ਭਾਗਿਆਸ਼੍ਰੀ ਨੇ ਲੋਕਾਂ ਨੂੰ ਪ੍ਰੇਰਣਾ ਦੇਣ ਲਈ ਸਾਂਝਾ ਕੀਤਾ ਆਪਣੀ ਮਾਂ ਦਾ ਵੀਡੀਓ, ਕੋਵਿਡ ਤੇ ਏਨੀਆਂ ਸਰਜਰੀਆਂ ਦੇ ਦਰਦ ਤੋਂ ਬਾਅਦ ਵੀ ਜ਼ਿੰਦਗੀ ਨੂੰ ਜਿਉਂਦੀ ਹੈ ਜ਼ਿੰਦਾਦਿਲੀ ਦੇ ਨਾਲ
1989 ‘ਚ ਆਈ ਫ਼ਿਲਮ ‘ਮੈਂਨੇ ਪਿਆਰ ਕੀਆ’ ਨਾਲ ਪਛਾਣ ਬਨਾਉਣ ਵਾਲੀ ਐਕਟਰੈੱਸ ਭਾਗਿਆਸ਼੍ਰੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਮਾਂ ਦਾ ਇੱਕ ਖ਼ਾਸ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਆਪਣੀ ਮਾਂ ਦੀ ਜ਼ਿੰਦਾਦਿਲੀ ਨੂੰ ਬਿਆਨ ਕੀਤਾ ਹੈ।
image source-instagram
: ਸੁਨੰਦਾ ਸ਼ਰਮਾ ਦੀ ਕਵਿਤਾ ‘ਮਾਂ’ ਨੇ ਜਿੱਤਿਆ ਹਰ ਇੱਕ ਦਾ ਦਿਲ, ਸੋਸ਼ਲ ਮੀਡੀਆ ‘ਤੇ ਛਾਈ ਇਹ ਵੀਡੀਓ
image source-instagram
ਅਦਾਕਾਰਾ ਭਾਗਿਆਸ਼੍ਰੀ ਨੇ ਵੀਰਵਾਰ ਨੂੰ ਇਕ ਲੰਬੀ ਚੌੜੀ ਪੋਸਟ ਦੇ ਰਾਹੀਂ ਦੱਸਿਆ ਹੈ ਕਿ ਕਿਵੇਂ ਉਸ ਦੀ ਮਾਂ ਨੇ ਕੋਵਿਡ ਦੇ ਨਾਲ ਲੜਾਈ ਲੜੀ ਅਤੇ ਦਿਲ ਅਤੇ ਰੀੜ੍ਹ ਦੀ ਸਰਜਰੀ ਦਾ ਸਾਹਮਣਾ ਕੀਤਾ ਹੈ । ਭਾਗਿਆ ਸ਼੍ਰੀ ਚਾਹੁੰਦੀ ਹੈ ਕਿ ਲੋਕ ਇਸ ਮੁਸ਼ਕਿਲ ਸਮੇਂ ਵਿਚ ਉਸਦੀ ਮਾਂ ਦੀ ਸਟੋਰੀ ਤੋਂ ਪ੍ਰੇਰਨਾ ਲੈਣ ਤੇ ਜ਼ਿੰਦਗੀ ਨੂੰ ਹੌਸਲੇ ਦੇ ਨਾਲ ਜਿਉਣ। ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਲੋਕ ਦੇਖ ਚੁੱਕੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
image source-instagram
ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸਿਹਤ ਸਬੰਧੀ ਜਾਣਕਾਰੀ ਦੇਣ ਵਾਲੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਪ੍ਰਭਾਸ ਦੀ ਅਗਲੀ ਫ਼ਿਲਮ ‘ਜਾਨ’ ਅਤੇ ਕੰਗਨਾ ਰਨਾਵਤ ਨਾਲ ‘ਥਲੈਵੀ’ ਵਿੱਚ ਨਜ਼ਰ ਆਉਣ ਵਾਲੀ ਹੈ।
View this post on Instagram