'ਭੱਜੋ ਵੀਰੋ ਵੇ' ਬਾਪੂ ਕੱਲਾ ਮੱਝਾ ਚਾਰਦਾ,ਬਾਪੂ ਨੂੰ ਬਚਾਉਣ ਲਈ ਭੱਜੀ ਪੂਰੀ ਫੌਜ
ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾ ਚਾਰਦਾ । ਜੀ ਹਾਂ ਅਤੇ ਕੱਲੇ ਬਾਪੂ ਨੂੰ ਬਚਾਉਣ ਲਈ ਬਾਪੂ ਦੀ ਪੂਰੀ ਫੌਜ ਉਨ੍ਹਾਂ ਦੇ ਪਿੱਛੇ ਨੱਸ ਪਈ ਹੈ । ਕੌਣ ਬਾਪੂ ਅਤੇ ਕਿਸ ਦਾ ਬਾਪੂ ! ਨਹੀਂ ਸਮਝ ਆਇਆ । ਅਸੀਂ ਗੱਲ ਕਰਨ ਜਾ ਰਹੇ ਹਾਂ ਅੰਬਰਦੀਪ ਸਿੰਘ ਦੀ ਨਵੀਂ ਆ ਰਹੀ ਫਿਲਮ 'ਭੱਜੋ ਵੀਰੋ ਵੇ' ਦੀ । ਜੋ ਕਿ ਚੌਦਾਂ ਦਸੰਬਰ ਨੁੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ 'ਚ ਦਾ ਮੋਸ਼ਨ ਪੋਸਟਰ ਜਾਰੀ ਹੋ ਚੁੱਕਿਆ ਹੈ ।ਇਸ ਮੋਸ਼ਨ ਪੋਸਟਰ 'ਚ ਇੱਕ ਗੀਤ ਗਾਇਆ ਗਿਆ ਹੈ ਜੋ ਕਿ ਫਿਲਮ ਦੇ ਟਾਈਟਲ ਨਾਲ ਮੈਚ ਕਰ ਰਿਹਾ ਹੈ ।
ਹੋਰ ਵੇਖੋ : ਅਦਾਕਾਰਾ ਸਿਮੀ ਚਾਹਲ ਬਣੀ ਦੁਲਹਨ ,ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋਈਆਂ ਵਾਇਰਲ
https://www.instagram.com/p/BqFcKwjA4Rh/
ਇਸ ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਅਤੇ ਡਾਇਰੈਕਸ਼ਨ ਵੀ ਅੰਬਰਦੀਪ ਸਿੰਘ ਦੀ ਹੀ ਹੈ । ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਕਾਰਜ ਗਿੱਲ ਨੇ । ਫਿਲਮ 'ਚ ਮੁੱਖ ਭੂਮਿਕਾ 'ਚ ਸਿਮੀ ਚਾਹਲ,ਨਿਰਮਲ ਰਿਸ਼ੀ ਅਤੇ ਹੋਬੀ ਧਾਲੀਵਾਲ ਨਜ਼ਰ ਆਉਣਗੇ । ਇਸ ਫਿਲਮ 'ਚ ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।
ਹੋਰ ਵੇਖੋ :ਨਿਸ਼ਾ ਬਾਨੋ ਨੇ ਸਿਮੀ ਚਾਹਲ ਨਾਲ ਆਪਣਾ ਵੀਡਿਓ ਇੰਸਟਾਗ੍ਰਾਮ ‘ਤੇ ਕੀਤਾ ਸਾਂਝਾ
bhajo veero ve motion poster
ਫਿਲਮ 'ਚ ਅਮਰਿੰਦਰ ਗਿੱਲ ,ਸੁਰਿੰਦਰ ਛਿੰਦਾ ,ਗੁਰਸ਼ਬਦ ਅਤੇ ਗੁਰਪ੍ਰੀਤ ਮਾਨ ਸਣੇ ਕਈ ਗਾਇਕਾਂ ਦੀ ਅਵਾਜ਼ 'ਚ ਗੀਤ ਸੁਣਨ ਨੂੰ ਮਿਲਣਗੇ । ਇਸ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਅੰਬਰਦੀਪ ਸਿੰਘ ਇਸ ਕਹਾਣੀ 'ਚ ਹਰ ਵਾਰ ਦੀ ਤਰ੍ਹਾਂ ਕੁਝ ਨਵਾਂ ਪਰੋਸਣ ਦੀ ਕੋਸ਼ਿਸ਼ ਕਰਨਗੇ। ਪਰ ਕਹਾਣੀ 'ਚ ਹੈ ਕੀ ਇਸ ਬਾਰੇ ਕੋਈ ਖੁਲਾਸਾ ਨਹੀਂ ਹੋ ਸਕਿਆ ਪਰ ਇਸ ਦੇ ਮੋਸ਼ਨ ਪੋਸਟਰ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਸ 'ਚ ਪੰਜਾਬ ਦੇ ਬੀਤੇ ਦਹਾਕਿਆਂ ਦੀ ਕਿਸੇ ਕਹਾਣੀ ਨੂੰ ਦਰਸਾਉਣ ਦੀ ਕੋਸ਼ਿਸ਼ ਅੰਬਰਦੀਪ ਸਿੰਘ ਨੇ ਕੀਤੀ ਹੈ ।