ਨਿੱਕੀ ਬੱਚੀ ਲਈ ਮਸੀਹਾ ਬਣੇ ਸੋਨੂੰ ਸੂਦ, ਚਾਰ ਹੱਥਾਂ ਪੈਰਾਂ ਵਾਲੀ ਬੱਚੀ ਦਾ ਹੋਇਆ ਸਫਲ ਆਪਰੇਸ਼ਨ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਆਪਣੇ ਫਿਲਮਾਂ ਦੇ ਨਾਲ-ਨਾਲ ਹੁਣ ਸਮਾਜ ਸੇਵੀ ਕੰਮਾਂ ਲਈ ਮਸ਼ਹੂਰ ਹਨ। ਕੋਰੋਨਾ ਮਹਾਂਮਾਰੀ ਦੇ ਸਮੇਂ ਤੋਂ ਹੀ ਸੋਨੂੰ ਸੂਦ ਲੋੜਵੰਦਾਂ ਅਤੇ ਗਰੀਬ ਲੋਕਾਂ ਦੀ ਮਦਦ ਕਰ ਰਹੇ ਹਨ। ਹੁਣ ਸੋਨੂੰ ਸੂਦ ਨੇ ਇੱਕ ਬੱਚੀ ਲਈ ਮਸੀਹਾ ਬਣ ਕੇ ਉਸ ਦੇ ਆਪਰੇਸ਼ਨ ਵਿੱਚ ਮਦਦ ਕੀਤੀ ਹੈ ਤੇ ਇਸ ਤੋਂ ਬਾਅਦ ਹੁਣ ਉਹ ਬੱਚੀ ਪੂਰੀ ਤਰ੍ਹਾਂ ਸਿਹਤਮੰਦ ਹੈ ਤੇ ਉਹ ਨਾਰਮਲ ਜੀਵਨ ਬਤੀਤ ਕਰ ਸਕਦੀ ਹੈ।
Image Source: Instagram
ਬਿਹਾਰ ਦੇ ਨਵਾਦਾ ਦੀ ਰਹਿਣ ਵਾਲੀ ਚਾਰ ਹੱਥਾਂ ਅਤੇ ਚਾਰ ਲੱਤਾਂ ਵਾਲੀ ਅਨੋਖੀ ਲੜਕੀ ਚੌਮੁਖੀ ਕੁਮਾਰੀ ਦਾ ਸੂਰਤ ਵਿੱਚ ਸਫਲ ਆਪ੍ਰੇਸ਼ਨ ਹੋਇਆ ਹੈ। ਹੁਣ ਉਹ ਹੋਰਨਾਂ ਬੱਚਿਆਂ ਵਾਂਗ ਜ਼ਿੰਦਗੀ ਜੀਅ ਸਕੇਗੀ। ਹਾਲਾਂਕਿ ਸਰਜਰੀ ਤੋਂ ਬਾਅਦ ਬੱਚੀ ਨੂੰ ਫਿਲਹਾਲ ਹਸਪਤਾਲ 'ਚ ਹੀ ਰਹਿਣਾ ਹੋਵੇਗਾ। ਜਦੋਂ ਉਹ ਹਸਪਤਾਲ ਤੋਂ ਬਾਹਰ ਆਵੇਗੀ ਤਾਂ ਉਹ ਆਮ ਬੱਚੇ ਵਾਂਗ ਦਿਖਾਈ ਦੇਵੇਗੀ।
ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਰੇਸ਼ਨ ਤੋਂ ਬਾਅਦ ਚੌਮੁਖੀ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਸੋਨੂੰ ਸੂਦ ਨੇ ਕੈਪਸ਼ਨ ਵਿੱਚ ਲਿਖਿਆ, "ਮੇਰਾ ਅਤੇ ਚੌਮੁਖੀ ਕੁਮਾਰੀ ਦਾ ਸਫ਼ਰ ਸਫਲ ਰਿਹਾ। ❤️? ਚੌਮੁਖੀ ਦਾ ਜਨਮ ਬਿਹਾਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਚਾਰ ਲੱਤਾਂ ਅਤੇ ਚਾਰ ਹੱਥਾਂ ਨਾਲ ਹੋਇਆ ਸੀ। ਹੁਣ ਉਹ ਸਫਲ ਸਰਜਰੀ ਤੋਂ ਬਾਅਦ ਆਪਣੇ ਘਰ ਵਾਪਸ ਜਾਣ ਲਈ ਤਿਆਰ ਹੈ।
Image Source: Instagram
ਇਸ ਤੋਂ ਪਹਿਲਾ ਚੌਮੁਖੀ ਦੇ ਆਪਰੇਸ਼ਨ ਦੌਰਾਨ ਸੋਨੂੰ ਸੂਦ ਨੇ ਆਪਣੇ ਫੈਨਜ਼ ਤੇ ਲੋਕਾਂ ਨੂੰ ਉਸ ਲਈ ਪ੍ਰਰਾਥਨਾ ਕਰਨ ਦੀ ਅਪੀਲ ਕੀਤੀ ਸੀ। ਤਾਂ ਜੋ ਚੌਮੁਖੀ ਜਲਦ ਹੀ ਸਿਹਤਯਾਹ ਹੋ ਸਕੇ।
देश के सबसे मुश्किल ऑपरेशन में से एक..सफल❤️?
धन्यवाद @Kiran_Hospital @MathurSavani #drmithun @SoodFoundation ?? https://t.co/LulpJRHEGt pic.twitter.com/UZ3dCrlIH4
— sonu sood (@SonuSood) June 9, 2022
ਦੱਸ ਦੇਈਏ ਕਿ ਨਵਾਦਾ ਦੇ ਵਾਰਿਸਲੀਗੰਜ ਦੇ ਹੇਮਦਾ ਪਿੰਡ ਦੇ ਰਹਿਣ ਵਾਲੇ ਬਸੰਤ ਪਾਸਵਾਨ ਦੀ ਬੇਟੀ ਚੌਮੁਖੀ ਦੇ ਜਨਮ ਤੋਂ ਹੀ ਚਾਰ ਬਾਹਾਂ ਅਤੇ ਚਾਰ ਲੱਤਾਂ ਸਨ। ਗਰੀਬੀ ਕਾਰਨ ਬਸੰਤ ਆਪਣੀ ਧੀ ਦਾ ਸਹੀ ਇਲਾਜ ਨਹੀਂ ਕਰਵਾ ਸਕਿਆ। ਇਸ ਦੌਰਾਨ ਚੌਮੁਖੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਜਿਸ ਤੋਂ ਬਾਅਦ ਸੋਨੂੰ ਸੂਦ ਮਦਦ ਇਸ ਬੱਚੀ ਦੇ ਆਪਰੇਸ਼ਨ ਲਈ ਮਦਦ ਕਰਨ ਅੱਗੇ ਆਏ।
ਚੌਮੁਖੀ ਦੇ ਪਰਿਵਾਰ ਵਿੱਚ ਕੁੱਲ ਪੰਜ ਮੈਂਬਰ ਹਨ। ਪੰਜ ਵਿੱਚੋਂ ਚਾਰ ਮੈਂਬਰ ਦਿਵਿਆਂਗ ਹਨ। ਚੌਮੁਖੀ ਦੇ ਪਿਤਾ ਬਸੰਤ ਪਾਸਵਾਨ ਅਤੇ ਮਾਂ ਊਸ਼ਾ ਦੇਵੀ ਮਜ਼ਦੂਰੀ ਕਰਕੇ ਪਰਿਵਾਰ ਦੀ ਦੇਖਭਾਲ ਕਰਦੇ ਹਨ। ਇਹ ਦੋਵੇਂ ਵੀ ਦਿਵਿਆਂਗ ਹਨ। ਅਜਿਹੇ 'ਚ ਉਨ੍ਹਾਂ ਲੋਕਾਂ ਲਈ ਚੌਮੁਖੀ ਦਾ ਇਲਾਜ ਕਰਵਾਉਣਾ ਸੰਭਵ ਨਹੀਂ ਸੀ। ਅਜਿਹੇ 'ਚ ਇਕ ਦਿਨ ਚੌਮੁਖੀ ਦੇ ਪਿਤਾ ਨਵਾਦਾ ਡੀਐੱਮ ਕੋਲ ਮਦਦ ਦੀ ਉਮੀਂਦ ਲੈ ਕੇ ਪਹੁੰਚੇ।
Image Source: Instagram
ਹੋਰ ਪੜ੍ਹੋ: ਫਿਲਮ ਬ੍ਰਹਮਾਸਤਰ ਦਾ ਇੱਕ ਹੋਰ ਮੋਸ਼ਨ ਪੋਸਟਰ ਜਾਰੀ, ਸਾਹਮਣੇ ਆਇਆ ਅਮਿਤਾਭ ਬੱਚਨ ਦਾ ਨਵਾਂ ਲੁੱਕ
ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਡੀਐਮ ਦਫ਼ਤਰ ਵਿੱਚ ਹੀ ਚੌਮੁਖੀ ਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ। ਵੀਡੀਓ ਵਾਇਰਲ ਹੁੰਦੇ ਹੀ ਕਈ ਲੋਕ ਮਦਦ ਲਈ ਅੱਗੇ ਆਏ। ਸੋਨੂੰ ਸੂਦ ਨੂੰ ਸੋਸ਼ਲ ਮੀਡੀਆ ਰਾਹੀਂ ਹੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਉਸ ਨੇ ਚੌਮੁਖੀ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਪਰਿਵਾਰ ਦੇ ਮੈਂਬਰਾਂ ਸਮੇਤ ਚੌਮੁਖੀ ਨੂੰ ਮੁੰਬਈ ਬੁਲਾਇਆ।
View this post on Instagram