ਫ਼ਿਲਮ ਸਰਦਾਰ ਮੁਹੰਮਦ ਤੋਂ ਤਰਸੇਮ ਜੱਸੜ ਦੇ ਝੋਲੀ ਪਿਆ ਇਹ ਖਿਤਾਬ
ਹੁਣ ਵਾਰੀ ਆ ਗਈ ਹੈ ਬੈਸਟ ਡਾਇਲੋਗ ਦੀ | ਫ਼ਿਲਮ ਦੇ ਕੈਮ ਡਾਇਲੋਗ ਹੀ ਦਰਸ਼ਕਾਂ ਨੂੰ ਜ਼ਿਆਦਾ ਯਾਦ ਰਹਿੰਦੇ ਹਨ | ਪੀਟੀਸੀ ਫ਼ਿਲਮ ਫ਼ਿਲਮ ਅਵਾਰਡ 2018 ਦਾ ਅਗਲਾ ਨੌਮੀਨੇਸ਼ਨ ਹੈ "ਬੈਸਟ ਡਾਇਲੋਗਸ" ਦਾ | ਜਿਸਦੀ ਸੂਚੀ ਤਿਆਰ ਹੋ ਚੁੱਕੀ ਹੈ ਅਤੇ ਅਤੇ ਉਹ ਸਾਰੇ ਡਾਇਲੋਗ ਜਿਨ੍ਹਾਂ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ |
ਬੈਸਟ ਡਾਇਲੋਗ ਦੀ ਸੂਚੀ ਹੈ:
ਪਹਿਲਾ ਨਾਮ ਹੈ ਅਮਰਦੀਪ ਸਿੰਘ ਗਿੱਲ ਫ਼ਿਲਮ ਜੋਰਾ 10 ਨੰਬਰੀਆ,
ਦੂਜਾ ਨਾਮ ਹੈ ਬਲਰਾਜ ਸਿਆਲ ਅਤੇ ਅਮਰਜੀਤ ਸਿੰਘ ਫ਼ਿਲਮ ਜਿੰਦੁਆ,
ਤੀਜਾ ਨਾਮ ਹੈ ਤਰਸੇਮ ਜੱਸੜ ਫ਼ਿਲਮ ਸਰਦਾਰ ਮੁਹੰਮਦ,
ਚੋਥਾ ਨਾਮ ਹੈ ਜੱਸ ਗਰੇਵਾਲ ਫ਼ਿਲਮ ਰੱਬ ਦਾ ਰੇਡੀਓ,
ਪੰਜਵਾਂ ਨਾਮ ਹੈ ਮਨਦੀਪ ਸਿੰਘ ਅਤੇ ਨਿਹਾਲ ਪੁਰਬ ਫ਼ਿਲਮ ਅਰਜਨ
ਇਹ ਅਵਾਰਡ ਦੇਣਗੇ ਗਿਰਜ਼ਾ ਸ਼ੰਕਰ ਅਤੇ ਸ਼ਮਸ਼ੇਰ ਸੰਧੂ | ਬੈਸਟ ਡਾਇਲੋਗ ਦਾ ਖਿਤਾਬ ਜਿਤਿਆ ਹੈ "ਤਰਸੇਮ ਜੱਸੜ ਫ਼ਿਲਮ ਸਰਦਾਰ ਮੁਹੰਮਦ" |
ਲਾਓ ਜੀ ਤਿਆਰ ਹੋ ਜਾਓ ਪੰਜਾਬੀ ਫ਼ਿਲਮ ਇੰਡਸਟਰੀ ਦਾ ਸੱਭ ਤੋਂ ਵੱਡਾ ਅਵਾਰਡ ਸ਼ੋਅ ਦਾ ਆਨੰਦ ਲੈਣ ਲਈ | ਪੰਜਾਬੀ ਫ਼ਿਲਮ ਇੰਡਸਟਰੀ ਦਾ ਹਰ ਇੱਕ ਅਦਾਕਾਰ ਇਸ ਅਵਾਰਡ ਸ਼ੋਅ ਦਾ ਹਰ ਸਾਲ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ | ਉਸ ਤੋਂ ਵੀ ਵੱਧ ਇੰਤਜ਼ਾਰ ਕਰਦੇ ਹਨ ਸਿਤਾਰਿਆਂ ਦੇ ਫੈਨਸ ਜੋ ਉਨ੍ਹਾਂ ਨੂੰ ਲਾਈਵ ਪਰਫ਼ਾਰ੍ਮ ਕਰਦੇ ਵੇਖਣਾ ਚਾਹੁੰਦੇ ਹਨ | ਇਸੀ ਲਈ ਤਾਂ ਹਰ ਸਾਲ ਇਹ ਅਵਾਰਡ ਸ਼ੋਅ ਹੋਰ ਵੀ ਜ਼ਿਆਦਾ ਮਸ਼ਹੂਰ ਅਤੇ ਵੱਡਾ ਹੁੰਦਾ ਜਾ ਰਿਹਾ ਹੈ | ਇਸ ਸ਼ੋਅ ਵਿਚ ਆਪਣੀ ਫ਼ਿਲਮ ਨੂੰ ਨੋਮੀਨੇਟ ਕਰਨ ਲਈ ਪੰਜਾਬੀ ਫ਼ਿਲਮ ਇੰਡਸਟਰੀ ਦਿਨਭਰ ਕੜੀ ਮੇਹਨਤ ਕਰਦੀ ਨਜ਼ਰ ਆ ਰਹੀ ਹੈ | ਅਦਾਕਾਰ, ਗਾਇਕ, ਨਿਰਦੇਸ਼ਕ, ਕਾਮੇਡੀਅਨ, ਨਿਰਮਾਤਾ ਹਰ ਕੋਈ ਇਸ ਅਵਾਰਡ ਦਾ ਹਿੱਸਾ ਬਣਨਾ ਚਾਹੁੰਦਾ ਹੈ |