨਾਲ ਹੀ ਭਾਰਤੀ ਸਿੰਘ ਨੇ ਇਹ ਵੀ ਕਿਹਾ ਕਿ ਬੱਚਿਆਂ ਵਿਚਕਾਰ ਘੱਟ ਤੋਂ ਘੱਟ ਦੋ ਸਾਲ ਦਾ ਫਰਕ ਹੋਣਾ ਚਾਹੀਦਾ ਹੈ ।ਭਾਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਾਮੇਡੀ ਸ਼ੋਅ ਦੇ ਜ਼ਰੀਏ ਖ਼ਾਸ ਪਛਾਣ ਬਣਾਈ ਹੈ । ਉਹ ਏਨੀਂ ਦਿਨੀਂ ਇੱਕ ਰਿਆਲਟੀ ਸ਼ੋਅ ਨੂੰ ਹੋਸਟ ਵੀ ਕਰ ਰਹੀ ਹੈ । ਇਸ ਸ਼ੋਅ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network