‘BGMI’ ਗੇਮ ਖੇਡਣ ਵਾਲੇ ਯੂਜ਼ਰਸ ਹੋਏ ਪ੍ਰੇਸ਼ਾਨ, ਗੂਗਲ ਪਲੇਅ ਸਟੋਰ ਤੋਂ ਗਾਇਬ ਹੋਈ ਇਹ ਗੇਮ, ਟਵਿੱਟਰ ‘ਤੇ ਆਇਆ ਮੀਮਜ਼ ਦਾ ਹੜ੍ਹ
BGMI Game Removed From Google Play Store: ਮੋਬਾਇਲ ‘ਤੇ ਗੇਮ ਖੇਡਣ ਵਾਲੇ ਯੂਜ਼ਰਸ ਲਈ ਪ੍ਰੇਸ਼ਾਨ ਤੇ ਨਿਰਾਸ਼ ਨਜ਼ਰ ਆ ਰਹੇ ਹਨ। ਜੀ ਹਾਂ ਪੱਬ ਜੀ ਗੇਮ ਤੋਂ ਬਾਅਦ ਇੱਕ ਹੋਰ ਗੇਮ ਭਾਰਤ ‘ਚ ਕਾਫੀ ਲੋਕਪ੍ਰਿਯ ਹੋਈ ਹੈ,ਪਰ ਹੁਣ ਇਹ ਗੇਮ ਵੀ ਗੂਗਲ ਪਲੇਅ ਸਟੋਰ ਤੋਂ ਗਾਇਬ ਹੋ ਗਈ ਹੈ। ਭਾਰਤ ਵਿੱਚ ਸ਼ਾਇਦ ਸਭ ਤੋਂ ਪ੍ਰਸਿੱਧ ਮੋਬਾਈਲ ਗੇਮ, ਬੈਟਲਗ੍ਰਾਉਂਡਸ ਮੋਬਾਈਲ ਇੰਡੀਆ (BGMI), ਨੂੰ ਭਾਰਤ ਵਿੱਚ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਫਿਲਹਾਲ ਹਟਾਉਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਣਵਾ ਰਹੇ ਹਨ ਆਪਣੇ ਪੁੱਤਰ ਦਾ ਟੈਟੂ, ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਸਵੀਰ
ਦੇਸ਼ ਭਰ ਦੇ ਬਹੁਤ ਸਾਰੇ BGMI ਖਿਡਾਰੀ ਹੈਰਾਨ ਹਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ BGMI ਨੂੰ Google Play Store ਤੋਂ ਅਚਾਨਕ ਹਟਾ ਦਿੱਤੀ ਗਈ ਹੈ। ਹਾਲ ਹੀ ਵਿੱਚ, ਗੇਮ ਨੇ ਇੱਕ ਵਰਚੁਅਲ ਇਨ-ਗੇਮ ਕੰਸਰਟ ਦੀ ਮੇਜ਼ਬਾਨੀ ਕਰਨ ਲਈ ਕੇ-ਪੌਪ ਗਰੁੱਪ ਬਲੈਕ ਪਿੰਕ ਨਾਲ ਸਹਿਯੋਗ ਕੀਤਾ ਸੀ।
ਅਧਿਕਾਰਤ BGMI ਵੈੱਬਸਾਈਟ 'ਤੇ "ਇਸ ਨੂੰ ਗੂਗਲ ਪਲੇਅ ਤੋਂ ਪ੍ਰਾਪਤ ਕਰੋ" ਬਟਨ 'ਤੇ ਕਲਿੱਕ ਕਰਨ ਨਾਲ ਇੱਕ URL ਨਹੀਂ ਮਿਲ ਰਿਹਾ ਹੈ। ਜੋ ਇਹ ਦਰਸਾਉਂਦੀ ਹੈ ਕਿ ਗੇਮ ਇਸ ਸਮੇਂ ਪਲੇਅ ਸਟੋਰ 'ਤੇ ਉਪਲਬਧ ਨਹੀਂ ਹੈ।
ਜਦੋਂ ਤੋਂ ਇਹ ਖਬਰ ਇਸ ਗੇਮ ਨੂੰ ਖੇਡਣ ਵਾਲਿਆਂ ਲੋਕਾਂ ਕੋਲ ਪਹੁੰਚੀ ਹੈ ਉਹ ਬਹੁਤ ਹੀ ਨਿਰਾਸ਼ ਤੇ ਪ੍ਰੇਸ਼ਾਨ ਹੋ ਗਏ ਹਨ। ਉਹ ਟਵਿੱਟਰ ਉੱਤੇ ਜਾ ਕੇ ਇਸ ਦੀ ਚਰਚਾ ਕਰ ਰਹੇ ਹਨ। ਜਿਸ ਕਰਕੇ ਇਹ ਟਰ੍ਰੈਂਡ ਵੀ ਕਰ ਰਹੀ ਹੈ। ਕੁਝ ਲੋਕ ਦੁੱਖੀ ਨਜ਼ਰ ਆ ਰਹੇ ਨੇ ਤੇ ਕੁਝ ਇਸ ਉੱਤੇ ਮੀਮਜ਼ ਬਣਾ ਰੇਹ ਹਨ। ਇੱਕ ਯੂਜ਼ਰ ਨੇ ਗਜ਼ਬ ਬੇਜ਼ੱਤੀ ਵਾਲੀ ਤਸਵੀਰ ਸਾਂਝੀ ਕੀਤੀ ਹੈ। ਇੱਕ ਵੀਰ ਨਾਮ ਦੇ ਯੂਜ਼ਰ ਨੇ ਲਿਖਿਆ ਹੈ ਜ਼ਿੰਦਗੀ ਬਰਬਾਦ ਹੋ ਗਈ ਹੈ। ਇਸ ਤਰ੍ਹਾਂ ਕਈ ਮੀਮਜ਼ ਵਾਇਰਲ ਹੋ ਰਹੇ ਹਨ।
#BGMI After this every BGMI player ? pic.twitter.com/Frz5BsOiZi
— Pradeep Pareek (@Pradeep15920660) July 28, 2022
#BGMI Removed From Play Store and Apple Store
Le Bgmi Youtubers and Streamers : pic.twitter.com/rsZAHMeysB
— VEER ? (@amveerboy) July 28, 2022
Indian Mom reaction after #BGMI Ban : pic.twitter.com/aEnWSRMBSj
— VEER ? (@amveerboy) July 28, 2022