Benefits of Green Chutney: ਖਰਾਬ ਕੋਲੇਸਟ੍ਰੋਲ ਨੂੰ ਖ਼ਤਮ ਕਰਨ ਲਈ ਕਰੋ ਹਰੀ ਚਟਨੀ ਦਾ ਸੇਵਨ, ਹੋਣਗੇ ਕਈ ਫਾਇਦੇ

Reported by: PTC Punjabi Desk | Edited by: Pushp Raj  |  February 15th 2023 06:20 PM |  Updated: February 23rd 2023 03:09 PM

Benefits of Green Chutney: ਖਰਾਬ ਕੋਲੇਸਟ੍ਰੋਲ ਨੂੰ ਖ਼ਤਮ ਕਰਨ ਲਈ ਕਰੋ ਹਰੀ ਚਟਨੀ ਦਾ ਸੇਵਨ, ਹੋਣਗੇ ਕਈ ਫਾਇਦੇ

Benefits of Green Chutney: ਭਾਰਤੀ ਖਾਣੇ ਵਿੱਚ ਚਟਨੀ ਦਾ ਵਿਸ਼ੇਸ਼ ਮਹੱਤਵ ਹੈ, ਇਸ ਨੂੰ ਖਾਣੇ ਦੇ ਨਾਲ ਸਾਈਡ ਡਿਸ਼ ਵਜੋਂ ਖਾਇਆ ਜਾਂਦਾ ਹੈ। ਸਾਡੇ ਘਰਾਂ ਵਿੱਚ ਹਰੀ ਚਟਨੀ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਭਾਰਤੀ ਖਾਣ ਦੇ ਵਿੱਚ ਕਈ ਤਰ੍ਹਾਂ ਦੀਆਂ ਚਟਨੀਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਚੋਂ ਇੱਕ ਹੈ ਹਰੀ ਚਟਨੀ। ਅੱਜ ਅਸੀਂ ਆਪਣੇ ਇਸ ਲੇਖ ਰਾਹੀਂ ਤੁਹਾਨੂੰ ਹਰੀ ਚਟਨੀ ਦੇ ਨਾਲ ਹੋਣ ਵਾਲੇ ਫਾਇਦੇ ਬਾਰੇ ਦੱਸਾਂਗੇ।

image source: Google

ਹਰੀ ਚਟਨੀ ਖਾਣ ਦੇ ਫਾਇਦੇ

ਹਰੀ ਚਟਨੀ ਨੂੰ ਆਮਤੌਰ 'ਤੇ ਤਾਜ਼ੇ ਹਰੇ ਧਨੀਏ ਧਨੀਆ ਅਤੇ ਪੁਦੀਨੇ ਦੀਆਂ ਪੱਤੀਆਂ ਨਾਲ ਬਣਾਇਆ ਜਾਂਦਾ ਹੈ। ਹਰੀ ਚਟਨੀ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਦੇ ਕਈ ਲਾਭ ਹਨ। ਧਨੀਏ ਤੇ ਪੁਦੀਨੇ ਵਿੱਚ ਕੋਲੋਰੋਫਿਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਧਨੀਏ ਦੇ ਪੱਤੇ ਅਤੇ ਪੁਦੀਨੇ ਦੇ ਪੱਤੇ ਪਾਚਨ ਕਿਰਿਆ ਨੂੰ ਸੁਧਾਰਦੇ ਹਨ, ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦੇ ਹਨ, ਕਿਉਂਕਿ ਇਨ੍ਹਾਂ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਹਰੀ ਚਟਨੀ ਵਿੱਚ ਵਰਤਿਆ ਜਾਣ ਵਾਲਾ ਲਸਣ ਖੂਨ ਨੂੰ ਪਤਲਾ ਕਰਕੇ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰਦਾ ਹੈ।

image source: Google

ਇਹ ਚਟਨੀ ਖੂਨ ਦੀਆਂ ਨਾੜੀਆਂ ਨੂੰ ਸੁੰਗੜਨ ਤੋਂ ਵੀ ਰੋਕਦੀ ਹੈ। ਇਸ ਦੇ ਨਾਲ ਹੀ ਫਲੈਕਸਸੀਡ ਦਾ ਤੇਲ ਜੋ ਇਸ ਚਟਨੀ ਵਿੱਚ ਮਿਲਾਇਆ ਜਾਂਦਾ ਹੈ, ਇਸ ਵਿੱਚ ਓਮੇਗਾ-3 ਚਰਬੀ ਨਾਲ ਭਰਪੂਰ ਹੁੰਦਾ ਹੈ, ਜੋ ਕੋਲੇਸਟ੍ਰੋਲ ਦੇ ਪੱਧਰ ਅਤੇ ਟ੍ਰਾਈਗਲਿਸਰਾਈਡਸ ਨੂੰ ਘੱਟ ਕਰਦਾ ਹੈ।

ਸ਼ੂਗਰ ਦੇ ਮਰੀਜ਼ਾਂ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਣ ਤੋਂ ਰੋਕਦਾ ਹੈ। ਇਸ ਸਭ ਦੇ ਮਿਸ਼ਰਨ ਨਾਲ ਤਿਆਰ ਕੀਤੀ ਹਰੀ ਚਟਨੀ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੁੰਦੀ ਹੈ।

ਹਰੀ ਚਟਨੀ ਬਣਾਉਣ ਲਈ ਸਮੱਗਰੀ

ਧਨੀਆ ਪੱਤੇ - 50 ਗ੍ਰਾਮ, ਪੁਦੀਨਾ - 20 ਗ੍ਰਾਮ, ਹਰੀ ਮਿਰਚ - ਲੋੜ ਅਨੁਸਾਰ, ਲਸਣ - 20 ਗ੍ਰਾਮ, ਫਲੈਕਸਸੀਡ ਤੇਲ - 15 ਗ੍ਰਾਮ, ਇਸਬਗੋਲ - 15 ਗ੍ਰਾਮ, ਲੂਣ - ਸੁਆਦ ਅਨੁਸਾਰ, ਨਿੰਬੂ ਦਾ ਰਸ - 10 ਮਿਲੀ, ਪਾਣੀ

image source: Google

ਹੋਰ ਪੜ੍ਹੋ: ਜੇਕਰ ਸਰਦੀਆਂ ‘ਚ ਹਰ ਸਮੇਂ ਰਹਿੰਦਾ ਹੈ ਆਲਸ ਤਾਂ ਡਾਈਟ ‘ਚ ਸ਼ਾਮਿਲ ਕਰੋ ਇਹ ਇਮਿਊਨਿਟੀ ਬੂਸਟਰ ਚੀਜ਼ਾਂ

ਹਰੀ ਚਟਨੀ ਬਣਾਉਣ ਦੀ ਵਿਧੀ

ਧਨੀਆ ਅਤੇ ਪੁਦੀਨੇ ਦੀਆਂ ਪੱਤੀਆਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਧਨੀਆ ਪੱਤੇ, ਪੁਦੀਨੇ ਦੇ ਪੱਤੇ, ਮਿਰਚ, ਲਸਣ, ਫਲੈਕਸਸੀਡ ਦਾ ਤੇਲ, ਨਮਕ, ਇਸਬਗੋਲ, ਨਿੰਬੂ ਦਾ ਰਸ, ਥੋੜਾ ਜਿਹਾ ਪਾਣੀ ਬਲੈਂਡਰ ਵਿੱਚ ਬਲੈਂਡ ਕਰੋ। ਦੋ-ਤਿੰਨ ਵਾਰ ਬਲੈਂਡ ਕਰਨ ਨਾਲ ਇਹ ਬਰੀਕ ਪੇਸਟ ਬਣ ਜਾਵੇਗਾ। ਖਰਾਬ ਕੋਲੈਸਟ੍ਰਾਲ ਦੇ ਪ੍ਰਭਾਵ ਨੂੰ ਘੱਟ ਕਰਨ ਵਾਲੀ ਸਵਾਦਿਸ਼ਟ ਅਤੇ ਸਿਹਤਮੰਦ ਹਰੀ ਚਟਨੀ ਤਿਆਰ ਹੈ। ਇਸ ਨੂੰ ਤੁਸੀਂ ਡਿਨਰ ਜਾਂ ਲੰਚ ਵੇਲੇ ਖਾਣੇ ਦੇ ਨਾਲ ਸਰਵ ਕਰ ਸਕਦੇ ਹੋ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network