ਪ੍ਰਸ਼ੰਸਕਾਂ ਦੀ ਮਿਹਨਤ ਲਿਆਈਂ ਰੰਗ, ‘Bhabi Ji Ghar Par Hai’ ਫੇਮ ਮਰਹੂਮ ਅਦਾਕਾਰ ਦੀਪੇਸ਼ ਭਾਨ ਦੇ ਪਰਿਵਾਰ ਨੂੰ ਮਿਲੀ ਰਾਹਤ, ਘਰ ‘ਤੇ ਚੜਿਆ ਸਾਰਾ ਕਰਜ਼ਾ ਹੋਇਆ ਖਤਮ
Bhabi Ji Ghar Par Hai's Fame actor Deepesh Bhan's wife informs her home loan : 'ਭਾਬੀ ਜੀ ਘਰ ਪਰ ਹੈਂ' 'ਚ ਮਸ਼ਹੂਰ 'ਮਲਖਾਨ' ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦੀਪੇਸ਼ ਭਾਨ ਜੋ ਕਿ 41 ਸਾਲ ਦੀ ਉਮਰ 'ਚ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਸਨ। ਉਨ੍ਹਾਂ ਦੀ ਅਚਾਨਕ ਹੋਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
ਹੋਰ ਪੜ੍ਹੋ : ਰਿਸ਼ੀ ਕਪੂਰ ਦੇ ਜਨਮਦਿਨ 'ਤੇ ਨੀਤੂ ਕਪੂਰ ਨੇ ਸ਼ੇਅਰ ਕੀਤੀ ਅਣਦੇਖੀ ਤਸਵੀਰ, ਪ੍ਰਸ਼ੰਸਕ ਮਰਹੂਮ ਐਕਟਰ ਨੂੰ ਕਰ ਰਹੇ ਨੇ ਯਾਦ
image source Instagram
ਜਦਕਿ ਪ੍ਰਸ਼ੰਸਕਾਂ ਨੂੰ ਵੀ ਵੱਡਾ ਝਟਕਾ ਲੱਗਿਆ। ਦੀਪੇਸ਼ ਭਾਨ ਦੀ ਮੌਤ ਤੋਂ ਬਾਅਦ 'ਭਾਬੀ ਜੀ ਘਰ ਪਰ ਹੈਂ' 'ਚ 'ਅਨੀਤਾ ਭਾਬੀ' ਫੇਮ ਅਦਾਕਾਰਾ ਸੌਮਿਆ ਟੰਡਨ ਨੇ ਇੱਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਮਰਹੂਮ ਅਦਾਕਾਰ ਦੇ ਪਰਿਵਾਰ 'ਤੇ 50 ਲੱਖ ਰੁਪਏ ਦਾ ਕਰਜ਼ਾ ਹੈ। ਇਸ ਨੂੰ ਚੁਕਾਉਣ ਲਈ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਸੀ।
image source Instagram
ਇਸ ਦੌਰਾਨ ਅਜਿਹੀਆਂ ਖਬਰਾਂ ਵੀ ਆਈਆਂ ਕਿ ਕੁਝ ਲੋਕ ਦੀਪੇਸ਼ ਭਾਨ ਲਈ ਦਾਨ ਦੇ ਨਾਂ 'ਤੇ ਫਰਜ਼ੀ ਖਾਤਿਆਂ 'ਚ ਪੈਸੇ ਲੈ ਰਹੇ ਹਨ, ਜਿਸ ਤੋਂ ਬਾਅਦ 'ਭਾਬੀ ਜੀ ਘਰ ਪਰ ਹੈਂ' ਦੇ ਹੋਰ ਕਲਾਕਾਰਾਂ ਨੇ ਅਜਿਹੇ ਫਰਜ਼ੀ ਲੋਕਾਂ ਤੋਂ ਬਚਣ ਦੀ ਅਪੀਲ ਕੀਤੀ ਸੀ।
image source Instagram
ਹੁਣ ਦੀਪੇਸ਼ ਭਾਨ ਦੇ ਇੰਸਟਾਗ੍ਰਾਮ ਹੈਂਡਲ ਤੋਂ, ਉਨ੍ਹਾਂ ਦੀ ਪਤਨੀ ਨੇਹਾ ਨੇ ਇੱਕ ਵੀਡੀਓ ਪੋਸਟ ਕੀਤਾ ਹੈ। ਜਿਸ ਚ ਉਨ੍ਹਾਂ ਨੇ ਪ੍ਰਸ਼ੰਸਕਾਂ ਅਤੇ ਅਦਾਕਾਰਾ ਸੌਮਿਆ ਟੰਡਨ ਨੂੰ ਧੰਨਵਾਦ ਕੀਤਾ ਹੈ। ਨੇਹਾ ਨੇ ਆਪਣੇ ਵੀਡੀਓ 'ਚ ਦੱਸਿਆ ਹੈ ਕਿ ਦੀਪੇਸ਼ ਦੇ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੇ ਪਰਿਵਾਰ 'ਤੇ 50 ਲੱਖ ਰੁਪਏ ਦਾ ਹੋਮ ਲੋਨ ਸੀ। ਜਿਸ ਕਰਕੇ ਉਨ੍ਹਾਂ ਦੇ ਸਿਰ ਉੱਤੇ ਇੱਕ ਵੱਡੀ ਰਾਸ਼ੀ ਚੜ੍ਹੀ ਹੋਈ ਸੀ। ਦੀਪੇਸ਼ ਦੀ ਅਚਾਨਕ ਹੋਈ ਮੌਤ ਨੇ ਨੇਹਾ ਨੂੰ ਅੰਦਰੋਂ ਤੋੜ ਦਿੱਤਾ ਸੀ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਵੀ ਸਹੀ ਨਹੀਂ ਸੀ ਕਿ ਉਹ ਹਾਊਸ ਲੋਨ ਨੂੰ ਉਤਾਰ ਸਕਣ।
ਅਦਾਕਾਰਾ ਸੌਮਿਆ ਟੰਡਨ ਅੱਗੇ ਆਈ ਤੇ ਉਨ੍ਹਾਂ ਨੇ ਚੈਰਿਟੀ ਰਾਹੀਂ ਇਹ ਸਾਰਾ ਪੈਸਾ ਇਕੱਠਾ ਕੀਤਾ। ਇਸ ਤਰ੍ਹਾਂ ਕਰਜ਼ੇ ਦੀ ਪੂਰੀ ਰਕਮ ਸਿਰਫ ਇੱਕ ਮਹੀਨੇ ਵਿੱਚ ਇਕੱਠੀ ਹੋ ਗਈ। ਇਸ ਇਕੱਠੀ ਹੋਈ ਰਕਮ ਦੇ ਨਾਲ ਉਨ੍ਹਾਂ ਨੇ ਆਪਣੇ ਘਰ ਉੱਤੇ ਚੜਿਆ ਸਾਰਾ ਕਰਜ਼ਾ ਚੁੱਕਾ ਦਿੱਤਾ ਹੈ। ਨੇਹਾ ਨੇ ਇਸ ਵੀਡੀਓ ਰਾਹੀਂ ਮਦਦ ਕਰਨ ਵਾਲੇ ਹਰ ਸਖ਼ਸ਼ ਦਾ ਧੰਨਵਾਦ ਕੀਤਾ ਹੈ।
View this post on Instagram