ਰੱਬ ਦਾ ਰੇਡੀਓ ਨੂੰ ਮਿਲੇ ੨ ਅਵਾਰਡ, ਬਾਜਵਾ ਭੈਣਾਂ ਨੇ ਦਿਖਾਈ ਡਾਂਸ ਪਰਫੋਰਮੇਂਸ
ਪੋਲੀਵੁੱਡ ਦੀਆਂ ਇੰਨ੍ਹਾਂ ਅਦਾਕਾਰਾ ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਨਹੀਂ ਹਨ ਕਿਸੀ ਤੋਂ ਵੀ ਘੱਟ | ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਅਦਾਕਾਰਾਂ ਰੁਬੀਨਾ ਬਾਜਵਾ ਅਤੇ ਨੀਰੂ ਬਾਜਵਾ ਜਿਨ੍ਹਾਂ ਨੇ ਆਪਣੇ ਹੁਸਨ ਦੇ ਜਲਵੇ ਨਾਲ ਪੀਟੀਸੀ ਦੇ ਮੰਚ ਤੇ ਲਗਾਏ ਚਾਰ ਚੰਨ | ਦੋਵਾਂ ਬਾਜਵਾ ਭੈਣਾਂ ਦੀ ਡਾਂਸ ਪਰਫੋਰਮੇਂਸ ਵੇਖ ਕਿਸੀ ਦਾ ਵੀ ਮੰਨ ਨਹੀਂ ਸੀ ਕਰ ਰਿਹਾ ਕਿ ਉਹ ਇੱਕ ਵਾਰ ਵੀ ਪਲਕ ਨੂੰ ਝਪਕਣ | ਦੋਵਾਂ ਨੇ ਮਿਲ ਕੇ ਸਾਰੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਿੱਤਾ |
ਬੈਸਟ ਕ੍ਰਿਟਿਕਸ ਏਕ੍ਟ੍ਰੇਸ ਲਈ ਸਿਮੀ ਚਾਹਲ ਨੂੰ ਸਨਮਾਨਿਤ ਕਿੱਤਾ ਗਿਆ ਉਨ੍ਹਾਂ ਦੀ ਭੂਮਿਕਾ ਰੱਬ ਦਾ ਰੇਡੀਓ ਲਈ | ਤਰਸੇਮ ਜੱਸੜ ਨੇ ਜਿਤਿਆ ਖਿਤਾਬ ਬੈਸਟ ਕ੍ਰਿਟਿਕਸ ਐਕਟਰ ਦਾ ਫ਼ਿਲਮ ਰੱਬ ਦਾ ਰੇਡੀਓ ਲਈ | ਸਰਦਾਰ ਮੁਹੰਮਦ ਨੂੰ ਮਿਲਿਆ ਬੈਸਟ ਫ਼ਿਲਮ ਕ੍ਰਿਟਿਕਸ ਦਾ ਅਵਾਰਡ |
ਇਸ ਤੋਂ ਇਲਾਵਾ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਫ਼ਿਲਮ ਮੰਜੇ ਬਿਸਤਰੇ ਨੂੰ ਮੋਸ੍ਟ ਪੋਪਲਰ ਫ਼ਿਲਮ 2018 ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ |